ਚੰਡੀਗੜ੍ਹ : ਤਿੰਨ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਅੰਦੋਲਨ ਹਰ ਤਪਕੇ ਦੇ ਨਾਲ ਮਜ਼ਦੂਰ ਵਰਗ ਨੇ ਵੀ ਵਧ ਚੜ੍ਹ ਕੇ ਯੋਗਦਾਨ ਦਿੱਤਾ। ਦਿੱਲੀ ਲੱਗੇ ਮੋਰਚੇ ਵਿੱਚ ਪੰਜਾਬ ਵਿੱਚੋਂ ਮਜ਼ਦੂਰ ਵੀ ਸਮੇਂ-ਸਮੇਂ ਉਤੇ ਭਰਵਾਂ ਯੋਗਦਾਨ ਦਿੰਦੇ ਰਹੇ। ਇਸ ਸਮੇਂ ਦੌਰਾਨ ਲਗਾਤਾਰ ਟਿਕਰੀ ਬਾਰਡ ਉੱਤੇ ਕਈ ਮਹੀਨਿਆਂ ਤੋਂ ਸ਼ੇਵਾ ਨਿਭਾ ਰਿਹੈ ਮਾਨਸਾ ਦੇ ਪਿੰਡ ਖੀਵਾ ਦਿਆਲੂ ਵਾਲਾ (ਮਾਨਸਾ) ਦਾ ਮਜ਼ਦੂਰ ਲੀਲਾ ਸਿੰਘ ਲਾਪਤਾ ਹੋ ਗਿਆ। ਜਿਸਦੀ ਪੁਲਿਸ ਕੋਲ ਰਿਪੋਰਟ ਕਰਨ ਅਤੇ ਕਿਸਾਨ ਯੂਨੀਅਨਾਂ ਨੂੰ ਅਪੀਲ ਕਰਨ ਦੇ ਬਾਅਦ ਵੀ ਮਜ਼ਦੂਰ ਦੀ ਕੋਈ ਉੱਗ ਸੁੱਘ ਨਾਲ ਮਿਲੀ। ਹਾਲਤ ਇਹ ਸੀ ਕਿ ਮੋਢੀ ਦੇ ਲਾਪਤਾ ਹੋਣ ਕਾਰਨ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ ਅਤੇ ਆਰਥਿਕ ਹਾਲਤ ਪਹਿਲਾਂ ਤੋਂ ਵੀ ਬਦਤਰ ਹੋ ਗਈ।
ਹੁਣ ਗੁਜਰਾਤ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਵਿਅਕਤੀ ਦੀ ਪਛਾਣ ਪਰਿਵਾਰ ਨੇ ਲੀਲਾ ਸਿੰਘ ਦੇ ਤੋਰ ਤੇ ਕੀਤੀ ਹੈ। ਪਰ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਕੋਈ ਜਗ੍ਹਾ ਜਾਂ ਸ਼ਹਿਰ ਦਾ ਨਾਮ ਨਹੀਂ ਲਿਆ। ਜਿਸ ਕਾਰਨ ਪਰਿਵਾਰ ਨੂੰ ਘਰ ਦੇ ਮੋਢੀ ਨੂੰ ਲੱਭਣਾ ਬਹੁਤ ਮੁਸ਼ਕਲ ਹੈ।
ਹੁਣ ਲੀਲਾ ਸਿੰਘ ਦਾ ਪਰਿਵਾਰ ਆਖਦਾ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਮੋਢੀ ਨੂੰ ਵਾਪਿਸ ਆਪਣੇ ਪਿੰਡ ਆਪਣੇ ਕੋਲ ਲਿਆਓਣਾ ਹੈ ਪਰ ਗੁਜਰਾਤ ਪਿੰਡੋਂ ਬਹੁਤ ਦੂਰ ਹੋਣ ਕਰਕੇ ਪਰਿਵਾਰ ਬੇਵੱਸ ਹੈ। ਹੁਣ ਗੁਜਰਾਤ ਜਾਣ ਲਈ ਪੈਸਿਆਂ ਦੀ ਲੋੜ ਤਾਂ ਹੈ ਹੀ ਹੈ ਪਰ ਉਪਰੋਂ ਗੁਜਰਾਤ ਜਾਣਾਂ ਤੇ ਓਥੋਂ ਦੇ ਲੋਕਾਂ ਨਾਲ ਓਹਨਾਂ ਦੀ ਭਾਸ਼ਾ ਵਿੱਚ ਗੱਲ ਕਰਨੀ ਤੇ ਓਹਨਾਂ ਨੂੰ ਆਪਣੀ ਗੱਲ ਸਮਝਾਓਣਾਂ ਪਰਿਵਾਰ ਲਈ ਮੁਸ਼ਕਿਲ ਹੈ ਕਿਉਂਕਿ ਪਰਿਵਾਰ ਅਤੇ ਸਕੇ ਸੰਬੰਧੀ ਭੋਲੇ ਭਾਲੇ ਤੇ ਘੱਟ ਪੜੇ ਲਿਖੇ ਹਨ, ਜੋ ਪੰਜਾਬ ਤੋਂ ਬਾਹਰ ਜਾਣ ਵਿੱਚ ਅਸਮਰੱਥ ਹਨ ।
