ਮਾਨਸਾ: ਪੁਲਿਸ ਵੱਲੋ ਅੰਤਰਰਾਜੀ 6 ਮੈਂਬਰੀ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕਾਬੂ

Krishan Sharma | News18 Punjab
Updated: July 23, 2021, 6:02 PM IST
share image
ਮਾਨਸਾ: ਪੁਲਿਸ ਵੱਲੋ ਅੰਤਰਰਾਜੀ 6 ਮੈਂਬਰੀ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕਾਬੂ
ਮਾਨਸਾ ਪੁਲਿਸ ਵੱਲੋ ਅੰਤਰਰਾਜੀ 6 ਮੈਂਬਰੀ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕਾਬੂ

1 ਪਿਸਟਲ 12 ਬੋਰ ਦੇਸੀ ਸਮੇਤ 2 ਜਿµਦਾਂ ਕਾਰਤੂਸ, 1 ਗੰਡਾਸਾਂ, 1 ਖਪਰਾ, 1 ਛੁਰੀ,

  • Share this:
  • Facebook share img
  • Twitter share img
  • Linkedin share img
Baldev Sharma

ਮਾਨਸਾ: ਜ਼ਿਲ੍ਹਾ ਪੁਲਿਸ ਨੂੰ ਸ਼ੁੱਕਰਵਾਰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ 6 ਮੈਂਬਰੀ ਲੁਟੇਰਾ ਗਿਰੋਹ ਨੂੰ ਕਾਬੂ ਕਰ ਲਿਆ ਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਮਾਨਸਾ ਨੇ ਪ੍ਰੈਸ ਕਾਨਫਰੰਸ ਕਰਕੇ  ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਬੇ-ਆਬਾਦ ਝਿੜੀ ਬਾਹੱਦ ਪਿੰਡ ਖਿਆਲਾ ਖੁਰਦ ਦਰੱਖਤਾਂ ਦੇ ਝੁੰਡ ਵਿੱਚ ਬੈਠੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਬਾਦਲ ਸਿੰਘ ਉਰਫ ਬਾਦਲ ਵਾਸੀ ਮਲਕਪੁਰ ਖਿਆਲਾ, ਹਰਜੀਤ ਸਿੰਘ ਉਰਫ ਗੀਤੀ ਵਾਸੀ ਖੋੋਖਰ ਖੁਰਦ, ਸੰਦੀਪ ਸਿੰਘ ਉਰਫ ਮੋੋਟਾ ਬੀਰੇਵਾਲਾ ਜੱਟਾ, ਗੁਰਦੀਪ ਸਿੰਘ ਉਰਫ ਤੁੱਤਾ ਵਾਸੀ ਰਾਜਗੜ੍ਹ ਕੁੱਬੇ (ਬਠਿੰਡਾ), ਬੂਟਾ ਸਿੰਘ ਅਤੇ ਗੁਲਾਬ ਸਿੰਘ ਉਰਫ ਕਾਲਾ ਵਾਸੀਅਨ ਫਫੜੇ ਭਾਈਕੇ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮੌਕੇ 'ਤੇ 1 ਪਿਸਟਲ 12 ਬੋਰ ਦੇਸੀ ਸਮੇਤ 2 ਜਿੰਦਾ ਕਾਰਤੂਸ, 1 ਗੰਡਾਸਾਂ, 1 ਖਪਰਾ, 1 ਛੁਰੀ, 1 ਸੱਬਲ ਲੋੋਹਾ, 1 ਨਲਕੇ ਦੀ ਹੱਥੀ ਬਰਾਮਦ ਹੋਏ ਹਨ। ਇਸਤੋਂ ਇਲਾਵਾ 3 ਮੋੋਟਰਸਾਈਕਲ (ਹੀਰੋੋ ਸਮਾਰਟ ਨੰ:ਪੀਬੀ.50ਏ—5141,  ਬਜਾਜ ਪਲਟੀਨਾ ਨੰ: ਪੀਬੀ.08ਏਆਰ-6766 ਅਤੇ ਹੀਰੋ ਹਾਂਡਾ ਸਪਲੈਂਡਰ ਪ੍ਰੋ (ਬਿਨਾ ਨੰਬਰੀ) ਬਰਾਮਦ ਕੀਤਾ ਗਿਆ।

ਐਸਐਸਪੀ ਮਾਨਸਾ ਡਾ. ਨਰਿਦਰ ਭਾਰਗਵ ਨੇ ਦੱਸਿਆ ਕਿ ਮੁਲਜ਼ਮਾਂ ਸਬੰਧੀ ਪੁਲਿਸ ਪਾਰਟੀ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਵਿਰੁੱਧ ਵਿਰੁੱਧ ਮੁਕੱਦਮਾ ਨੰਬਰ 214 ਮਿਤੀ 21—07—2021 ਅ/ਧ 399,402,379 ਹਿ:ਦ: ਅਤੇ 25/54/59 ਅਸਲਾ ਐਕਟ ਥਾਣਾ ਸਦਰ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਿਰੁੱਧ ਪਹਿਲਾਂ ਵੀ 9 ਵੱਖ ਵੱਖ ਮਾਮਲੇ ਪੰਜਾਬ ਸਮੇਤ ਬਾਹਰਲੇ ਸੂਬਿਆਂ ਵਿੱਚ ਪਤਾ ਲੱਗੇ ਹਨ।

ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਹੋਰ ਵੀ ਬਹੁਤ ਜਾਣਕਾਰੀਆਂ ਮਿਲਣ ਦੀਆਂ ਸੰਭਾਵਨਾਵਾਂ ਹਨ।
Published by: Krishan Sharma
First published: July 23, 2021, 6:02 PM IST
ਹੋਰ ਪੜ੍ਹੋ
ਅਗਲੀ ਖ਼ਬਰ