
ਮਾਨ ਸਰਕਾਰ ਝੋਨੇ ਦੀ ਸਿਧੀ ਬਿਜਾਈ ਲਈ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇਵੇ : ਰੁਲਦੂ ਸਿੰਘ
Chetan Bhura
ਭਾਰਤੀ ਕਿਸਾਨ ਯੂਨੀਅਨ ਰੁਲਦੂ ਸਿੰਘ ਮਾਨਸਾ ਦੀ ਜ਼ਿਲ੍ਹਾ ਪਧਰੀ ਮੀਟਿੰਗ ਮਲੋਟ ਵਿਖੇ ਹੋਈ। ਮੀਟਿੰਗ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵਿਸ਼ੇਸ਼ ਤੌਰ ’ਤੇ ਪੁਜੇ। ਮੀਟਿੰਗ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਸੂਬਾ ਪ੍ਰਧਾਨ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਝੋਨੇ ਦੀ ਸਿਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰਤੀ ਏਕੜ 10 ਹਜ਼ਾਰ ਰੁਪਏ ਦੇਵੇ। ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਕਲੇ ਕਿਸਾਨਾਂ ਦੇ ਹਕਾਂ ਲਈ ਨਹੀਂ ਸਗੋ ਕਿਰਤਂ ਲੋਕਾਂ ਜਿਸ ਵਿਚ ਦੁਕਾਨਦਾਰ, ਮਜ਼ਦੂਰ ਆਦਿ ਵੀ ਆੳਦੇ ਹਨ, ਲਈ ਵੀ ਲੜਾਈ ਲੜਦੀ ਆ ਰਹੀ।
ਮੀਟਿੰਗ ਵਿਚ ਜ਼ਿਲ੍ਹਾ ਕਮੇਟੀ ਅਤੇ ਬਲਾਕ ਪ੍ਰਧਾਨ ਅਤੇ ਬਲਾਕ ਇਕਾਈਆਂਦੀ ਚੋਣ ਕੀਤੀ ਗਈ, ਜਿਸ ਵਿਚ ਇੰਦਰਜੀਤ ਸਿੰਘ ਅਸਪਾਲ ਜ਼ਿਲ੍ਹਾ ਪ੍ਰਧਾਨ, ਜਰਨੈਲ ਸਿੰਘ ਜਨਰਲ ਸਕਤਰ, ਸੁਖਜਿੰਦਰ ਸਿੰਘ ਰਤਾ ਖੇੜਾ ਖਜ਼ਾਨਚੀ ਅਤੇ ਕਸ਼ਮੀਰ ਸਿੰਘ ਰਤਾ ਖੇੜਾ ਬਲਾਕ ਲੰਬੀ ਪ੍ਰਧਾਨ ਅਤੇ ਨਛਤਰ ਸਿੰਘ ਪਿੳਰੀ ਬਲਾਕ ਗਿਦੜਬਾਹਾ ਨੂੰ ਪ੍ਰਧਾਨ ਬਣਾਇਆ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਅਹੁਦੇਦਾਰਾਂ ਨੂੰ ਕਿਹਾ ਕਿ ਮੈਂ ਮਹੀਨੇ ਵਿਚ ਇਕ ਵਾਰ ਮੀਟਿੰਗ ਜਰੂਰ ਕਰਦਾ ਹਾਂ। ਮੀਟਿੰਗ ਵਿਚ ਯੂਨੀਅਨ ਨੂੰ ਮਜ਼ਬੂਤ ਕਰਨਾ, ਕਿਸਾਨਾਂ ਦੀਆਂ ਮੰਗਾਂ, ਸਮਸਿਆਵਾਂ ਅਤੇ ਸਮਾਜਿਕ ਮੁਦਿਆਂ ’ਤੇ ਵਿਚਾਰ ਚਰਚਾ ਕੀਤੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।