Home /News /punjab /

ਮਾਨਸਾ ਪੁਲਿਸ ਨੂੰ ਮਿਲਿਆ ਪ੍ਰਿਅਵ੍ਰਤ ਫੌਜੀ ਸਣੇ 4 ਮੁਲਜ਼ਮਾਂ ਦਾ 7 ਦਿਨ ਦਾ ਰਿਮਾਂਡ

ਮਾਨਸਾ ਪੁਲਿਸ ਨੂੰ ਮਿਲਿਆ ਪ੍ਰਿਅਵ੍ਰਤ ਫੌਜੀ ਸਣੇ 4 ਮੁਲਜ਼ਮਾਂ ਦਾ 7 ਦਿਨ ਦਾ ਰਿਮਾਂਡ

ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਸਮੇਂ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਰਮਚਾਰੀ।

ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਸਮੇਂ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਰਮਚਾਰੀ।

Sidhu Moosewala murder case-ਪ੍ਰਿਅਵ੍ਰਤ ਫੌਜੀ, ਪ੍ਰਿਅਵ੍ਰਤ, ਕਸ਼ਿਸ਼, ਦੀਪਕ ਅਤੇ ਕੇਸ਼ਵ ਦਾ ਰਿਮਾਂਡ ਦਾ ਸੱਤ ਦਿਨਾਂ ਦਾ ਰਿਮਾਂਡ ਮਿਲਿਆ ਹੈ। ਫਿਲਹਾਲ ਮੁਲਜ਼ਮਾਂ ਨੂੰ ਮਾਨਸਾ CIA ਰੱਖਿਆ ਗਿਆ ਹੈ, ਪਰ ਸੂਤਰਾਂ ਮੁਤਾਬਕ ਜਲਦੀ ਹੀ ਉਨ੍ਹਾਂ ਨੂੰ ਖਰੜ ਲਿਜਾਇਆ ਜਾ ਸਕਦਾ ਹੈ।

 • Share this:
  ਮਾਨਸਾ ਦੀ ਅਦਾਲਤ ਨੇ ਚਾਰੇ ਮੁਲਜ਼ਮਾਂ ਪ੍ਰਿਅਵਰਤ ਫੌਜੀ, ਦੀਪਕ, ਕਸ਼ਿਸ਼ ਅਤੇ ਕੇਸ਼ਵ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਕੇ 13 ਜੁਲਾਈ ਨੂੰ ਅਦਾਲਤ 'ਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਉਨ੍ਹਾਂ ਨੂੰ ਮਾਨਸਾ ਸੀ.ਆਈ.ਏ. ਵਿਖੇ ਰੱਖਿਆ ਗਿਆ ਹੈ ਪਰ ਪੁਲਿਸ ਸੂਤਰਾਂ ਅਨੁਸਾਰ ਜਲਦ ਹੀ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਪਰ ਸੂਤਰਾਂ ਮੁਤਾਬਕ ਜਲਦੀ ਹੀ ਉਨ੍ਹਾਂ ਨੂੰ ਖਰੜ ਲਿਜਾਇਆ ਜਾ ਸਕਦਾ ਹੈ।

  ਮਾਨਸਾ ਅਦਾਲਤ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪ੍ਰਿਅਬਰਤ ਉਰਫ਼ ਫ਼ੌਜੀ (ਮੁੱਖ ਸ਼ੂਟਰ), ਕਸ਼ਿਸ਼ ਉਰਫ਼ ਕੁਲਦੀਪ (ਸ਼ੂਟਰ), ਦੀਪਕ ਉਰਫ਼ ਟੀਨੂੰ (ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਕਰੀਬੀ ਸਾਥੀ) ਨੂੰ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ਤੇ ਦਿੱਲੀ ਪੁਲੀਸ ਦੀ ਤਰਫ਼ੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਗਿਆ।) ਅਤੇ ਕੇਸ਼ਵ ਕੁਮਾਰ (ਜਿਸ ਨੇ ਮੁੱਖ ਸ਼ੂਟਰਾਂ ਨੂੰ ਵਾਹਨ ਮੁਹੱਈਆ ਕਰਵਾਉਣ ਅਤੇ ਫਰਾਰ ਹੋਣ ਵਿਚ ਮਦਦ ਕੀਤੀ ਸੀ), ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

  ਸ਼ਾਰਪ ਸ਼ੂਟਰ ਪ੍ਰਿਅਵ੍ਰਤ ਫੌਜੀ ਸਣੇ 4 ਮੁਲਜ਼ਮਾਂ ਨੂੰ ਪੁਲਿਸ ਪੰਜਾਬ ਲੈ ਕੇ ਆਈ। ਪੁਲਿਸ ਤੜਕੇ 4 ਵਜੇ ਮੁਲਜ਼ਮਾਂ ਨੂੰ ਮਾਨਸਾ ਲੈ ਕੇ ਪਹੁੰਚੀ। ਪ੍ਰਿਅਵ੍ਰਤ ਫੌਜੀ ਨੂੰ ਦਿੱਲੀ ਦੀ ਰੋਹਿਣੀ ਜੇਲ੍ਹ ਤੋਂ ਲਿਆਂਦਾ ਗਿਆ। ਕਸ਼ਿਸ਼, ਦੀਪਕ ਟੀਨੂੰ ਅਤੇ ਕੇਸ਼ਵ ਨੂੰ ਤਿਹਾੜ ਜੇਲ੍ਹ ਤੋਂ ਮਾਨਸਾ ਲਿਆਂਦਾ।  ਵੀਡੀਓ ਚ ਹਥਿਆਰ ਲਹਿਰਾ ਰਹੇ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅੰਕਿਤ ਮੂਸੇਵਾਲਾ ਕਤਲਕਾਂਡ ਚ ਸ਼ਾਮਲ ਸਭ ਤੋਂ ਘੱਟ ਉਮਰ ਦਾ ਸ਼ਾਰਪ ਸ਼ੂਟਰ ਹੈ। ਉਸਦੀ ਉਮਰ ਕਰੀਬ 18 ਸਾਲ ਹੈ। ਦਿੱਲੀ ਪੁਲਿਸ ਨੇ ਅੰਕਿਤ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ।
  Published by:Sukhwinder Singh
  First published:

  Tags: Mansa, Sidhu Moosewala

  ਅਗਲੀ ਖਬਰ