View this post on Instagram
ਲੀਲਾ ਸਿੰਘ ਪੁੱਤਰ ਹਜੂਰਾ ਸਿੰਘ ਪਿੰਡ ਖੀਵਾ ਦਿਆਲੂ ਵਾਲਾ ਜਿਲਾ ਮਾਨਸਾ ਦਾ ਵਸਨੀਕ ਹੈ। ਲੀਲਾ ਸਿੰਘ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਲੀਲਾ ਸਿੰਘ ਨੇ ਵੀ ਇਸ ਲੋਕ ਸ਼ੰਘਰਸ ਵਿੱਚ ਆਪਣੇ ਵੱਲੋਂ ਬਣਦਾ ਯੋਗਦਾਨ ਪਾਇਆ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੀ ਅਗਵਾਈ ਵਿੱਚ ਦਿੱਲੀ ਧਰਨੇ ਵਿੱਚ ਸਮੇਂ ਸਮੇਂ ਤੇ ਹਾਜ਼ਰੀ ਲਵਾਉਂਦਾ ਰਹਿੰਦਾ। ਇਹ ਕਦੇ ਦਸ ਦਿਨ ਘਰ ਤੇ ਕਦੇ ਦਸ ਦਿਨ ਦਿੱਲੀ। ਪਤਾ ਨਹੀਂ ਕਿੰਨੇ ਕੁ ਵਾਰ ਲੀਲਾ ਸਿੰਘ ਦਿੱਲੀ ਧਰਨੇ ਵਿੱਚ ਹਾਜ਼ਰੀ ਲਵਾਉਣ ਗਿਆ। ਇਸ ਤੋਂ ਪਹਿਲਾਂ ਲੀਲਾ ਸਿੰਘ ਜਿਆਦਾਤਰ ਗੁਰੂ ਘਰਾਂ ਵਿੱਚ ਹੀ ਡਾਲੀ ਵਾਲੇ ਬਾਬਾ ਦੇ ਤੌਰ ਤੇ ਡਿਊਟੀ ਨਿਭਾਉਂਦਾ ਰਿਹਾ।
ਲੀਲਾ ਸਿੰਘ ਦੀ ਉਮਰ ਕਰੀਬ 56 ਸਾਲ ਸੀ। ਉਸਦੇ ਪਰਿਵਾਰ ਵਿਚ ਉਸਦੀ ਪਤਨੀ ਤੇ ਲੜਕਾ ਅਤੇ 2 ਲੜਕੀਆਂ ਹਨ। ਲੀਲਾ ਸਿੰਘ ਦੀ ਪਤਨੀ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਬੱਚਿਆਂ ਦਾ ਖਾਣਾ ਬਣਾਉਂਦੀ ਹੈ ਅਤੇ ਉਸਦਾ ਪੁੱਤਰ ਪਿੰਡ ਵਿੱਚ ਹੀ ਦਿਹਾੜੀ ਮਜ਼ਦੂਰੀ ਕਰਦਾ ਹੈ। ਲੀਲਾ ਸਿੰਘ ਹਮੇਸ਼ਾ ਹੀ ਮੋਰਚੇ ਵਿਚ ਪਿੰਡ ਦੀ ਉਗਰਾਹਾਂ ਇਕਾਈ ਨਾਲ ਜਾਂਦਾ ਰਹਿੰਦਾ ਸੀ।
ਇਕ ਵਾਰ ਲੀਲਾ ਸਿੰਘ ਜਥੇ ਨਾਲ ਦਿੱਲੀ ਟਿੱਕਰੀ ਬਾਰਡਰ ਤੇ ਗਿਆ ਅਤੇ ਓਹ ਮੁੜ ਵਾਪਿਸ ਪਿੰਡ ਨਹੀਂ ਪਰਤਿਆ। ਇਧਰ ਉਧਰ ਸਭ ਰਿਸ਼ਤੇਦਾਰੀਆਂ ਵਿੱਚ ਉਸਦੀ ਭਾਲ ਕੀਤੀ ਜਾਂਦੀ ਹੈ ਅਤੇ ਪੁਲਿਸ ਥਾਣਾ ਭੀਖੀ ਵਿਖੇ ਗੁੰਮਸ਼ੁਦਾ ਦੀ ਭਾਲ ਲਈ ਰਿਪੋਟ ਵੀ ਲਿਖਾਈ ਜਾਂਦੀ ਹੈ ਪਰ ਕੁਝ ਵੀ ਹੱਥ ਪੱਲੇ ਨਹੀਂ ਲੱਗਿਆ ਅਤੇ ਪਰਿਵਾਰ ਆਰਥਿਕ ਵਸੀਲਿਆਂ ਦੀ ਕਮੀ ਹੋਣ ਕਰਕੇ ਬੇਵੱਸ ਘਰ ਬੈਠ ਜਾਂਦਾ ਹੈ।
ਹੁਣ ਕਰੀਬ ਡੇਢ ਸਾਲ ਬਾਅਦ ਲੀਲਾ ਸਿੰਘ ਦੀ ਸ਼ੋਸਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੁੰਦੀ ਹੈ ਕਿ ਓਹ ਅਹਿਮਦਾਬਾਦ(ਗੁਜਰਾਤ) ਵਿਚ ਕਿਸੇ ਜਗਾਹ ਤੇ ਰਹਿ ਰਹੇ ਹਨ। ਪਰਿਵਾਰ ਵੱਲੋਂ ਲੀਲਾ ਸਿੰਘ ਦੀ ਪਹਿਚਾਣ ਕੀਤੀ ਗਈ ਅਤੇ ਲੀਲਾ ਸਿੰਘ ਦੀ ਭਿਖਾਰੀਆਂ ਵਾਲੀ ਹਾਲਾਤ ਦੇਖ ਕੇ ਪਰਿਵਾਰ ਦੇ ਹੰਝੂ ਆਪ ਮੁਹਾਰੇ ਵਹਿਣ ਲੱਗ ਪੈਂਦੇ ਹਨ।
