
Malout- ਹਰਿਆਣਾ ਮਾਰਕਾ ਸ਼ਰਾਬ ਦੀਆਂ 80 ਪੇਟੀਆਂ ਸਮੇਤ ਵਿਅਕਤੀ ਕਾਬੂ
Chetan Bhura
ਮਲੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇਕ ਵਿਅਕਤੀ ਨੂੰ ਟਰੈਕਟਰ ਟਰਾਲੀ ਸਮੇਤ ਹਰਿਆਣਾ ਮਾਰਕਾ ਦੋ ਅਲੱਗ ਅਲੱਗ ਬ੍ਰਾਂਡ ਦੀਆ 80 ਪੇਟੀਆ ਸਮੇਤ ਕੀਤਾ ਇਕ ਵਿਅਕਤੀ ਨੂੰ ਕੀਤਾ ਕਾਬੂ ਦੂਸਰਾ ਸਾਥੀ ਫਰਾਰ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਮਾਂਡ ਹਾਸਲ ਕਰਕੇ ਹੋਰ ਪੁਛਤਾਸ਼ ਕੀਤੀ ਜਾ ਰਹੀ ਹੈ।
ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲਗਦੇ ਹਰਿਆਣਾ ਦੀ ਹੱਦ ਲੱਗਣ ਕਰਕੇ ਹਰਿਆਣਾ ਵਿਚ ਸ਼ਰਾਬ ਸਸਤੀ ਹੋਣ ਕਰਕੇ ਸ਼ਰਾਬ ਤਸਕਰਾਂ ਵਲੋਂ ਹਰਿਆਣਾ ਵਿਚੋਂ ਸਸਤੀ ਸ਼ਰਾਬ ਲਿਆ ਕੇ ਚੋਰੀ ਪੰਜਾਬ ਵਿਚ ਵੇਚੀ ਜਾਂਦੀ ਹੈ ਇਸ ਦੇ ਚਲਦੇ ਮਲੋਟ ਦੀ ਥਾਨਾਂ ਸਦਰ ਦੀ ਪੁਲਿਸ ਇਕ ਟਰੈਕਟਰ ਟਰਾਲੀ ਦੀ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 80 ਪੇਟੀਆ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ।
ਮਲੋਟ ਪੁਲਿਸ ਦੇ ਉਪ ਕਪਤਾਨ ਜਸਪਾਲ ਸਿੰਘ ਨੇੰ ਪ੍ਰੈਸ਼ ਵਾਰਤਾ ਵਿਚ ਦੱਸਿਆ ਕਿ ਥਾਨਾਂ ਸਦਰ ਪੁਲਿਸ ਮੁੱਖੀ ਇਕਬਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਟਰੈਕਟਰ ਟਰਾਲੀ ਰਹੀ ਹਰਿਆਣਾ ਵਿਚੋੰ ਸ਼ਰਾਬ ਲਿਆ ਪਿੰਡਾਂ ਵਿਚ ਵੇਚੀ ਜਾਣੀ ਹੈ ਥਾਨਾਂ ਸਦਰ ਪੁਲਿਸ ਦੇ ਏ ਐਸ ਆਈ ਬਾਗ਼ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਔਲਖ ਵਿਖੇ ਇਕ ਟਰੈਕਟਰ ਟਰਾਲੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 80 ਪੇਟੀਆ ਦੋ ਅਲੱਗ ਅਲੱਗ ਬ੍ਰਾਂਡ ਦੀ ਸ਼ਰਾਬ ਬਰਾਮਦ ਕੀਤੀ ਜਿਸ ਵਿਚੋਂ ਸ਼ਿਵਜੀ ਵਾਸੀ ਭਾਰੂ ਨੂੰ ਕਾਬੂ ਕਰ ਲਿਆ ਜਦੋ ਕੇ ਉਸ ਦਾ ਦੂਜਾ ਸਾਥੀ ਭੱਜਣ ਵਿਚ ਫਰਾਰ ਹੋ ਗਿਆ ਜਿਸ ਖਿਲਾਫ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁਛਤਾਸ਼ ਕੀਤੀ ਜਾ ਰਹੀ ਅਤੇ ਦੂਜੇ ਸਾਥੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।