Home /News /punjab /

ਰਾਮ ਰਹੀਮ ਨੂੰ ਫਰਲੋ ਬਾਰੇ ਮਨਜਿੰਦਰ ਸਿਰਸਾ ਦੇ ਭਾਜਪਾ ਤੋਂ ਵੱਖਰੇ ਸੁਰ!, ਚੁੱਕੇ ਸਵਾਲ...

ਰਾਮ ਰਹੀਮ ਨੂੰ ਫਰਲੋ ਬਾਰੇ ਮਨਜਿੰਦਰ ਸਿਰਸਾ ਦੇ ਭਾਜਪਾ ਤੋਂ ਵੱਖਰੇ ਸੁਰ!, ਚੁੱਕੇ ਸਵਾਲ...

(ਫਾਇਲ ਫੋਟੋ)

(ਫਾਇਲ ਫੋਟੋ)

  • Share this:
    ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਰਲੋ ਤੇ ਜੈੱਡ ਪਲੱਸ ਸੁਰੱਖਿਆ ਦੇਣ ਬਾਰੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਸੁਰ ਪਾਰਟੀ ਨਾਲੋਂ ਵੱਖਰੇ ਜਾਪ ਰਹੇ ਹਨ।

    ਭਾਜਪਾ ਹੁਣ ਤੱਕ ਇਸ ਫਰਲੋ ਨੂੰ ਬਿਲਕੁਲ ਜਾਇਜ ਤੇ ਕਾਨੂੰਨ ਮੁਤਾਬਕ ਕੀਤੀ ਕਾਰਵਾਈ ਵਜੋਂ ਪੇਸ਼ ਕਰ ਰਹੀ ਸੀ  ਪਰ ਸਿਰਸਾ ਨੇ ਸਵਾਲ ਚੁੱਕੇ ਹਨ ਕਿ ਜੇਕਰ ਰਾਮ ਰਹੀਮ ਸਿੰਘ ਨੂੰ ਫਰਲੋ ਮਿਲ ਸਕਦੀ ਹੈ ਤਾਂ ਹੋਰਨਾਂ ਦੋਸ਼ੀਆਂ ਨੂੰ ਵੀ ਪੈਰੋਲ ਮਿਲਣੀ ਚਾਹੀਦੀ ਹੈ।

    ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਮਨਜਿੰਦਰ ਸਿੰਘ ਸਿਰਸਾ (Manjider Singh Sirsa) ਬੁੱਧਵਾਰ ਲੁਧਿਆਣਾ ਪੁੱਜੇ ਸਨ। ਸਿਰਸਾ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangna Ranaut) ਦੇ ਮਾਣਹਾਨੀ ਕੇਸ ਨੂੰ ਲੈ ਕੇ ਟਿੱਪਣੀ ਕੀਤੀ।

    ਉਨ੍ਹਾਂ ਕੰਗਨਾ ਰਣੌਤ ਨੂੰ ਬਠਿੰਡਾ ਵਿੱਚ ਮਾਣਹਾਨੀ ਕੇਸ ਮਾਮਲੇ ਵਿੱਚ ਮਿਲੇ ਸੰਮਨ ਬਾਰੇ ਕਿਹਾ ਕਿ ਕੰਗਨਾ ਜਦੋਂ ਗਲਤ ਟਿਪਣੀਆਂ ਕਰਨ ਤੋਂ ਨਹੀਂ ਹਟ ਰਹੀ ਹੈ ਤਾਂ ਉਨ੍ਹਾਂ ਨੂੰ ਨਤੀਜੇ ਤਾਂ ਭੁਗਤਣੇ ਹੀ ਪੈਣੇ ਹਨ।

    ਸਿਰਸਾ ਨੇ ਡੇਰਾ ਮੁਖੀ ਦੀ ਜ਼ਮਾਨਤ ਬਾਰੇ ਕਿਹਾ ਕਿ ਜੇਕਰ ਰਾਮ ਰਹੀਮ ਸਿੰਘ ਨੂੰ ਫਰਲੋ ਮਿਲ ਸਕਦੀ ਹੈ ਤਾਂ ਹੋਰਨਾਂ ਦੋਸ਼ੀਆਂ ਨੂੰ ਵੀ ਪੈਰੋਲ ਮਿਲਣੀ ਚਾਹੀਦੀ ਹੈ।
    Published by:Gurwinder Singh
    First published:

    Tags: Gurmeet Ram Rahim, Gurmeet Ram Rahim Singh, Manjinder singh sirsa

    ਅਗਲੀ ਖਬਰ