Home /News /punjab /

Mansa : ਇਕ ਹੋਰ ਕਰਜਈ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖੁਦਕੁਸ਼ੀ

Mansa : ਇਕ ਹੋਰ ਕਰਜਈ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖੁਦਕੁਸ਼ੀ

ਮ੍ਰਿਤਕ ਦੀ ਫਾਈਲ ਫੋਟੋ

ਮ੍ਰਿਤਕ ਦੀ ਫਾਈਲ ਫੋਟੋ

 • Share this:
  Baldev Sharma

  ਮਾਨਸਾ- ਪੰਜਾਬ ਅੰਦਰ ਕਰਜ਼ਈ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।  ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਵਿਚ 21 ਸਾਲਾ ਕਿਸਾਨ ਵੱਲੋਂ 15 ਲੱਖ ਰੁਪਏ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ ਹੈ।

  ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਕਸਬਾ ਦੇ ਪਿੰਡ ਕਿਸ਼ਨਗੜ੍ਹ ਦੇ 21 ਸਾਲਾ ਜਗਦੀਸ਼ ਸਿੰਘ ਨੇ 15 ਲੱਖ ਰੁਪਏ ਕਰਜ਼ ਦੀ ਖ਼ਾਤਰ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਦੀਸ਼ ਸਿੰਘ ਕੁਆਰਾ ਸੀ ਅਤੇ 4 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਕਰਜ਼ਾ, ਬੈਂਕ ਆੜਤੀਆਂ ਦਾ ਹੋਣ ਕਰਕੇ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ। ਆਪਣੇ ਸਿਰ ਕਰਜ਼ੇ ਦੀ ਪੰਡ ਨਾ ਉਤਾਰਨ ਕਾਰਨ ਦੇਰ ਰਾਤ ਆਪਣੇ ਘਰ ਜ਼ਹਿਰੀਲੀ ਚੀਜ਼ ਪੀ ਕੇ ਖੁਦਕਸ਼ੀ ਕਰ ਗਿਆ ਅਤੇ ਆਪਣੇ ਪਿੱਛੇ ਬਜ਼ੁਰਗ ਮਾਤਾ ਅਤੇ ਇਕ ਛੋਟੇ ਭਰਾ ਨੂੰ ਕਰਜ਼ਦਾਰ ਛੱਡ ਗਿਆ ਹੈ।  ਪਿੰਡ ਦੇ ਸਾਬਕਾ ਸਰਪੰਚ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਸਿਰ ਕਰਜ਼ੇ ਨੂੰ ਲੀਕ ਮਾਰ ਕੇ ਪਰਿਵਾਰਕ ਮੈਂਬਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ।

  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਭਗਵਾਨ ਸਿੰਘ ਨੇ ਦੱਸਿਆ ਕਿ ਜਗਦੀਸ਼ ਦੇ ਭਰਾ ਨੇ ਬਿਆਨ ਲਿਖਾਇਆ ਹੈ ਕਿ ਜਗਦੀਸ਼ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ ਜਿਸ ਤੇ ਉਨ੍ਹਾਂ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।
  Published by:Ashish Sharma
  First published:

  Tags: Farmer suicide, Mansa

  ਅਗਲੀ ਖਬਰ