Home /News /punjab /

ਮਾਨ ਸਰਕਾਰ ਨੂੰ ਹੋਣ ਵਾਲੇ ਹਨ 6 ਮਹੀਨੇ ਪੂਰੇ, ਜਾਣੋ ਕਿਹੋ ਜਿਹਾ ਰਿਹਾ 6 ਮਹੀਨਿਆਂ ਦਾ ਸਫ਼ਰ

ਰਾਜਨੀਤੀ ਵਿੱਚ ਬਦਲਾਅ ਦੀ ਗੱਲ ਕਰਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਏ 6 ਮਹੀਨੇ ਪੂਰੇ ਹੋਣ ਵਾਲੇ ਹਨ। ਬੇਸ਼ਕ AAP ਨੇ ਪੰਜਾਬ ਵਿੱਚ ਪੁਰਾਣੀਆਂ ਸਾਰੀਆਂ ਪਾਰਟੀਆਂ ਨੂੰ ਤਗੜੀ ਹਾਰ ਦਿੱਤੀ ਸੀ ਪਰ ਫਿਰ ਵੀ ਕੁੱਝ ਹੀ ਦਿਨਾਂ ਵਿੱਚ AAP 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ।

ਹੋਰ ਪੜ੍ਹੋ ...
  • Share this:

ਰਾਜਨੀਤੀ ਵਿੱਚ ਬਦਲਾਅ ਦੀ ਗੱਲ ਕਰਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਏ 6 ਮਹੀਨੇ ਪੂਰੇ ਹੋਣ ਵਾਲੇ ਹਨ। ਬੇਸ਼ਕ AAP ਨੇ ਪੰਜਾਬ ਵਿੱਚ ਪੁਰਾਣੀਆਂ ਸਾਰੀਆਂ ਪਾਰਟੀਆਂ ਨੂੰ ਤਗੜੀ ਹਾਰ ਦਿੱਤੀ ਸੀ ਪਰ ਫਿਰ ਵੀ ਕੁੱਝ ਹੀ ਦਿਨਾਂ ਵਿੱਚ AAP 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ।

ਆਪ ਦੇ ਅੱਧੀ ਦਰਜਨ ਮੰਤਰੀਆਂ ਅਤੇ ਆਗੂਆਂ ਨੇ ਲੜੀਵਾਰ ਪ੍ਰੈਸ ਕਾਨਫਰੰਸਾਂ ਕੀਤੀਆਂ ਹਨ ਪਰ ਆਪਣੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੀ ਬਜਾਏ ਇਹਨਾਂ ਪ੍ਰੈਸ ਕਾਨਫਰੰਸਾਂ ਦਾ ਏਜੰਡਾ ਬਿਲਕੁਲ ਵੱਖਰਾ ਸੀ।

ਪਾਰਟੀ ਲਗਾਤਾਰ ਭਾਜਪਾ 'ਤੇ ਦੋਸ਼ ਲਗਾ ਰਹੀ ਹੈ ਕਿ ਉਹ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਜਿਸ ਨਾਲ ਪੰਜਾਬ ਵਿੱਚ ਤਖਤਾਪਲਟ ਕੀਤਾ ਜਾ ਸਕੇ। ਜੇਕਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਤਰ੍ਹਾਂ ਨਾਲ ਆਪਣੇ ਆਪ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਰ ਚਾਹੇ ਉਹ AAP ਦੇ ਵਿਧਾਇਕ ਦੀ ਬੇਈਮਾਨੀ ਕਰਕੇ ਕਾਰਵਾਈ ਹੋਵੇ ਜਾਂ ਫਿਰ ਨੌਕਰਸ਼ਾਹਾਂ ਦੇ ਤਬਾਦਲੇ ਹਨ।

ਜੇਕਰ ਪਿਛਲੇ 6 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕਈ ਘਟਨਾਵਾਂ ਹੋਈਆਂ ਹਨ ਜਿਹਨਾਂ ਵਿੱਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਦੀ ਹੱਤਿਆ ਅਤੇ AAP ਦੇ ਮੈਂਬਰਾਂ ਦੀ ਜੇਲ੍ਹ ਯਾਤਰਾ ਸ਼ਾਮਿਲ ਹਨ। ਮਾਨ ਸਰਕਾਰ ਲਈ ਸਭ ਤੋਂ ਵੱਧ ਸ਼ਰਮਨਾਕ ਇਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਸੀ।

ਬੇਈਮਾਨੀ ਤੋਂ ਲੈ ਕੇ ਅੱਤਵਾਦੀ ਹਮਲਿਆਂ ਤੱਕ ਸਰਕਾਰ ਨੂੰ ਦੋ ਦੋ ਹੱਥ ਕਰਨੇ ਪਏ ਹਨ। ਵਿਰੋਧੀ ਪਾਰਟੀਆਂ ਦਾ ਮੰਨਣਾ ਹੈ ਕਿ ਸਰਕਾਰ ਦਾ ਵਿਸ਼ਵਾਸ਼ ਕਮਜ਼ੋਰ ਹੋ ਰਿਹਾ ਹੈ ਇਸ ਲਈ ਉਹ ਭਾਜਪਾ 'ਤੇ ਇਹ ਇਲਜ਼ਾਮ ਲਗਾ ਰਹੀ ਹੈ।

ਉੱਥੇ ਭਾਜਪਾ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਰਕਾਰ ਵਿੱਚ ਵਿਸ਼ਵਾਸ਼ ਦੀ ਘਾਟ ਆ ਰਹੀ ਹੈ।

ਆਪ ਦਾ ਮੰਨਣਾ ਹੈ ਕਿ ਵਿਰੋਧੀ ਪਾਰਟੀਆਂ ਪਹਿਲਾਂ ਹੀ ਆਪਣਾ ਅਕਸ ਗੁਆ ਚੁੱਕੀਆਂ ਹਨ ਇਸ ਲਈ ਉਹ ਸਾਡੇ ਕੰਮਾਂ ਵਿੱਚ ਕਮੀਆਂ ਲੱਭ ਰਹੇ ਹਨ। ਆਪ ਨੇ ਹਾਲ ਹੀ ਵਿੱਚ 100 ਮੁਹੱਲਾ ਕਲੀਨਿਕ ਅਤੇ 100 ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਕੰਮ ਨੂੰ ਆਪਣੀ ਪ੍ਰਾਪਤੀ ਦੱਸਿਆ ਹੈ।

ਕੌੜੇ-ਮਿੱਠੇ ਤਜ਼ਰਬਿਆਂ ਦੇ ਨਾਲ ਸਰਕਾਰ ਦੀ ਪਕੜ ਲੋਕਾਂ ਵਿੱਚ ਬਣੀ ਹੋਈ ਹੈ। ਕਿਸੇ ਵੀ ਸਰਕਾਰ ਲਈ ਪਹਿਲੇ 6 ਮਹੀਨਿਆਂ ਵਿੱਚ ਇਹ ਕਹਿਣਾ ਔਖਾ ਹੁੰਦਾ ਹੈ ਕਿ ਸਰਕਾਰ ਕਾਮਯਾਬ ਹੋਈ ਹੈ ਜਾਂ ਫੇਲ ਹੋਈ ਹੈ।

Published by:Drishti Gupta
First published:

Tags: AAP, AAP Punjab, Arvind Kejriwal, Bhagwant Mann