Home /News /punjab /

Malout: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Malout: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

ਮਲੌਟ ਵਿਚ ਨਸ਼ੇ ਦੀ ਓਵਰ ਡੋਜ ਨਾਲ ਇੱਕ 17 ਸਾਲ ਦੇ ਲੜਕੇ ਦੀ ਮੌਤ ਮਲੋਟ ਪੁਲਿਸ ਨੇ ਮਿਰਤਕ ਲੜਕੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।

  • Share this:
Chetan Bhura

ਮਲੌਟ ਵਿਚ ਨਸ਼ੇ ਦੀ ਓਵਰ ਡੋਜ ਨਾਲ ਇੱਕ 17 ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ। ਮਲੋਟ ਪੁਲਿਸ ਨੇ ਮਿਰਤਕ ਲੜਕੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।

ਅੱਜ ਬੁਰੀ ਸੰਗਤ ਵਿਚ ਫਸ ਕੇ ਨੌਜਵਾਨ ਪੀੜੀ ਆਪਣੀਆਂ ਜਿੰਦਗੀਆਂ ਬਰਬਾਦ ਕਰ ਰਹੀ ਹੈ। ਇਸ ਦੇ ਚਲਦੇ ਮਲੋਟ ਦੇ ਵਾਰਡ ਨੰਬਰ 8 ਦੇ ਇਕ ਮਜਦੂਰ ਪਰਿਵਾਰ ਦੇ 17 ਸਾਲ ਦੇ ਅਬਸੇਕ ਕੁਮਾਰ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋ ਗਈ । ਮਿਰਤਕ ਲੜਕੇ ਦੇਂ ਪਿਤਾ  ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਣਾ ਦਾ 17 ਸਾਲ ਦਾ ਲੜਕਾ ਇਕ ਟਾਈਲ ਫੈਕਟਰੀ ਵਿਚ ਕੱਮ ਕਰਦਾ ਸੀ  ਉਸ ਨੂੰ ਦੇਰ ਰਾਤ ਕੁਝ ਲੜਕੇ ਬੇਹੋਸ਼ੀ ਦੀ ਹਾਲਤ ਵਿਚ ਘਰ ਛੱਡ ਕੇ ਗਏ। ਜਿਸ ਦੇ ਬਾਂਹ ਵਿਚ ਟੀਕਾ ਲੱਗਣ ਦਾ ਨਿਸ਼ਾਨ ਸੀ ਜਦ ਸਵੇਰ ਵੇਲੇ ਤੱਕ ਉਸ ਨੂੰ ਕੋਈ ਹੋਸ਼ ਨਹੀਂ ਆਈ ਅਤੇ ਉਸ ਦੀ ਮੌਤ ਹੋ ਗਈ ।  ਮਿਰਤਕ ਦੇ ਘਰਦਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਨਸ਼ਿਆਂ ਨਾਲ ਕਿਸੇ ਹੋਰ ਦਾ ਘਰ ਨਾ ਉਜੜੇ।
Published by:Ashish Sharma
First published:

Tags: Death, Drugs, Malout

ਅਗਲੀ ਖਬਰ