Home /News /punjab /

ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਅੱਜ ਦੇ ਭਗਤ ਸਿੰਘ: ਕੇਜਰੀਵਾਲ

ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਅੱਜ ਦੇ ਭਗਤ ਸਿੰਘ: ਕੇਜਰੀਵਾਲ

ਮਨੀਸ਼ ਸਿਸੋਦੀਆ ਦੇ ਟਵੀਟ ਨੂੰ ਮੁੜ ਟਵੀਟ ਕਰਦੇ ਹੋਏ ਕੇਜਰੀਵਾਲ ਨੇ ਕਿਹਾ, "ਜੇਲ ਦੀਆਂ ਸਲਾਖਾਂ ਅਤੇ ਫਾਂਸੀ ਦਾ ਫੰਦਾ ਵੀ ਭਗਵਤ ਸਿੰਘ ਦੇ ਬੁਲੰਦ ਇਰਾਦਿਆਂ ਨੂੰ ਢਾਹ ਨਹੀਂ ਲਗਾ ਸਕਿਆ। ਇਹ ਆਜਾ਼ੀ ਦੀ ਦੂਜੀ ਲੜਾਈ ਹੈ, ਮਨੀਸ਼ ਅਤੇ ਸਤੇਂਦਰ ਅੱਜ ਦੇ ਭਗਤ ਸਿੰਘ ਹਨ।"

  • Share this:

ਦਿੱਲੀ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੇ ਟਵਿੱਟਰ ਰਾਹੀਂ ਮਨੀਸ਼ ਆਪਣੇ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤੇਦਰ ਜੈਨ ਨੂੰ ਭਗਤ ਸਿੰਘ ਕਰਾਰ ਦਿੱਤਾ ਹੈ। ਕੇਜਰੀਵਾਲ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਮਨੀਸ਼ ਸਿਸੋਦੀਆ ਨੂੰ ਇੱਕ ਵਾਰ ਮੁੜ ਸੀਬੀਆਈ ਵੱਲੋਂ ਦਿੱਲੀ ਦੀ ਸ਼ਰਾਬ ਪਾਲਿਸੀ ਮਾਮਲੇ ਵਿੱਚ ਤਲਬ ਕੀਤਾ ਗਿਆ ਹੈ, ਜਿਸ 'ਤੇ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਜ਼ਰੂਰ ਆਉਣਗੇ।

ਮਨੀਸ਼ ਸਿਸੋਦੀਆ ਨੇ ਕਿਹਾ, 'ਮੇਰੇ ਘਰ 'ਤੇ 14 ਘੰਟੇ ਤੱਕ ਸੀਬੀਆਈ ਦੀ ਛਾਪੇਮਾਰੀ ਹੋਈ। ਕੁਝ ਨਹੀਂ ਨਿਕਲਿਆ। ਮੇਰੇ ਬੈਂਕ ਲਾਕਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਵੀ ਕੁਝ ਨਹੀਂ ਨਿਕਲਿਆ। ਉਨ੍ਹਾਂ ਨੂੰ ਮੇਰੇ ਪਿੰਡ ਵਿੱਚ ਵੀ ਕੁਝ ਨਹੀਂ ਮਿਲਿਆ। ਹੁਣ ਉਨ੍ਹਾਂ ਨੇ ਮੈਨੂੰ ਕੱਲ੍ਹ (ਸੋਮਵਾਰ) ਸਵੇਰੇ 11 ਵਜੇ ਸੀਬੀਆਈ ਹੈੱਡਕੁਆਰਟਰ ਬੁਲਾਇਆ ਹੈ। ਮੈਂ ਜਾ ਕੇ ਆਪਣਾ ਪੂਰਾ ਸਹਿਯੋਗ ਦੇਵਾਂਗਾ। ਸਤਯਮੇਵ ਜਯਤੇ!'

