Home /News /punjab /

Malout- ਦੋ ਭੈਣਾਂ ਦੇ ਇਕਲੌਤੇ ਭਰਾ ਨੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਆਤਮ-ਹੱਤਿਆ

Malout- ਦੋ ਭੈਣਾਂ ਦੇ ਇਕਲੌਤੇ ਭਰਾ ਨੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਆਤਮ-ਹੱਤਿਆ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

ਮਿਰਤਕ ਦੇ ਪਿਤਾ ਪ੍ਰੀਤਮ ਸਿੰਘ ਅਤੇ ਚੇਰੇਰੇ ਭਾਈ ਨੇ ਦੱਸਿਆ ਨੇ ਸਾਡੇ ਲੜਕੇ ਨੂੰ ਉਸ ਦਾ ਸਹੁਰਾ ਪਰਿਵਾਰ ਪਿਛਲੇ ਲੰਮੇ ਸਮੇ ਤੋ ਤੰਗ ਪ੍ਰੇਸ਼ਾਨ ਕਰ ਰਹੇ ਸੀ । ਕੁਝ ਮਹੀਨਿਆਂ ਤੋਂ ਉਸ ਦੀ ਪਤਨੀ ਵੀ ਆਪਣੇ ਪੇਕੇ ਚਲੀ ਗਈ ਸੀ ।

  • Share this:

Chetan Bhura

ਮਲੋਟ ਦੇ ਨਜ਼ਦੀਕ ਪਿੰਡ ਝੰਡਵਾਲਾ ਚੜਤ ਦੇ ਨੌਜਵਾਨ ਨੇ ਸਹੁਰਾ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ਵਿਚ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕੀਤੀ। ਥਾਣਾ ਸਿਟੀ ਮਲੋਟ ਪੁਲਿਸ ਵਲੋਂ ਪੀੜਤ ਪਰਿਵਾਰ ਦੇ ਬਿਆਨ ਦੇ  ਆਧਾਰ 'ਤੇ ਕਰਵਾਈ ਕੀਤੀ।

ਜਾਣਕਾਰੀ ਅਨੁਸਾਰ ਮਲੋਟ ਦੇ ਨਜ਼ਦੀਕ ਪਿੰਡ ਝੰਡਵਾਲਾ ਚੜਤ ਸਿੰਘ  ਦੇ 37 ਸਾਲ ਪੋਸਟਮੈਨ ਵਜੋਂ ਸਰਵਿਸ ਕਰਦੇ ਗੁਰਪਿਆਰ ਸਿੰਘ ਆਪਣੇ ਹੀ ਘਰ ਵਿਚ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਦਸ ਦੇਈਏ ਕੇ ਇਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੇ ਤਿੰਨ ਬੱਚੇ ਸਨ । ਜਿਸ ਨੇ ਮਰਨ ਤੋਂ ਪਹਿਲਾਂ ਇਕ ਵੀਡਿਓ ਵੀ ਵਾਇਰਲ ਕੀਤੀ ਜਿਸ ਵਿਚ ਆਪਣੀ ਪਤਨੀ ਨੂੰ ਕਹਿ ਰਿਹਾ ਕੇ ਮੇਰੇ ਲੜਕੇ ਅਤੇ ਬੱਚਿਆਂ ਦਾ ਧਿਆਨ ਰੱਖੀ। ਮਿਰਤਕ ਦੇ ਪਿਤਾ ਪ੍ਰੀਤਮ ਸਿੰਘ ਅਤੇ ਚੇਰੇਰੇ ਭਾਈ ਨੇ ਦੱਸਿਆ ਨੇ ਸਾਡੇ ਲੜਕੇ ਨੂੰ ਉਸ ਦਾ ਸਹੁਰਾ ਪਰਿਵਾਰ ਪਿਛਲੇ ਲੰਮੇ ਸਮੇ ਤੋ ਤੰਗ ਪ੍ਰੇਸ਼ਾਨ ਕਰ ਰਹੇ ਸੀ । ਕੁਝ ਮਹੀਨਿਆਂ ਤੋਂ ਉਸ ਦੀ ਪਤਨੀ ਵੀ ਆਪਣੇ ਪੇਕੇ ਚਲੀ ਗਈ ਸੀ । ਸਾਡੇ ਲੜਕੇ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਨੇ ਉਨ੍ਹਾਂ ਤੋਂ ਦੁਖੀ ਹੋ ਕੇ ਆਪਣੀ ਜਿੰਦਗੀ ਖਤਮ ਕਰ ਲਈ। ਬਜ਼ੁਰਗ ਪਿਤਾ ਨੇ ਅੱਖਾਂ ਵੀ  ਹੰਝੂ ਭਰੇ ਮਨ ਨਾਲ ਦੁੱਖ ਬਿਆਨ ਕਰਦੇ ਕਿਹਾ ਕਿ ਉਨ੍ਹਾਂ ਦੀ ਦੁਨੀਆ ਉਜੜ ਗਈ ਜਿਸ ਦੇ ਸਹਾਰੇ ਹੀ ਅਸੀਂ ਜ਼ਿੰਦਗੀ ਬਿਤੀਤ ਕਰ ਰਹੇ ਸੀ, ਹੁਣ ਪੁੱਤ ਦੇ ਚਲੇ ਜਾਣ ਨਾਲ ਉਨਾਂ ਲੱਕ ਟੁੱਟ ਗਿਆ। ਉਨ੍ਹਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ।


ਦੂਜੇ ਪਾਸੇ ਥਾਣਾ ਸਿਟੀ ਮਲੋਟ ਦੇ ਥਾਣਾ ਮੁੱਖੀ ਵਰਣ ਮੱਟੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਝੰਡਵਾਲਾ ਚੜਤ ਦੇ ਇਕ ਨੌਜਵਾਨ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕੇ ਇਹ ਘਰੇਲੂ ਤੌਰ 'ਤੇ ਪ੍ਰੇਸ਼ਾਨ ਸੀ। ਪਰਿਵਾਰ ਦੇ ਬਿਆਨ ਲਿਖਵਾਉਣਗੇ ਉਸੇ ਤਹਿਤ ਕਰਵਾਈ ਕੀਤੀ ਜਾਵੇਗੀ।

Published by:Ashish Sharma
First published:

Tags: Malout, Suicide