Home /News /punjab /

ਮਾਨਸਾ: 38 ਸਾਲਾ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ

ਮਾਨਸਾ: 38 ਸਾਲਾ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

 • Share this:
  BALDEV SHARMA

  ਮਾਨਸਾ- ਪੰਜਾਬ ਅੰਦਰ ਕਰਜ਼ਈ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅੱਜ ਫੇਰ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਵਿੱਚ 38 ਸਾਲਾ ਗੁਰਤੇਜ ਸਿੰਘ ਵੱਲੋਂ 15 ਲੱਖ ਰੁਪਏ ਕਰਜ਼ ਦੀ ਖ਼ਾਤਰ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਕਿਸਾਨ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਜਿਸ ਨੇ ਆਪਣੇ ਸਿਰ ਤੋਂ ਕਰਜ਼ੇ ਦੀ ਪੰਡ ਉਤਾਰਨ ਲਈ ਸੱਤ ਕਨਾਲ ਜ਼ਮੀਨ ਅਤੇ ਮਕਾਨ ਵੀ ਵੇਚ ਦਿੱਤਾ ਸੀ ਪਰ ਆਪਣੇ ਸਿਰ ਕਰਜ਼ ਨਾ ਉਤਰਨ ਕਾਰਨ ਕਰਜ਼ਦਾਤਾ ਕਰਜ਼ ਵਾਪਸ ਲੈਣ ਲਈ ਗੁਰਤੇਜ ਸਿੰਘ ਨੂੰ ਪਰੇਸ਼ਾਨ ਕਰ ਰਹੇ ਸੀ ਜਿਸ ਨੇ ਅਖ਼ੀਰ ਜ਼ਹਿਰੀਲੀ ਚੀਜ਼ ਪੀ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਅਠਾਰਾਂ ਸਾਲਾ ਬੇਟੇ ਨੂੰ ਕਰਜ਼ਦਾਰ ਛੱਡ ਗਿਆ।  ਕਿਸਾਨ ਆਗੂ ਅਤੇ ਪੀੜਤ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਗੁਰਤੇਜ ਸਿੰਘ ਦੇ ਕਰਜ਼ੇ ਤੇ ਲੀਕ ਮਾਰਨ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ  ਨੌਕਰੀ ਦੇਣ ਦੀ ਮੰਗ ਕੀਤੀ ਹੈ।

  ਦੂਜੇ ਪਾਸੇ ਭੀਖੀ ਪੁਲੀਸ ਨੇ ਗੁਰਤੇਜ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਪਰ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਨੇ ਬਿਆਨ ਲਿਖਵਾਇਆ ਹੈ ਕਿ ਉਸ ਦਾ ਭਰਾ ਕਰਜ਼ੇ ਕਾਰਨ ਪ੍ਰੇਸ਼ਾਨ ਰਹਿ ਰਿਹਾ ਸੀ ਜਿਸ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕੀਤੀ ਹੈ।
  Published by:Ashish Sharma
  First published:

  Tags: Farmer suicide, Mansa

  ਅਗਲੀ ਖਬਰ