
ਮਾਂ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਚੇਤਨ ਭੂਰਾ
ਮਲੋਟ : ਇਕ ਵਿਅਕਤੀ ਵੱਲੋਂ ਬੱਚੇ ਦੇ ਨਾਲ ਉਸਦੀ ਮਾਂ ਦੀ ਵੀ ਬੜੀ ਬੇਰਹਿਮੀ ਨਾਲ ਕੁਟਮਾਰ ਕੀਤੀ। ਇਸ ਵਹਿਸ਼ੀ ਕਰਤੂਤ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਅਤੇ ਆਰੋਪੀ ਵਿਅਕਤੀ ਨੂੰ ਗਿਰਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਪੀੜ੍ਹਤ ਔਰਤ ਨੂੰ ਬੱਚੇ ਸਮੇਤ ਹਸਪਤਾਲ ਦਾਖਲ ਕਰਵਾ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੀੜ੍ਹਤ ਔਰਤ ਨੇ ਦੱਸਿਆ ਕਿ ਉਸਦੇ ਅਰਸ਼ਦੀਪ ਨਾਅ ਦੇ ਵਿਅਕਤੀ ਨਾਲ ਪਿਛਲੇ ਕਾਫੀ ਸਮੇਂ ਤੋਂ ਨਜਾਇਜ਼ ਸਬੰਧ ਹਨ। ਪਿਛਲੇ ਸਾਲ ਦਸੰਬਰ ਮਹੀਨੇ ਅਰਸ਼ਦੀਪ ਸਿੰਘ ਦਾ ਵਿਆਹ ਹੋ ਗਿਆ ਤੇ ਉਹ ਆਪਣੀ ਪਤਨੀ ਨੂੰ ਲੈ ਕੇ ਉਨਾਂ ਦੇ ਘਰ ਆਇਆ। ਇਸ ਦੋਰਾਨ ਉਸਦੇ 12 ਸਾਲ ਦੇ ਬੇਟੇ ਨੇ ਅਰਸ਼ਦੀਪ ਦੀ ਪਤਨੀ ਦੇ ਸਰੀਰ ਨੂੰ ਹੱਥ ਲਾ ਦਿੱਤਾ। 7 ਮਈ 2022 ਨੂੰ ਉਸਦੇ ਘਰ ਆਇਆ ਅਤੇ ਉਸਨੇ ਮੇਰੇ ਬੇਟੇ ਨੂੰ ਅਲਫ ਨੰਗਾ ਕਰਕੇ ਡੰਡੇ ਨਾਲ ਬੇਰਹਿਮੀ ਨਾਲ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਨੱਕ ਨਾਲ ਲਕੀਰਾਂ ਕੱਢਣ ਲਈ ਕਿਹਾ ਉਹ ਆਪਣੇ ਬੱਚੇ ਦੀ ਜਾਨ ਬਖਸ਼ਣ ਲਈ ਮਿਨਤਾਂ ਤਰਲੇ ਕਰਦੀ ਰਹੀ। ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਉਸਨੂੰ ਵੀ ਬੇਰਹਿਮੀ ਨਾਲ ਕੁਟਮਾਰ ਕੀਤੀ। ਸਰੀਰ ਤੇ ਕੁਟਮਾਰ ਦੇ ਨਿਸ਼ਾਨਾਂ ਨਾਲ ਦੋਵਾਂ ਦਾ ਸਰੀਰ ਨੀਲਾ ਹੋ ਗਿਆ।
ਪੀੜ੍ਹਤ ਔਰਤ ਨੇ ਦੱਸਿਆ ਕਿ ਕੁਟਮਾਰ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਧਮਕਾਇਆ ਕਿ ਜੇਕਰ ਉਨਾਂ ਕਿਸੇ ਨੂੰ ਦੱਸਣ ਦੀ ਕੋਸ਼ਿਸ ਕੀਤੀ ਤਾਂ ਬੱਚਿਆਂ ਦੇ ਹੱਥ ਪੈਰ ਤੋੜਕੇ ਸ਼ਹਿਰ ਵਿਚ ਭੀਖ ਮੰਗਾਵਾਗਾਂ, ਜਿਸ ਤੋਂ ਡਰਦਿਆਂ ਉਨਾਂ ਕਿਸੇ ਨੂੰ ਵੀ ਅਰਸ਼ਦੀਪ ਦੇ ਵਹਿਸ਼ੀਪੁਣ ਬਾਰੇ ਨਹੀ ਦੱਸਿਆ ਆਖਿਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।
ਥਾਣਾ ਸਿਟੀ ਦੇ SHO ਚੰਦਰ ਸ਼ੇਖਰ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਅਧਾਰ ਤੇ ਪੀੜ੍ਹਤ ਮਾਂ ਪੁੱਤ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਦੇਵੀ ਦੇ ਬਿਆਨਾਂ ਤੇ ਮਾਮਲਾ ਖ਼ਰਚ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਕੁਟਮਾਰ ਦਾ ਵੀਡੀਓ 10 ਦਿਨ ਪੁਰਾਣਾ ਹੋਣ ਦੇ ਬਾਵਜੂਦ ਬੱਚੇ ਅਤੇ ਔਰਤ ਦੇ ਸਰੀਰ ਦੀ ਅਜੇ ਵੀ ਸੱਟਾਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਸਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।