ਸਖਤੀ ਵਿਖਾਉਣ ਖੱਟਰ, ਅਸਲੀ ਕਿਸਾਨ ਖੇਤਾਂ 'ਚ ਹਨ, ਜੋ ਵਿਰੋਧ ਕਰ ਰਹੇ ਹਨ, ਉਹ ਗੁੰਡੇ ਹਨ: ਗਰੇਵਾਲ

News18 Punjabi | News18 Punjab
Updated: April 12, 2021, 3:50 PM IST
share image
ਸਖਤੀ ਵਿਖਾਉਣ ਖੱਟਰ, ਅਸਲੀ ਕਿਸਾਨ ਖੇਤਾਂ 'ਚ ਹਨ, ਜੋ ਵਿਰੋਧ ਕਰ ਰਹੇ ਹਨ, ਉਹ ਗੁੰਡੇ ਹਨ: ਗਰੇਵਾਲ
'ਸਖਤੀ ਵਿਖਾਉਣ ਖੱਟਰ, ਅਸਲੀ ਕਿਸਾਨ ਖੇਤਾਂ 'ਚ, ਜੋ ਵਿਰੋਧ ਕਰ ਰਹੇ ਹਨ, ਉਹ ਗੁੰਡੇ ਹਨ'

  • Share this:
  • Facebook share img
  • Twitter share img
  • Linkedin share img
ਪੰਜਾਬ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਖਿਆ ਹੈ ਕਿ ਕੁਝ ਕਿਸਾਨਾਂ ਨੇ ਆਪਣੇ ਪੱਧਰ ਉਤੇ ਸਰਕਾਰ ਨੂੰ ਗੱਲਬਾਤ ਲਈ ਪ੍ਰੋਪੋਜਲ ਭੇਜਿਆ ਹੈ, ਜਿਸ ਵਿਚ ਪੁਰਾਣੀਆਂ ਹੀ ਮੰਗਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵੇਲੇ ਗੱਲ਼ਬਾਤ ਲਈ ਤਿਆਰ ਹੈ। ਅਸੀਂ ਕਈ ਆਗੂਆਂ ਨਾਲ ਗੱਲ ਕਰ ਰਹੇ ਹਾਂ ਤਾਂ ਜੋ ਮਸਲੇ ਦਾ ਹੱਲ ਨਿਕਲੇ।

ਉਨ੍ਹਾਂ ਕਿਹਾ ਕਿ ਮੈਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕਰਦਾ ਹਾਂ ਕਿ ਉਹ ਸਖਤੀ ਤੋਂ ਕੰਮ ਲੈਣ। ਉਨ੍ਹਾਂ ਕਿਹਾ ਕਿ ਅਸਲੀ ਕਿਸਾਨ ਤਾਂ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਹਨ, ਜੋ ਵਿਰੋਧ ਕਰ ਰਹੇ ਹਨ, ਉਹ ਗੁੰਡੇ ਹਨ।

ਦੱਸ ਦਈਏ ਕਿ ਹਰਿਆਣਾ ਵਿਚ ਭਾਜਪਾ ਆਗੂਆਂ ਦੀ ਘੇਰਾਬੰਦੀ ਹੋ ਰਹੀ ਹੈ। ਉਨ੍ਹਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ। ਇਸ ਉਤੇ ਗਰੇਵਾਲ ਨੇ ਕਿਹਾ ਕਿ ਮੈਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕਰਦਾ ਹਾਂ ਕਿ ਉਹ ਸਖਤੀ ਤੋਂ ਕੰਮ ਲੈਣ।

ਉਹ ਕਿਹਾ ਕਿ ਕਿਸਾਨ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਫੋਨ ਕਰਨ ਤੇ ਆਖਣ ਕਿ ਉਹ ਗੱਲਬਾਤ ਕਰਕੇ ਰਸਤਾ ਕੱਢਣਾ ਚਾਹੁੰਦੇ ਹਨ। ਇਸ ਨਾਲ ਛੇਤੀ ਹੀ ਮਸਲੇ ਦਾ ਹੱਲ ਹੋ ਜਾਵੇਗਾ।
Published by: Gurwinder Singh
First published: April 12, 2021, 1:53 PM IST
ਹੋਰ ਪੜ੍ਹੋ
ਅਗਲੀ ਖ਼ਬਰ