ਮਾਨਸਾ ਦਲਿੱਤ ਨੌਜਵਾਨ ਕਤਲ ਮਾਮਲੇ ਵਿਚ 6 ਦੋਸ਼ੀਆਂ ਨੂੰ ਉਮਰ ਕੈਦ ਤੇ ਜੁਰਮਾਨਾ

News18 Punjabi | News18 Punjab
Updated: November 30, 2019, 4:50 PM IST
share image
ਮਾਨਸਾ ਦਲਿੱਤ ਨੌਜਵਾਨ ਕਤਲ ਮਾਮਲੇ ਵਿਚ 6 ਦੋਸ਼ੀਆਂ ਨੂੰ ਉਮਰ ਕੈਦ ਤੇ ਜੁਰਮਾਨਾ
ਮਾਨਸਾ ਦਲਿੱਤ ਨੌਜਵਾਨ ਕਤਲ ਮਾਮਲੇ ਵਿਚ 6 ਦੋਸ਼ੀਆਂ ਨੂੰ ਉਮਰ ਕੈਦ ਤੇ ਜਰਮਾਨਾ

  • Share this:
  • Facebook share img
  • Twitter share img
  • Linkedin share img
ਮਾਨਸਾ ਦੇ ਪਿੰਡ ਘਰਆਂਗਣ ਵਿਚ ਦਲਿੱਤ ਨੌਜਵਾਨ ਦੇ ਕਤਲ ਮਾਮਲੇ ਵਿਚ ਅਦਾਲਤ ਨੇ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਮਾਨਸਾ ਦੇ ਸੁਖਚੈਨ ਸਿੰਘ ਨਾਮ ਦੇ ਦਲਿੱਤ ਨੌਜਵਾਨ ਦੀ 10 ਅਕਤੂਬਰ 2016 ਵਿਚ ਸ਼ਰਾਬ ਮਾਫਿਆ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ।

ਦੋਸ਼ੀ ਉਸ ਦੀ ਇਕ ਲੱਤ ਵੱਢ ਕੇ ਨਾਲ ਲੈ ਗਏ ਸਨ। ਇਸ ਮਾਮਲੇ ਵਿਚ 6 ਲੋਕਾਂ ਖਿਲ਼ਾਫ ਕੇਸ ਦਰਜ ਕਰਕੇ ਮਾਨਸਾ ਦੇ ਸੈਸ਼ਨ ਕੋਰਟ ਵਿਚ ਪੇਸ਼ ਕੀਤਾ ਗਿਆ। ਅੱਜ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਤੇ ਡੇਢ ਲੱਖ ਰੁਪਏ ਜੁਰਮਾਨਾ ਲਗਾਇਆ ਹੈ ਜੋ ਪੀੜਤ ਪਰਿਵਾਰ ਨੂੰ ਰਾਹਤ ਵਜੋਂ ਦਿੱਤਾ ਜਾਵੇਗਾ।

ਮ੍ਰਿਤਕ ਦੇ ਪਿਤਾ ਰੇਸ਼ਮ ਸਿੰਘ ਨੇ ਫੈਸਲੇ ਦੀ ਸ਼ਲਾਘਾ ਕਰਦੋ ਹੋਏ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਲਈ ਫਾਂਸੀ ਦੀ ਸਜਾ ਦੀ ਮੰਗ ਕੀਤੀ ਸੀ ਪਰ ਫਿਰ ਵੀ ਅਦਾਲਤ ਦੇ ਫੈਸਲਾ ਦਾ ਸਨਮਾਨ ਕਰਦੇ ਹਨ। ਦੂਜੇ ਪਾਸੇ ਕੇਸ ਦੇ ਮੁੱਖ ਗਵਾਹ ਮਲਕੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੇ ਉਸ ਨੂੰ ਡਰਾਉਣ-ਧਮਕਾਉਣ ਤੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਸਚਾਈ ਦੇ ਰਾਹ ਉਤੇ ਤੁਰਿਆ ਰਿਹਾ। ਉਹ ਅੱਜ ਦੋਸ਼ੀਆਂ ਨੂੰ ਸਜਾ ਦਿਵਾਉਣ ਵਿਚ ਸਫਲ ਰਹਿਣ ਉਤੇ ਖੁਸ਼ੀ ਮਹਿਸੂਸ ਕਰ ਰਿਹਾ ਹੈ।
First published: November 30, 2019, 4:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading