Home /News /punjab /

ਮਲੂਕਾ ਵੱਲੋਂ ਬੀਜੇਪੀ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ, ਵਿਰੋਧੀਆਂ ਦੀ ਘਬਰਾਹਟ ਦਾ ਨਤੀਜਾ ਹਨ ਝੂਠੀਆਂ ਅਫਵਾਹਾਂ

ਮਲੂਕਾ ਵੱਲੋਂ ਬੀਜੇਪੀ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ, ਵਿਰੋਧੀਆਂ ਦੀ ਘਬਰਾਹਟ ਦਾ ਨਤੀਜਾ ਹਨ ਝੂਠੀਆਂ ਅਫਵਾਹਾਂ

ਮਲੂਕਾ ਵੱਲੋਂ ਬੀਜੇਪੀ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ,

ਮਲੂਕਾ ਵੱਲੋਂ ਬੀਜੇਪੀ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ,

  • Share this:
    ਬਠਿੰਡਾ- ਮਲੂਕਾ ਪਰਿਵਾਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਰਿਹਾ ਹੈ ਤੇ ਹਮੇਸ਼ਾ ਪਾਰਟੀ ਪ੍ਰਧਾਨ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦਾ ਆ ਰਿਹਾ ਹੈ l ਭਵਿੱਖ ਵਿੱਚ ਵੀ ਸਿਕੰਦਰ ਸਿੰਘ ਮਲੂਕਾ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਪਾਰਟੀ ਵੱਲੋਂ ਲਗਾਈ ਹਰ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੈ l ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਕੀਤਾ l ਮਲੂਕਾ ਨੇ ਕਿਹਾ ਕਿ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਅਫਵਾਹਾਂ ਵਿਰੋਧੀਆਂ ਦੀ ਘਬਰਾਹਟ ਦਾ ਨਤੀਜਾ ਹੈl ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਬੰਧਨ ਦੀ ਚੱਲ ਰਹੀ ਲਹਿਰ ਤੇ ਵਿਸ਼ੇਸ਼ ਤੌਰ ਤੇ ਹਲਕਾ ਰਾਮਪੁਰਾ ਫੂਲ ਵਿੱਚ ਸਿਕੰਦਰ ਸਿੰਘ ਮਲੂਕਾ ਦੀ ਯਕੀਨੀ ਜਿੱਤ ਤੂੰ ਪ੍ਰੇਸ਼ਾਨ ਵਿਰੋਧੀ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ l

    ਮਲੂਕਾ ਨੇ ਕਿਹਾ ਕਿ ਇਲੈਕਟ੍ਰਾਨਿਕ ਮੀਡੀਆ ਦਾ ਇੱਕ ਹਿੱਸਾ ਹਮੇਸ਼ਾ ਜਲਦੀ ਵਿੱਚ ਰਹਿੰਦਾ ਹੈ ਜੋ ਬਿਨਾਂ ਤੱਥਾਂ ਤੋਂ ਖ਼ਬਰਾਂ ਚਲਾ ਦਿੰਦਾ ਹੈ l ਅਜਿਹੀਆਂ ਝੂਠੀਆਂ ਖ਼ਬਰਾਂ ਨਾਲ ਜਿੱਥੇ ਲੋਕਾਂ ਨੂੰ ਭਰਮ ਭੁਲੇਖਾ ਪੈ ਜਾਂਦਾ ਹੈ ਉੱਥੇ ਹੀ ਆਗੂਆਂ ਦੀ ਸਾਖ ਨੂੰ ਵੀ ਢਾਅ ਲੱਗਦੀ ਹੈ l ਬੀਜੇਪੀ ਦੇ ਕਿਸੇ ਵੱਡੇ ਆਗੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਹੋਣ ਤੋਂ ਵੀ ਉਨ੍ਹਾਂ ਨੇ ਸਿਰੇ ਤੋਂ ਨਕਾਰਿਆ l ਉਨ੍ਹਾਂ ਕਿਹਾ ਕਿ ਸਮਾਜਿਕ ਸਮਾਗਮਾਂ ਵਿੱਚ ਹਮੇਸ਼ਾ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਹੈ l ਇਨ੍ਹਾਂ ਮੁਲਾਕਾਤਾਂ ਦੇ ਗ਼ਲਤ ਅੰਦਾਜ਼ੇ ਨਹੀਂ ਲਗਾਉਣੇ ਚਾਹੀਦੇ l ਬਿਕਰਮਜੀਤ ਸਿੰਘ ਮਜੀਠੀਆ ਤੇ ਦਰਜ ਹੋਏ ਪਰਚੇ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਕਾਂਗਰਸ ਸਰਕਾਰ ਹੁਣ ਬਦਲਾਖੋਰੀ ਦੀ ਰਾਜਨੀਤੀ ਤੇ ਉਤਰ ਆਈ ਹੈ l ਇਹ ਕਾਰਵਾਈ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਹੈ l ਮਜੀਠੀਆ ਤੇ ਦਰਜ ਪਰਚਾ ਨਿਰਾ ਝੂਠ ਦਾ ਪੁਲੰਦਾ ਹੈ ਜੋ ਅਦਾਲਤ ਵਿੱਚ ਸੌ ਫ਼ੀਸਦੀ ਖਾਰਜ ਹੋਵੇਗਾ l

    ਇਸ ਮੌਕੇ ਬੂਟਾ ਸਿੰਘ ਭਾਈਰੂਪਾ ਗੁਰਜੀਤ ਸਿੰਘ ਗੋਰਾ ਅਮਰਜੀਤ ਸਿੰਘ ਭੁੱਲਰ ਹਨੀ ਬਰਾੜ ਭੋਖੜਾ ਹਰਮੀਤ ਸਿੰਘ ਜੰਡਾਂਵਾਲਾ ਨਰਦੇਵ ਸਿੰਘ ਭਾਈਰੂਪਾ ਚਰਨਜੀਤ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ l
    Published by:Ashish Sharma
    First published:

    Tags: Maluka, Punjab Election 2022, SAD, Shiromani Akali Dal, Sikander

    ਅਗਲੀ ਖਬਰ