• Home
  • »
  • News
  • »
  • punjab
  • »
  • MANJIDAR SINGH SIRSA ADVICE TO SEND KANGANA RANAUT TO INSANE ASYLUM

ਸਿਰਸਾ ਦੀ ਕੰਗਨਾ ਦੇ ਮਾਪਿਆਂ ਨੂੰ ਸਲਾਹ-ਇਸ 'ਨਚਾਰ' ਨੂੰ ਰੋਕੋ, ਸਾਡੇ ਲੋਕਾਂ ਦਾ ਸਬਰ ਟੁੱਟ ਗਿਆ ਤਾਂ..

ਸਾਡੇ ਲੋਕਾਂ ਦਾ ਸਬਰ ਟੁੱਟ ਗਿਆ ਤਾਂ ਕੌਣ ਕਿਥੇ ਕੁਚਲਿਆ ਜਾਵੇਗਾ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ

ਸਿਰਸਾ ਦੀ ਕੰਗਨਾ ਦੇ ਮਾਪਿਆਂ ਨੂੰ ਸਲਾਹ-ਇਸ 'ਨਚਾਰ' ਨੂੰ ਰੋਕੋ, ਸਾਡੇ ਲੋਕਾਂ ਦਾ ਸਬਰ ਟੁੱਟ ਗਿਆ ਤਾਂ.. (file Photo, Credits Instagram)

  • Share this:
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਸੁਰੱਖਿਆ ਦੀ ਥਾਂ ਪਾਗਲਖਾਨੇ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਨਾ ਕੋਈ ਮਸਲ ਸਕਿਆ ਹੈ ਤੇ ਨਾ ਕਿਸੇ ਮਾਂ ਨੇ ਅਜਿਹਾ ਕੋਈ ਪੈਦਾ ਕੀਤਾ ਹੈ। ਜਿਸ ਦਿਨ ਸਾਡੇ ਲੋਕਾਂ ਦਾ ਸਬਰ ਟੁੱਟ ਗਿਆ ਤਾਂ ਕੌਣ ਕਿਥੇ ਕੁਚਲਿਆ ਜਾਵੇਗਾ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ।

    ਉਨ੍ਹਾਂ ਕੰਗਨਾ ਦੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਇਸ 'ਨਚਾਰ' ਨੂੰ ਆਪਣੀ ਜ਼ੁਬਾਨ ਉਤੇ ਕਾਬੂ ਰੱਖਣ ਲ਼ਈ ਕਹੋ,  ਜਿਸ ਦਿਨ ਸਾਡੇ ਲੋਕਾਂ ਦਾ ਸਬਰ ਟੁੱਟ ਗਿਆ ਤਾਂ ਕੌਣ ਕਿਥੇ ਕੁਚਲਿਆ ਜਾਵੇਗਾ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਉਨ੍ਹਾਂ ਟਵੀਟ ਕੀਤਾ, ‘ਉਸ ਨੂੰ ਪਾਗਲਖਾਨੇ ਜਾਂ ਜੇਲ੍ਹ ’ਚ ਹੋਣਾ ਚਾਹੀਦਾ ਹੈ। ਅਸੀਂ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਨਫਰਤੀ ਸਮੱਗਰੀ ਲਈ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।’

    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਡੀਅਨ ਯੂਥ ਕਾਂਗਰਸ ਨੇ ਕੰਗਨਾ ਰਣੌਤ ਖ਼ਿਲਾਫ਼ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਹੈ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਸਿੱਖ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤੀ ਹੈ।

    ਦੱਸ ਦਈਏ ਕਿ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਤਾਰੀਫ ’ਚ ਕਸੀਦੇ ਪੜ੍ਹੇ ਹਨ। ਕੰਗਨਾ ਨੇ ਕਿਹਾ ਕਿ ਖਾਲਿਸਤਾਨੀ ਅਤਿਵਾਦੀ ਅੱਜ ਭਾਵੇਂ ਸਰਕਾਰ ਦੀ ਬਾਂਹ ਮਰੋੜ ਰਹੇ ਹੋਣ ਪਰ ਇੱਕ ਔਰਤ ਨੂੰ ਨਾ ਭੁੱਲਣਾ।

    ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਦਰੜ ਦਿੱਤਾ ਸੀ। ਕੰਗਨਾ ਨੇ ਸੋਸ਼ਲ ਮੀਡੀਆ ’ਤੇ ਇੰਦਰਾ ਗਾਂਧੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਖਾਲਿਸਤਾਨੀ ਅਤਿਵਾਦੀ ਅੱਜ ਭਾਵੇਂ ਸਰਕਾਰ ਦੀ ਬਾਂਹ ਮਰੋੜ ਰਹੇ ਹੋਣ ਪਰ ਉਸ ਔਰਤ ਨੂੰ ਨਾ ਭੁੱਲਣਾ।

    ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਦਰੜ ਦਿੱਤਾ ਸੀ। ਉਸ ਨੇ ਇਸ ਦੇਸ਼ ਨੂੰ ਕਿੰਨੀ ਵੀ ਤਕਲੀਫ ਦਿੱਤੀ ਹੋਵੇ। ਉਸ ਨੇ ਆਪਣੀ ਜਾਨ ਦੀ ਕੀਮਤ ’ਤੇ ਇਨ੍ਹਾਂ ਨੂੰ ਮੱਛਰਾਂ ਦੀ ਤਰ੍ਹਾਂ ਮਸਲ ਦਿੱਤਾ ਪਰ ਦੇਸ਼ ਦੇ ਟੁੱਕੜੇ ਨਹੀਂ ਹੋਣ ਦਿੱਤੇ।

    ਉਨ੍ਹਾਂ ਦੀ ਮੌਤ ਤੋਂ ਦਹਾਕੇ ਬਾਅਦ ਇਹ ਅੱਜ ਵੀ ਉਸ ਨਾਂ ਨਾਲ ਕੰਬਦੇ ਹਨ। ਇਨ੍ਹਾਂ ਨੂੰ ਉਹੋ ਜਿਹਾ ਹੀ ਗੁਰੂ ਚਾਹੀਦਾ ਹੈ। ਖਾਲਿਸਤਾਨੀ ਅੰਦੋਲਨ ਦੇ ਉਭਾਰ ਨਾਲ ਉਨ੍ਹਾਂ ਦੀ ਕਹਾਣੀ ਪਹਿਲਾਂ ਤੋਂ ਵੱਧ ਪ੍ਰਸੰਗਿਕ ਹੈ। ਬਹੁਤ ਜਲਦੀ ਤੁਹਾਡੇ ਲਈ ਲੈ ਕੇ ਆ ਰਹੇ ਹਨ #Emergency.’।’
    Published by:Gurwinder Singh
    First published: