• Home
  • »
  • News
  • »
  • punjab
  • »
  • MANJINDER SINGH SIRSA WILL HAVE COMPULSION TO JOIN BJP SAID AKALI DAL

ਈਡੀ ਤੇ ਇਨਕਮ ਟੈਕਸ ਦੇ ਬੜੇ ਦੌਰ ਚੱਲ ਰਹੇ ਨੇ, ਸਿਰਸਾ ਸਾਹਬ ਦੀ ਕੋਈ ਤਾਂ ਮਜ਼ਬੂਰੀ ਹੋਵੇਗੀ: ਅਕਾਲੀ ਦਲ

ਈਡੀ ਦੇ ਬੜੇ ਦੌਰ ਚੱਲ ਰਹੇ ਨੇ, ਸਿਰਸਾ ਸਾਹਬ ਦੀ ਕੋਈ ਤਾਂ ਮਜ਼ਬੂਰੀ ਹੋਵੇਗੀ: ਅਕਾਲੀ ਦਲ (ਸੰਕੇਤਕ ਫੋਟੋ)

  • Share this:
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਸ ਉਤੇ ਅਕਾਲੀ ਦਲ ਬਾਦਲ ਨੇ ਕਿਹਾ ਹੈ ਕਿ ਜ਼ਿਆਦਾ ਤਾਂ ਸਿਰਸਾ ਸਾਹਬ ਖੁਦ ਹੀ ਦੱਸ ਸਕਦੇ ਹਨ ਪਰ ਈਡੀ ਤੇ ਇਨਕਮ ਟੈਕਸ ਦੇ ਬੜੇ ਦੌਰ ਚੱਲ ਰਹੇ ਹਨ। ਪਰ ਬੜੀ ਮਾੜੀ ਗੱਲ ਹੈ ਕਿ 700 ਤੋਂ ਵੱਧ ਕਿਸਾਨਾਂ ਦੀ ਜਾਨ ਲੈਣ ਵਾਲੀ ਪਾਰਟੀ ਨਾਲ ਜਾ ਰਲੇ ਹਨ।

    ਸੀਨੀਅਰ ਅਕਾਲੀ ਆਗੂ ਚਰਨਜੀਤ ਬਰਾੜ ਨੇ ਕਿਹਾ ਕਿ ਜਦੋਂ ਇਸ ਕਿਸਮ ਦੇ ਲੋਕ, ਅਜਿਹੇ ਪੱਧਰ ਉਤੇ ਜਾ ਕੇ ਵਿਸ਼ਵਾਸ ਤੋੜਦੇ ਹਨ ਤਾਂ ਹਰ ਕੋਈ ਸੋਚ ਰਿਹਾ ਹੈ ਕਿ ਇਹ ਵਾਪਰ ਕੀ ਰਿਹਾ ਹੈ। ਦਿੱਲੀ ਦੀ ਸੰਗਤ ਨੇ ਉਨ੍ਹਾਂ ਨੂੰ ਬੜਾ ਮਾਣ-ਸਤਕਾਰ ਦਿੱਤਾ ਹੋਇਆ ਸੀ। ਪਰ ਉਨ੍ਹਾਂ ਨੇ ਚਾਲ ਚੱਲ ਕੇ, ਇਸ ਪੌੜੀ ਦੀ ਵਰਤੋਂ ਕਰਕੇ ਬੜੀ ਮਾੜੀ ਚਾਲ ਖੇਡੀ ਹੈ। ਮੈਂ ਇਸ ਦੀ ਨਿੰਦਾ ਕਰਦਾ ਹਾਂ।

    ਦੱਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਨੇ ਕੁਝ ਦੇਰ ਪਹਿਲਾਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ।

    ਨਵੀਂ ਬਣੀ ਕਮੇਟੀ 'ਚ ਕਿਸੇ ਵੀ ਅਹੁਦੇ 'ਤੇ ਕੰਮ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਹੈ। ਹੁਣ ਕੁਝ ਦੇਰ ਬਾਅਦ ਹੀ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਵੱਡਾ ਚਿਹਰਾ ਬਣਾਇਆ ਜਾ ਸਕਦਾ ਹੈ।

    ਦੱਸ ਦਈਏ ਕਿ ਸਿਰਸਾ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਨ ਤੇ ਉਹ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਜੋਂ ਦਿੱਲੀ ਵਿਚ ਵਿਧਾਇਕ ਵੀ ਰਹੇ ਹਨ।
    Published by:Gurwinder Singh
    First published:
    Advertisement
    Advertisement