ਸੱਤ ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਵਿਅਕਤੀ ਰੰਗੇ ਹੱਥੀ ਕਾਬੂ

News18 Punjabi | News18 Punjab
Updated: October 21, 2020, 3:28 PM IST
share image
ਸੱਤ ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਵਿਅਕਤੀ ਰੰਗੇ ਹੱਥੀ ਕਾਬੂ
ਮਾਮਲੇ ਬਾਰੇ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ

  • Share this:
  • Facebook share img
  • Twitter share img
  • Linkedin share img
 Ashphaq Dhuddy

ਮੁਕਤਸਰ ਦੇ ਬਰਕੰਦੀ ਰੋਡ 'ਤੇ ਕੁਝ ਲੋਕਾਂ ਨੇ ਕਰੀਬ 35 ਸਾਲ ਦੇ ਇਕ ਵਿਅਕਤੀ ਨੂੰ ਇੱਕ ਸੱਤ ਸਾਲ ਦੀ ਬੱਚੀ ਦੇ ਨਾਲ  ਸੜਕ ਕੰਡੇ ਝਾੜੀਆਂ ਦੇ ਪਿੱਛੇ ਅਸ਼ਲੀਲ ਹਰਕਤਾਂ ਕਰਦੇ ਹੋਏ ਰੰਗੇ ਹੱਥੀ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ।  ਪੁਲਿਸ ਨੇ ਬੱਚੀ ਦੇ ਮਾਮੇ ਦੇ ਬਿਆਨਾਂ ਦੇ ਆਧਾਰ ਉੱਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ।

ਸ੍ਰੀ ਮੁਕਤਸਰ ਸਾਹਿਬ ਦੇ ਬਰਕੰਦੀ ਰੋਡ ਤੋਂ ਕੁਝ ਲੋਕਾਂ ਵੱਲੋਂ ਇਕ ਪੈਂਤੀ ਸਾਲਾ  ਵਿਅਕਤੀ ਨੂੰ 7 ਸਾਲਾ ਬੱਚੀ ਦੇ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਗਿਆ। ਘਟਨਾ ਬਾਰੇ ਜਾਣਕਾਰੀ ਦਿੰਦਿਆ ਚਸ਼ਮਦੀਦ ਦਵਿੰਦਰ ਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ ਨੂੰ ਆਪਣੀ ਦੁਕਾਨ ਤੋਂ ਖਾਣਾ ਖਾਣ ਲਈ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਨੇ ਰਸਤੇ ਵਿਚ ਸੁੰਨਸਾਨ ਥਾਂ ਤੇ ਕੁਝ ਚੀਕਾਂ ਸੁਣੀਆਂ ਜਦੋਂ ਉਸਨੇ ਝਾੜੀਆਂ ਵਿੱਚ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਜਿਸ ਦੀ ਉਮਰ ਕਰੀਬ ਪੈਂਤੀ ਸਾਲ ਇਕ ਛੋਟੀ ਬੱਚੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।  ਅਸੀਂ ਮੌਕੇ ਉਤੇ ਜਾ ਕੇ ਲੜਕੀ ਨੂੰ ਉਸ ਦੇ ਚੁੰਗਲ ਵਿੱਚੋਂ ਛੁਡਵਾਇਆ ਅਤੇ ਉਸ ਵਿਅਕਤੀ  ਨੂੰ ਫੜ ਲਿਆ। ਲੜਕੀ ਨੇ ਆਪਣਾ ਨਾਮ ਸੂਰਜ ਕੁਮਾਰੀ ਵਾਸੀ ਕੋਠੀ ਰੋਡ ਦੱਸਿਆ ਹੈ।
ਇਸ ਘਟਨਾ ਦੀ ਸੂਚਨਾ ਥਾਣਾ ਸਿਟੀ ਪੁਲੀਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੇ ਆ ਕੇ ਵਿਅਕਤੀ  ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਚੀ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਹੈ ।  ਜਦ ਇਸ ਪੂਰੇ ਮਾਮਲੇ ਬਾਰੇ ਸਿਟੀ ਦੇ ਇੰਸਪੈਕਟਰ ਮੋਹਨ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ  ਦੱਸਿਆ ਕਿ 7 ਸਾਲਾ  ਬੱਚੀ ਦੇ ਨਾਲ ਕਿਸ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੂਚਨਾ ਮਿਲਣ ਉਤੇ ਮੌਕੇ ਤੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਉਸ ਖਿਲਾਫ ਬਣਦੀ ਕਾਰਵਾਈ ਕਰਕੇ ਮਾਮਲਾ ਦਰਜ ਕਰ ਲਿਆ ਹੈ।
Published by: Ashish Sharma
First published: October 21, 2020, 3:28 PM IST
ਹੋਰ ਪੜ੍ਹੋ
ਅਗਲੀ ਖ਼ਬਰ