ਪੁਲਿਸ ਨੇ ਗਾਇਕ ਐਲੀ ਮਾਂਗਟ ਨੂੰ ਸਮਰਥਕਾਂ ਸਣੇ ਕੀਤਾ ਗ੍ਰਿਫ਼ਤਾਰ

Gurwinder Singh Gurwinder Singh | News18 Punjab
Updated: September 12, 2019, 7:01 PM IST
ਪੁਲਿਸ ਨੇ ਗਾਇਕ ਐਲੀ ਮਾਂਗਟ ਨੂੰ ਸਮਰਥਕਾਂ ਸਣੇ ਕੀਤਾ ਗ੍ਰਿਫ਼ਤਾਰ
Gurwinder Singh Gurwinder Singh | News18 Punjab
Updated: September 12, 2019, 7:01 PM IST
ਮੋਹਾਲੀ ਪੁਲਿਸ ਨੇ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਪੁਲਿਸ ਨੇ ਰੰਮੀ ਰੰਧਾਵਾ ਨੂੰ ਵੀ ਹਿਰਾਸਤ ਵਿਚ ਲਿਆ ਸੀ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਸਨ। ਜਿਸ ਪਿੱਛੋਂ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਗ੍ਰਿਫਤਾਰੀ ਤੋਂ ਪਹਿਲਾਂ ਮਾਂਗਟ ਨੇ ਸਮਰਥਕਾਂ ਸਮੇਤ ਮੋਹਾਲੀ ਵਿਚ ਭਾਰੀ ਹੰਗਾਮਾ ਕੀਤਾ। ਰੰਮੀ ਰੰਧਾਵਾ ਨੂੰ ਵੰਗਾਰਿਆ। ਇਸ ਮੌਕੇ ਮਾਂਗਟ ਦੇ ਵੱਡੀ ਗਿਣਤੀ ਸਮਰਥਕ ਵੀ ਸਨ। ਮੌਕੇ ਉਤੇ ਪੁੱਜੀ ਵੱਡੀ ਗਿਣਤੀ ਪੁਲਿਸ ਨੇ ਹਾਲਾਤ ਉਤੇ ਕਾਬੂ ਪਾਇਆ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਹੋਈ ਤਕਰਾਰ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ।

Loading...
ਦੋਵੇਂ ਹੀ ਗਾਇਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। 
First published: September 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...