• Home
 • »
 • News
 • »
 • punjab
 • »
 • MANSA POLICE HAVE ARRESTED TWO GIRLS ALONG WITH TWO BOYS FOR BLACKMAILING BOYS

ਮਾਨਸਾ : ਕੁੜੀਆਂ ਦੇ ਗਿਰੋਹ ਦੇ ਮੈਂਬਰ ਕਾਬੂ, ਮੁੰਡਿਆਂ ਨੂੰ ਘਰ ਬੁਲਾ ਕੇ ਕਰਦੀਆਂ ਸਨ ਬਲੈਕਮੇਲ..

crime news-ਮਾਨਸਾ ਪੁਲਿਸ ਨੇ ਲੜਕਿਆਂ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਬਲੈਕਮੇਲ ਕਰਕੇ ਪੈਸੇ ਵਸੂਲ ਕਰਨ ਵਾਲੇ ਇੱਕ ਲੜਕੀਆਂ ਦੇ ਗਿਹੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਵਿੱਚ ਲੜਕੀਆਂ ਅਤੇ ਲੜਕੇ ਸ਼ਾਮਿਲ ਹਨ।

ਮਾਨਸਾ ਸਿਟੀ 2 ਪੁਲਿਸ ਨੇ 2 ਲੜਕੀਆਂ ਅਤੇ 2 ਲੜਕਿਆਂ ਨੂੰ ਗ੍ਰਿਫਤਾਰ ਕਰਕੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ

 • Share this:
  ਮਾਨਸਾ : ਪੁਲਿਸ ਨੇ ਲੜਕੀਆਂ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ, ਜੋ ਲੜਕਿਆਂ ਨੂੰ ਆਪਣੇ ਘਰ ਬੁਲਾ ਕੇ ਬਲੈਕਮੇਲ ਕਰਕੇ ਪੈਸੇ ਵਸੂਲਦੀਆਂ ਸਨ। ਮਾਨਸਾ ਸਿਟੀ 2 ਪੁਲਿਸ ਨੇ 2 ਲੜਕੀਆਂ ਅਤੇ 2 ਲੜਕਿਆਂ ਨੂੰ ਗ੍ਰਿਫਤਾਰ ਕਰਕੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

  ਮਾਨਸਾ ਪੁਲਿਸ ਨੇ  ਲੜਕਿਆਂ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਬਲੈਕਮੇਲ ਕਰਕੇ ਪੈਸੇ ਵਸੂਲ ਕਰਨ ਵਾਲੇ ਇੱਕ ਲੜਕੀਆਂ ਦੇ ਗਿਹੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਵਿੱਚ ਲੜਕੀਆਂ ਅਤੇ ਲੜਕੇ ਸ਼ਾਮਿਲ ਹਨ।

  ਪੁਲਿਸ ਥਾਣਾ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਪਿੰਡ ਜੋਗਾ ਦੇ ਲੀਲਾ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਇਹ ਸੀ ਕਿ ਦੋ ਲੜਕੀਆਂ ਨੇ ਉਨ੍ਹਾਂ ਨੂੰ ਮਾਨਸਾ ਸਥਿਤ ਆਪਣੇ ਘਰ ਬੁਲਾਇਆ ਸੀ ਅਤੇ ਬਾਅਦ 'ਚ ਦੋ ਲੜਕੇ ਆਏ ਅਤੇ ਉਸ ਨੂੰ ਡਰਾ ਧਮਕਾ ਕੇ ਉਸ ਕੋਲੋਂ 50 ਹਜ਼ਾਰ ਰੁਪਏ ਬਰਾਮਦ ਕਰ ਲਏ, ਜਿਸ ਦੀ ਸ਼ਿਕਾਇਤ ਲੀਲਾ ਸਿੰਘ ਨੇ ਪੁਲਸ ਨੂੰ ਦਿੱਤੀ।

  ਮਾਨਸ ਪੁਲਿਸ ਵੱਲੋਂ ਗ੍ਰਿਫ਼ਤਾਰ ਚਾਰ ਮੁਲਜ਼ਮ।


  ਬਲਦੇਵ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ 'ਚ 2 ਲੜਕੀਆਂ ਅਤੇ ਦੋ ਲੜਕੇ ਸ਼ਾਮਲ ਹਨ। ਪੁਲਿਸ ਨੇ ਇਸ ਗਿਰੋਹ ਦੇ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਵਿੱਚ ਪੁਲਿਸ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
  Published by:Sukhwinder Singh
  First published: