Home /News /punjab /

ਮਲੋਟ ਪੁਲਿਸ ਨੇ ਨਸ਼ੇ ਵੇਚਣ ਵਾਲਿਆਂ 'ਤੇ ਕੱਸਿਆ ਸਿਕੰਜਾ, ਛਾਪੇਮਾਰੀ ਜਾਰੀ

ਮਲੋਟ ਪੁਲਿਸ ਨੇ ਨਸ਼ੇ ਵੇਚਣ ਵਾਲਿਆਂ 'ਤੇ ਕੱਸਿਆ ਸਿਕੰਜਾ, ਛਾਪੇਮਾਰੀ ਜਾਰੀ

 ਉਪ ਕਪਤਾਨ ਜਸਪਾਲ ਸਿੰਘ

ਉਪ ਕਪਤਾਨ ਜਸਪਾਲ ਸਿੰਘ

ਨਸ਼ੇ ਦੇ ਖਾਤਮੇ ਲਈ ਮਲੋਟ ਪੁਲਿਸ ਹੋਈ ਸਰਗਰਮ, ਕੀਤੀ ਜਾ ਰਹੀ ਹੈ ਲਗਾਤਰ ਛਾਪੇਮਾਰੀ

 • Share this:
  Chetan Bhura

  ਮਲੋਟ- ਪੰਜਾਬ ਦੀ ਮਾਨ ਸਰਕਾਰ ਵਲੋਂ ਸਰਕਾਰ ਬਣਦੇ ਹੀ ਪੰਜਾਬ ਵਿਚੋਂ ਨਸ਼ੇ ਦੇ ਖਾਤਮੇ ਕਰਨ ਦੇ ਐਲਾਨ ਨਾਲ ਪੁਲਿਸ ਵਿਭਾਗ ਪੁਰੀ ਤਰਾਂ ਚੌਕਸੀ ਵਰਤ ਰਿਹਾ ਹੈ। ਮਲੋਟ ਪੁਲਿਸ ਵਲੋਂ ਵੀ ਨਸ਼ੇ ਵੇਚਣ ਵਾਲਿਆਂ ਉਤੇ ਸਿਕੰਜਾ ਕਸਦੇ ਹੋਏ ਥਾਂ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ ।

  ਅੱਜ ਮਲੋਟ ਦੇ ਇਕ ਮੁਹੱਲੇ ਵਾਲਿਆਂ ਨੂੰ ਮਲੋਟ ਦੀ ਪੁਲਿਸ ਨੂੰ ਸੁਚਿਤ ਕੀਤਾ ਕਿ ਸਾਡੇ ਮਹੱਲੇ ਵਿਚ ਚਿੱਟੇ ਦਾ ਧੰਦਾ ਜੋਰਾ ਸ਼ੋਰਾ ਨਾਲ ਚਲਦਾ ਹੈ, ਜਿਸ ਨੂੰ ਲੈ ਕੇ ਥਾਨਾਂ ਸਿਟੀ ਮਲੋਟ ਦੀ ਪੁਲਿਸ ਵਲੋਂ ਇਕ ਘਰ ਵਿਚ ਛਾਪੇਮਾਰੀ ਕੀਤੀ ਗਈ ਅਤੇ ਘਰ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ। ਥਾਣਾ ਸਿਟੀ ਮਲੋਟ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

  ਸਬ ਡਵੀਜਨ ਮਲੋਟ ਪੁਲਿਸ ਦੇ ਉਪ ਕਪਤਾਨ ਜਸਪਾਲ ਸਿੰਘ ਨੇ ਦੱਸਿਆ ਕਿ ਜਿਲਾ ਪੁਲਿਸ ਮੁੱਖੀ ਦੇ ਦਿਸ਼ਾ ਨਿਰਦੇਸ਼ਾਂ ਹੈਠ ਨਸ਼ੇ ਦੇ ਖਾਤਮੇ ਨੂੰ ਲੈ ਕੇ ਪਿੰਡ ਪਿੰਡ ਅਤੇ ਸ਼ਹਿਰ ਦੇ ਮੁਹੱਲਿਆ ਵਿਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਹੋਇਆ ਹੈ। ਇਸ ਤਹਿਤ ਸੂਚਨਾ ਮਿਲਣ ਤੇ ਤਲਾਸੀਆਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਨਸ਼ੇ ਵੇਚਣ ਵਾਲਿਆਂ ਨੂੰ ਚੇਤਵਾਨੀ ਦਿਤੀ ਕਿ ਉਹ ਨਸ਼ੇ ਵੇਚਣੇ ਬੰਦ ਕਰ ਦੇਣ ਨਹੀਂ ਤਾਂ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਤਾ ਉਸ ਦਾ ਇਲਾਜ ਕਰਵਾਉਣ ਅਤੇ ਨਸ਼ੇ ਵੇਚਣ ਵਾਲੇ ਦੀ ਪੁਲਿਸ ਨੂੰ ਸੂਚਨਾ ਦੇ ਕੇ ਪੁਲਿਸ ਨੂੰ ਸਹਿਯੋਗ ਦੇਣ।
  Published by:Ashish Sharma
  First published:

  Tags: Drug, Malout, Punjab Police

  ਅਗਲੀ ਖਬਰ