• Home
 • »
 • News
 • »
 • punjab
 • »
 • MANSA POLICE ARRESTED 2 PERSONS FOR STEALING GAS FROM CYLINDERS AND RECOVERED 41 GAS CYLINDERS AND GOODS KS

ਸਿਲੰਡਰਾਂ ਵਿਚੋਂ ਗੈਸ ਚੋਰੀ ਕਰਕੇ ਠੱਗੀ ਮਾਰਨ ਵਾਲੇ 2 ਕਾਬੂ, 41 ਗੈਸ ਸਿਲੰਡਰ ਤੇ ਸਾਮਾਨ ਬਰਾਮਦ

Punjab Crime News: ਮਾਨਸਾ ਪੁਲਿਸ (Mansa Police) ਨੇ ਘਰੇਲੂ ਗੈਸ ਸਿਲੰਡਰਾਂ ਵਿਚੋਂ ਗੈਸ ਕੱਢ ਕੇ ਖਾਲੀ ਸਿਲੰਡਰ ਵਿੱਚ ਭਰ ਕੇ ਠੱਗੀ (Fruad News in Punjab) ਮਾਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ।

 • Share this:
  ਬਲਦੇਵ ਸ਼ਰਮਾ

  Punjab Crime News: ਮਾਨਸਾ ਪੁਲਿਸ (Mansa Police) ਨੇ ਘਰੇਲੂ ਗੈਸ ਸਿਲੰਡਰਾਂ ਵਿਚੋਂ ਗੈਸ ਕੱਢ ਕੇ ਖਾਲੀ ਸਿਲੰਡਰ ਵਿੱਚ ਭਰ ਕੇ ਠੱਗੀ (Fruad News in Punjab) ਮਾਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਥਿਤ ਮੁਲਜ਼ਮਾਂ ਕੋਲੋਂ ਇਸ ਗੋਰਖਧੰਦੇ ਵਿੱਚ ਵਰਤਿਆ ਜਾਣ ਵਾਲਾ ਸਾਮਾਨ 41 ਗੈਸ ਸਿਲੰਡਰ, 60 ਸਿਲੰਡਰਾਂ ਦੇ ਢੱਕਣ, 2 ਕੰਪਿਊਟਰ ਕੰਡੇ, 2 ਗੈਸ ਕੱਢਣ ਵਾਲੀਆ ਕਿੱਲੀਆ, 1 ਸੂਆ, 1 ਬਲੈਰੋ ਪਿੱਕ ਅੱਪ ਗੱਡੀ ਅਤੇ 1 ਮੋਟਰਸਾਈਕਲ ਰੇਹੜੀ ਨੂੰ ਕੀਤਾ ਬਰਾਮਦ ਕੀਤਾ ਗਿਆ ਹੈ।

  ਸੀਨੀਅਰ ਕਪਤਾਨ ਪੁਲਿਸ ਗੌਰਵ ਤੂਰਾ ਨੇ ਦੱਸਿਆ ਕਿ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਬੱਸ ਅੱਡਾ ਮਾਨਸਾ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 112 ਮਿਤੀ 28 -05-2022 ਅਧ 379, 420, 34 ਹਿੰ:ਦੰ: ਥਾਣਾ ਸਿਟੀ^2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

  ਕਥਿਤ ਦੋਸ਼ੀਆਂ ਦੀ ਸ਼ਨਾਖਤ ਰਾਹੁਲ ਸਿੰਘ ਪੁੱਤਰ ਜਗਦੀਸ਼ ਸਿੰਘ ਅਤੇ ਸੰਦੀਪ ਕੁਮਾਰ ਪੁੱਤਰ ਉਦੈਵੀਰ ਸਿੰਘ ਵਾਸੀਅਨ ਮਾਨਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਕੋਲੋਂ ਇੰਡੇਨ ਕੰਪਨੀ ਦੇ 41 ਗੈਸ ਸਿਲੰਡਰ (13 ਭਰੇ ਹੋਏ, 22 ਸਿਲੰਡਰ ਸ਼ੀਲਾ ਟੁੱਟੀਆ ਵਾਲੇ, 2 ਅੱਧੇ ਭਰੇ, 4 ਖਾਲੀ ਸਿਲੰਡਰ), 60 ਸਿਲੰਡਰਾਂ ਦੇ ਢੱਕਣ, 2 ਕੰਪਿਊਟਰ ਕੰਡੇ, 2 ਗੈਸ ਕੱਢਣ ਵਾਲੀਆ ਕਿੱਲੀਆ, 1 ਸੂਆ, 1 ਬਲੈਰੋ ਪਿੱਕ ਅੱਪ ਗੱਡੀ ਅਤੇ 1 ਮੋਟਰਸਾਈਕਲ ਰੇਹੜੀ ਨੂੰ ਬਰਾਮਦ ਕਰਵਾ ਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

  ਕਥਿਤ ਦੋਸ਼ੀ ਰਾਹੁਲ ਸਿੰਘ ਜੋ ਟੌਗਰੀਆ ਗੈਸ ਏਜੰਸੀ ਮਾਨਸਾ ਵਿਖੇ ਅਤੇ ਮੁਲਜਿਮ ਸੰਦੀਪ ਕੁਮਾਰ ਜੋ ਟਿੱਕਾ ਗੈਸ ਏਜੰਸੀ ਮਾਨਸਾ ਵਿਖੇ ਲੱਗੇ ਹੋਏ ਹਨ ਅਤੇ ਗੈਸ ਦੀ ਘਰਾਂ ਵਿੱਚ ਸਪਲਾਈ ਕਰਦੇ ਸਨ। ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
  Published by:Krishan Sharma
  First published: