ਮਾਨਸਾ ਪੁਲਿਸ ਵੱਲੋਂ ਹੋਟਲ 'ਚ ਚੱਲ ਰਹੇ ਦੇਹ-ਵਪਾਰ ਦੇ ਧੰਦੇ ਦਾ ਪਰਦਾਫਾਸ਼

ਰੇਡ ਕਰਕੇ ਸੰਚਾਲਕਾਂ ਸਮੇਤ ਇੱਕ ਜੋੜੇ ਨੂੰ ਇਤਰਾਜਯੋੋਗ ਹਾਲਤ ਵਿੱਚ ਕੀਤਾ ਕਾਬੂ

ਮਾਨਸਾ ਪੁਲਿਸ ਵੱਲੋਂ ਹੋਟਲ 'ਚ ਚੱਲ ਰਹੇ ਦੇਹ-ਵਪਾਰ ਦੇ ਧੰਦੇ ਦਾ ਪਰਦਾਫਾਸ਼ (ਸੰਕੇਤਿਕ ਤਸਵੀਰ)

  • Share this:
ਬਲਦੇਵ ਸ਼ਰਮਾ

ਮਾਨਸਾ :  ਮਾਨਸਾ ਪੁਲਿਸ ਵੱਲੋੋਂ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਹੋੋਟਲਾਂ, ਰੈਸਟੋੋਰੈਟਾਂ, ਅਤੇ ਠਹਿਰਣ ਵਾਲੀਆ ਥਾਵਾਂ ਸ਼ਰਾਵਾਂ ਆਦਿ ਦੀ ਅਸਰਦਾਰ ਢੰਗ ਨਾਲ ਚੈਕਿੰਗ ਮੁਹਿੰਮ ਆਰੰਭੀ ਹੋੋਈ ਹੈ। ਇਸੇ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਪਾਸ ਮੁਖਬਰੀ ਹੋੋਈ ਕਿ ਸ਼ਹਿਰ ਮਾਨਸਾ ਵਿਖੇ ਬਲਿਊ ਮੂਨ ਹੋੋਟਲ ਦੇ ਮਾਲਕ ਬਰਜਿੰਦਰ ਕੁਮਾਰ ਅਤੇ ਔਰਤ ਸਾਲੂ ਵੱਲੋੋਂ ਆਪਸ ਵਿੱਚ ਮਿਲ ਕੇ ਹੋਟਲ ਬਲਿਊ ਮੂਨ ਵਿੱਚ ਬਾਹਰ ਤੋੋਂ ਲੜਕੇ/ਲੜਕੀਆਂ ਨੂੰ ਬੁਲਾ ਕੇ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਦੇ ਹਨ ਅਤੇ ਗਾਹਕਾ ਪਾਸੋੋਂ ਮੂੰਹ ਮੰਗੀ ਰਕਮ ਵਸੂਲ ਕਰਕੇ ਮੋੋਟੀ ਕਮਾਈ ਕਰਦੇ ਹਨ। ਜਿਸ 'ਤੇ ਉਕਤ ਦੋੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 142 , 18.08.21 ਅ/ਧ 3,4,5 ਇਮੋੋਰਲ ਟਰੈਫਿਕ (ਪ੍ਰੀਵੈਨਸ਼ਨ) ਐਕਟ—1956 ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕਰਵਾ ਕੇ ਹੋੋਟਲ ਦੀ ਬਾਰਬੰਦੀ ਕੀਤੀ ਗਈ।

ਤਫਤੀਸ ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ  ਥਾਣਾ ਸਿਟੀ—1 ਮਾਨਸਾ ਵੱਲੋੋਂ ਅਮਲ ਵਿੱਚ ਲਿਆ ਕੇ ਸਮੇਤ ਪੁਲਿਸ ਪਾਰਟੀ ਤੁਰੰਤ ਮੌਕਾ ਪਰ ਪਹੁੰਚ ਕੇ ਹੋੋਟਲ ਦੇ ਕਮਰਿਆਂ ਦੀ ਚੈਕਿੰਗ ਦੌੌਰਾਨ ਇੱਕ ਜੋੋੜੇ ਨੂੰ ਇਤਰਾਜਯੋੋਗ ਹਾਲਤ ਵਿੱਚ ਪਾਏ ਜਾਣ ਤੇ ਕਾਬੂ ਕਰਕੇ ਕਮਰੇ ਵਿਚੋੋ ਇਤਰਾਜਯੋੋਗ ਸਮੱਗਰੀ ਬਰਾਮਦ ਕੀਤੀ। ਮੁਕੱਦਮਾ ਵਿੱਚ ਚਾਰੇ ਮੁਲਜਿਮਾਂ ਨੂੰ ਕਾਬੂ ਕੀਤਾ ਗਿਆ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਹਨਾਂ ਪਾਸੋੋਂ ਹੋੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਇਹ ਧੰਦਾ ਕਦੋਂ ਤੋੋਂ ਚਲਾਇਆ ਹੋੋਇਆ ਸੀ, ਇਸ ਵਿੱਚ ਹੋੋਰ ਕਿੰਨਾ ਕਿੰਨਾ ਦੀ ਸਮੂਲੀਅਤ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਮਾੜੇ ਅਨਸਰਾਂ ਨੂੰ ਚਿੰਤਾਵਨੀ ਦਿੰਦੇ ਹੋੋਏ ਦੱਸਿਆ ਗਿਆ ਕਿ ਦੇਹ—ਵਪਾਰ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ।
Published by:Ashish Sharma
First published: