mansaਪੰਜਾਬ ਦੇ ਲੋਕਾਂ ਨੇ ਕੱਲ ਹੋਈ ਸਥਾਨਕ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਇਸਦਾ ਜਾਇਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ 71.39% ਵੋਟਾਂ ਪਈਆਂ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਹੋਏਗੀ। ਇਸ ਦਿਨ ਪੰਜਾਬ ਵਿੱਚ ਡ੍ਰਾਈ ਡੇ ਵੀ ਲਾਗੂ ਰਹੇਗਾ। ਚੋਣ ਲੜਨ ਵਾਲੇ 9,222 ਉਮੀਦਵਾਰਾਂ ਦੀ ਕਿਸ੍ਮਤ ਈ ਵੀ ਐੱਮ ਮਸ਼ੀਨਾਂ ਵਿੱਚ ਕ਼ੈਦ ਹੋ ਗਈ ਹੈ। ਮੋਹਾਲੀ ਜ਼ਿਲ੍ਹੇ ਨੇ ਸਭ ਤੋਂ ਘੱਟ 60.08% ਵੋਟਾਂ ਪਈਆਂ।
ਬਠਿੰਡਾ (Bathinda)-79%
ਸੰਗਰੂਰ (Sangrur)-77.39%
ਫਤਹਿਗੜ੍ਹ ਸਾਹਿਬ (Fatehgarh Sahib)-75.78%
ਪਠਾਨਕੋਟ (Pathankot)-75.37%
ਫਿਰੋਜ਼ਪੁਰ (Ferozepur)-74.01%
ਰੋਪੜ (Roopnagar)-73.80%
ਜਲੰਧਰ (Jalandhar)-73.29%
ਫਾਜ਼ਿਲਕਾ (Fazilka)-72.40%
ਬਰਨਾਲਾ (Barnala)-71.99%
ਅੰਮ੍ਰਿਤਸਰ (Amritsar)- 71.20%
ਫ਼ਰੀਦਕੋਟ (Faridkot)-71.03%
ਲੁਧਿਆਣਾ (Ludhiana)-70.33%
ਪਟਿਆਲਾ (Patiala)-70.09%
ਗੁਰਦਾਸਪੁਰ (Gurdaspur) -70%
ਨਵਾਂਸ਼ਹਿਰ (SBS NAGAR)-69.71%
ਮੋਗਾ (Moga)-69.50%
ਮੁਕਤਸਰ (Sri Muktsar Sahib)-68.65%
ਹੋਸ਼ਿਆਰਪੂਰ (Hoshiarpur)-66.68%
ਕਪੂਰਥਲਾ (Kapurthala)-64.34%
ਤਰਨ ਤਾਰਨ (Tarn Taran) -63.12%
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Barnala, Bathinda, Fatehgarh Sahib, Local Body Polls 2021, Mansa, Muktsar, Nawanshahr, Patiala, Sangrur