Home /News /punjab /

ਬਠਿੰਡਾ : ਮੰਡੀ 'ਚ ਦੰਦਾਂ ਨਾਲ 50 ਕਿੱਲੋ ਕਣਕ ਦਾ ਬੋਰਾ ਚੁੱਕ ਕੇ ਟਰਾਲੀ 'ਤੇ ਚੜ੍ਹ ਜਾਂਦਾ ਇਹ ਮਜ਼ਦੂਰ 

ਬਠਿੰਡਾ : ਮੰਡੀ 'ਚ ਦੰਦਾਂ ਨਾਲ 50 ਕਿੱਲੋ ਕਣਕ ਦਾ ਬੋਰਾ ਚੁੱਕ ਕੇ ਟਰਾਲੀ 'ਤੇ ਚੜ੍ਹ ਜਾਂਦਾ ਇਹ ਮਜ਼ਦੂਰ 

ਬਠਿੰਡਾ ਦੀ ਅਨਾਜ ਮੰਡੀ ਚ ਦੰਦਾਂ ਨਾਲ ਬੋਰੇ ਚੁੱਕਣ ਕਰਕੇ ਚਰਚਾ ਵਿੱਚ ਹੈ ਪਰਵਾਸੀ ਮਜ਼ਦੂਰ

ਬਠਿੰਡਾ ਦੀ ਅਨਾਜ ਮੰਡੀ ਚ ਦੰਦਾਂ ਨਾਲ ਬੋਰੇ ਚੁੱਕਣ ਕਰਕੇ ਚਰਚਾ ਵਿੱਚ ਹੈ ਪਰਵਾਸੀ ਮਜ਼ਦੂਰ

ਅਕਸਰ ਉਹ ਦੰਦਾਂ ਨਾਲ ਬੋਰੇ ਚੁੱਕ ਕੇ ਟਰੱਕਾਂ ਅਤੇ ਟਰਾਲੀਆਂ ਵਿੱਚ ਚੜ੍ਹਦਾ ਦੇਖਿਆ ਜਾਂਦਾ ਹੈ। ਬਾਕੀ ਮਜ਼ਦੂਰ ਉਸ ਨੂੰ ਉਤਸ਼ਾਹਿਤ ਕਰਦੇ ਹਨ। ਉਸ ਦਾ ਇਹ ਵੀ ਕਹਿਣਾ ਹੈ ਕਿ ਮੈਂ 60 ਕਿੱਲੋ ਤੱਕ ਭਾਰ ਦੰਦਾਂ ਨਾਲ ਚੁੱਕ ਕੇ ਟਰਾਲੀ ਤੇ ਚਡ਼੍ਹ ਜਾਂਦਾ ਹਾਂ।

  • Share this:

ਬਠਿੰਡਾ ਦੀ ਅਨਾਜ ਮੰਡੀ ਵਿਚ ਕਣਕ ਦੀ ਢੋਆ ਢੁਆਈ ਕਰਨ ਵਾਲੇ ਪਰਵਾਸੀ ਪੱਲੇਦਾਰ ਮਜ਼ਦੂਰਾਂ ਵਿੱਚ ਇਕ 23 ਸਾਲਾ ਬਿਹਾਰੀ ਮਜ਼ਦੂਰ ਚਰਚਾ ਵਿੱਚ ਹੈ। ਗੌਰਵ ਠਾਕੁਰ  ਨਾਮ ਦਾ ਇਹ ਵਿਅਕਤੀ ਮਜ਼ਦੂਰੀ ਦੇ ਨਾਲ ਨਾਲ ਵਿਲੱਖਣ ਕੰਮ ਕਰਦਾ ਹੈ। ਉਹ ਆਪਣੇ ਦੰਦਾਂ ਨਾਲ 50 ਕਿੱਲੋ ਕਣਕ ਦਾ ਬੋਰਾ ਚੁੱਕ ਕੇ ਟਰਾਲੀ ਤੇ ਚੜ੍ਹ ਜਾਂਦਾ ਹੈ।  ਇਸ ਕੰਮ ਨੂੰ ਕਰਨ ਲਈ ਕਈ ਵਾਰ ਉਹ ਸ਼ਰਤਾਂ ਵੀ ਜਿੱਤ ਚੁੱਕਿਆ ਹੈ।

ਅਕਸਰ ਉਹ ਦੰਦਾਂ ਨਾਲ ਬੋਰੇ ਚੁੱਕ ਕੇ ਟਰੱਕਾਂ ਅਤੇ ਟਰਾਲੀਆਂ ਵਿੱਚ ਚੜ੍ਹਦਾ  ਦੇਖਿਆ ਜਾਂਦਾ ਹੈ। ਬਾਕੀ ਮਜ਼ਦੂਰ ਉਸ ਨੂੰ ਉਤਸ਼ਾਹਿਤ ਕਰਦੇ ਹਨ। ਉਸ ਦਾ ਇਹ ਵੀ ਕਹਿਣਾ ਹੈ ਕਿ ਮੈਂ 60 ਕਿੱਲੋ ਤੱਕ ਭਾਰ ਦੰਦਾਂ ਨਾਲ ਚੁੱਕ ਕੇ ਟਰਾਲੀ ਤੇ ਚਡ਼੍ਹ ਜਾਂਦਾ ਹਾਂ। ਇਹ ਕੰਮ ਮੈਂ ਪਿਛਲੇ ਕਾਫ਼ੀ ਸਾਲਾਂ ਤੋਂ ਕਰ ਰਿਹਾ  ਹਾਂ। ਮੈਂ ਗਿਆਰਾਂ ਸਾਲਾਂ ਤੋਂ ਪੱਲੇਦਾਰੀ  ਦਾ ਕੰਮ ਕਰ ਰਿਹਾ ਹਾ ਪਰ ਬਠਿੰਡਾ ਵਿੱਚ ਅੱਠ ਮਹੀਨਿਆਂ ਤੋਂ ਪੱਲੇਦਾਰੀ ਕਰ ਰਿਹਾ ਹਾਂ।  ਦੰਦਾਂ ਨਾਲ ਬੋਰੀ ਚੁੱਕਣ ਕਰਕੇ ਬਾਕੀ ਦੇ ਮਜ਼ਦੂਰਾਂ ਵਿੱਚ ਵੀ ਚਰਚਾ ਵਿੱਚ ਰਹਿੰਦਾ ਹੈ।

Published by:Sukhwinder Singh
First published:

Tags: Bathinda