ਕੇਜਰੀਵਾਲ ਦਾ ਟਵੀਟ

ਮਨੀਸ਼ ਸਿਸੋਦੀਆ ਦੇ ਟਵੀਟ ਨੂੰ ਮੁੜ ਟਵੀਟ ਕਰਦੇ ਹੋਏ ਕੇਜਰੀਵਾਲ ਨੇ ਕਿਹਾ, "ਜੇਲ ਦੀਆਂ ਸਲਾਖਾਂ ਅਤੇ ਫਾਂਸੀ ਦਾ ਫੰਦਾ ਵੀ ਭਗਵਤ ਸਿੰਘ ਦੇ ਬੁਲੰਦ ਇਰਾਦਿਆਂ ਨੂੰ ਢਾਹ ਨਹੀਂ ਲਗਾ ਸਕਿਆ। ਇਹ ਆਜਾ਼ੀ ਦੀ ਦੂਜੀ ਲੜਾਈ ਹੈ, ਮਨੀਸ਼ ਅਤੇ ਸਤੇਂਦਰ ਅੱਜ ਦੇ ਭਗਤ ਸਿੰਘ ਹਨ।" ਉਨ੍ਹਾਂ ਅੱਗੇ ਲਿਖਿਆ, "ਦੇਸ਼ ਨੂੰ ਅੱਜ 75 ਸਾਲਾਂ ਬਾਅਦ ਇੱਕ ਸਿਖਿਆ ਮੰਤਰੀ (ਸਿਸੋਦੀਆ) ਮਿਲਿਆ ਹੈ, ਜਿਸ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਸੁਨਹਿਰੇ ਭਵਿੱਖ ਦੀ ਉਮੀਦ ਦਿੱਤੀ ਹੈ। ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਹਨ।"

ਦੱਸ ਦੇਈਏ ਕਿ ਸੀਬੀਆਈ ਦਿੱਲੀ ਦੀ ਸ਼ਰਾਬ ਪਾਲਿਸੀ ਨੂੰ ਲੈ ਕੇ ਜਾਂਚ ਕਰ ਰਹੀ ਹੈ, ਜਿਸ ਵਿੱਚ ਸਿਸੋਦੀਆ *ਤੇ ਪਹਿਲਾਂ ਹੀ ਐਆਈਆਰ ਦਰਜ ਕੀਤੀ ਜਾ ਚੁੱਕੀ ਹੈ। ਇਸਤੋਂ ਪਹਿਲਾਂ ਸੀਬੀਆਈ ਇਸ ਮਾਮਲੇ ਵਿੱਚ ਕਈ ਛਾਪੇ ਵੀ ਮਾਰ ਚੁੱਕੀ ਹੈ ਅਤੇ ਇਹ ਕਾਰਵਾਈ ਲਗਾਤਾਰ ਜਾਰੀ ਹੈ।

ਸਤੇਂਦਰ ਜੈਨ ਨੂੰ ਮਿਲ ਚੁੱਕੀ ਹੈ ਰਾਹਤ 

ਜਿ਼ਕਰਯੋਗ ਹੈ ਕਿ ਇਸਤੋਂ ਪਹਿਲਾਂ ਈਡੀ ਵੱਲੋਂ ਦਿੱਲੀ ਦੇ ਸਿਹਤ ਮੰਤਰੀ ਸਤੇੱਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰੰਤੂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਲੀ ਉਚ ਅਦਾਲਤ ਨੇ ਸੋਧੇ ਬੇਨਾਮੀ ਸੰਪਤੀ ਕਾਨੂੰਨ ਤਹਿਤ ਜੈਨ ਵਿਰੁੱਧ ਕਾਰਵਾਈ ਸੋਮਵਾਰ ਨੂੰ ਬੰਦ ਕਰ ਦਿੱਤੀ ਸੀ। ਇਸ ਨੂੰ ਆਮ ਆਦਮੀ ਪਾਰਟੀ ਵੱਲੋਂ ਇਮਾਨਦਾਰੀ ਦੀ ਜਿੱਤ ਕਰਾਰ ਦਿੱਤਾ ਗਿਆ ਸੀ।

Published by:Krishan Sharma
First published:

Tags: Arvind Kejriwal, Bhagat singh, Bhagwant Mann, Punjab Congress, Shiromani Akali Dal