ਲੀਲਾ ਸਿੰਘ ਦੇ ਪਰਿਵਾਰ ਵੱਲੋਂ ਸਰਕਾਰ ਅਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਓਹ ਲੀਲਾ ਸਿੰਘ ਦੇ ਪਰਿਵਾਰ ਨਾਲ ਇਸ ਮੁਸ਼ਕਿਲ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਣ ਅਤੇ ਲੀਲਾ ਸਿੰਘ ਨੂੰ ਲੱਭਣ ਵਿੱਚ ਦੇ ਪਰਿਵਾਰ ਨਾਲ ਮਿਲ ਕੇ ਹਰ ਓਹ ਯਤਨ ਕਰਨ ਤਾਂਕਿ ਲੀਲਾ ਸਿੰਘ ਆਪਣੇ ਪਿੰਡ ਆਪਣੇ ਪਰਿਵਾਰ ਆਪਣੇ ਬੱਚਿਆਂ ਵਿੱਚ ਵਾਪਿਸ ਆ ਸਕੇ।
ਪਿੰਡ ਖੀਵਾ ਦਿਆਲੂ ਵਾਲਾ ਜਿਲਾ ਮਾਨਸਾ ਦੇ ਕਿਸਾਨਾਂ-ਮਜ਼ਦੂਰਾਂ ਨੇ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਟਿੱਕਰੀ ਬਾਰਡਰ ਤੇ ਪਹੁੰਚ ਕੇ ਆਪਣੀ ਬਣਦੀ ਭੂਮਿਕਾ ਨਿਭਾਈ ਅਤੇ ਇਸ ਲੋਕ ਸ਼ੰਘਰਸ ਵਿਚ ਆਪਣਾ ਰੋਲ ਅਦਾ ਕੀਤਾ। ਇਸ ਪਿੰਡ ਨੇ ਅੰਦੋਲਨ ਦੌਰਾਨ ਸ਼ਹੀਦਾਂ ਦੀ ਸੂਚੀ ਵਿਚ ਵੀ ਆਪਣਾ ਰੋਲ ਅਦਾ ਕੀਤਾ। ਜਿਸ ਤਹਿਤ ਪਿੰਡ ਦੀਆਂ ਤਿੰਨ ਬੀਬੀਆਂ ਦੀ ਮੌਤ ਨੇ ਆਪਣੇ ਪਰਿਵਾਰ ਦਾ ਨਾਮ ਤੇ ਆਪਣੇ ਨਗਰ ਦਾ ਨਾਮ ਕਿਸਾਨੀ ਘੋਲ ਵਿੱਚ ਅਹਿਮ ਰੋਲ ਨਿਭਾਉਣ ਵਾਲਿਆਂ ਵਿਚ ਦਰਜ਼ ਕਰਵਾ ਗਈਆਂ। ਦਰਅਸਲ, 28 ਅਕਤੂਬਰ ਨੂੰ ਟਿਕਰੀ ਬਾਰਡਰ ‘ਤੇ ਸਵੇਰੇ 6 ਵਜੇ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਸੱਤ ਕਿਸਾਨ ਬੀਬੀਆਂ ਅਤੇ ਇੱਕ 35 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਦਰੜਿਆ ਗਿਆ। ਹਾਦਸੇ ਵਿੱਚ ਮਾਨਸਾ ਦੇ ਪਿੰਡ ਖੀਵਾ ਦਿਆਲਾ ਕਲਾਂ ਦੀਆਂ ਰਹਿਣ ਵਾਲ਼ੀਆਂ ਤਿੰਨ ਸੰਘਰਸ਼ੀ ਕਿਸਾਨ ਬੀਬੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਈਆਂ। ਹਾਦਸੇ ‘ਚ 2 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਔਰਤ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Farmers Protest, Gujrat, Mansa