Home /News /punjab /

ਮੂਸੇਵਾਲਾ ਕਤਲਕਾਂਡ : ਮਾਨਸਾ ਪੁਲਿਸ ਨੇ ਲਿਆ 2 ਗੈਂਗਸਟਰਾਂ ਦਾ ਪ੍ਰੋਡਕਸ਼ਨ ਰਿਮਾਂਡ

ਮੂਸੇਵਾਲਾ ਕਤਲਕਾਂਡ : ਮਾਨਸਾ ਪੁਲਿਸ ਨੇ ਲਿਆ 2 ਗੈਂਗਸਟਰਾਂ ਦਾ ਪ੍ਰੋਡਕਸ਼ਨ ਰਿਮਾਂਡ

ਮੂਸੇਵਾਲਾ ਕਤਲਕਾਂਡ : ਮਾਨਸਾ ਪੁਲਿਸ ਨੇ ਲਿਆ 2 ਗੈਂਗਸਟਰਾਂ ਦਾ ਪ੍ਰੋਡਕਸ਼ਨ ਰਿਮਾਂਡ

ਮੂਸੇਵਾਲਾ ਕਤਲਕਾਂਡ : ਮਾਨਸਾ ਪੁਲਿਸ ਨੇ ਲਿਆ 2 ਗੈਂਗਸਟਰਾਂ ਦਾ ਪ੍ਰੋਡਕਸ਼ਨ ਰਿਮਾਂਡ

Sidhu Moose wala murder case -ਪੁਲਿਸ ਸੂਤਰਾਂ ਅਨੁਸਾਰ ਘਟਨਾ ਵਿੱਚ ਜੋ ਕਰੋਲਾ ਕਾਰ ਵਰਤੀ ਗਈ, ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਮੰਨਾ ਦੀ ਹੈ। ਜਿਸ ਨੇ ਆਪਣੇ ਰਿਸ਼ਤੇਦਾਰ ਭਰਾ ਨੂੰ ਹਮਲਾਵਰਾਂ ਨੂੰ ਦੇਣ ਲਈ ਕਿਹਾ ਸੀ। ਜਿਸ ਵਿੱਚ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਜੇਲ੍ਹ 'ਚ ਬੰਦ ਗੈਂਗਸਟਰ ਮਨਪ੍ਰੀਤ ਭਾਊ ਦੇ ਜ਼ਰੀਏ ਕਾਤਲਾਂ ਤੱਕ ਕੋਰੋਲਾ ਕਾਰ ਪਹੁੰਚਾਈ ਸੀ। ਕੋਰੋਲਾ ਕਾਰ 'ਚ ਸਵਾਰ ਕਾਤਲਾਂ ਨੇ ਹੀ ਮੂਸੇਵਾਲਾ ਦਾ ਕਤਲ ਕੀਤਾ ਸੀ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ : ਪੰਜਾਬੀ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਾਨਸਾ ਪੁਲਿਸ ਨੇ 2 ਗੈਂਗਸਟਰਾਂ ਦਾ ਪ੍ਰੋਡਕਸ਼ਨ ਰਿਮਾਂਡ 'ਤੇ ਲਿਆ ਹੈ। ਬਠਿੰਡਾ ਤੇ ਫਿਰੋਜ਼ਪੁਰ ਜੇਲ੍ਹ ਤੋਂ ਦੋ ਗੈਂਗਸਟਰਾਂ ਦਾ ਰਿਮਾਂਡ ਲਿਆ ਹੈ। ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਜੇਲ੍ਹ ਤੋਂ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਲਿਆਂਦਾ ਗਿਆ ਹੈ। ਦੋਵੇਂ ਗੈਂਗਸਟਰ ਕੁਲਬੀਰ ਨਰੂਆਣਾ ਦੇ ਕਤਲ ਦੇ ਮੁਲਜ਼ਮ ਹਨ।

  ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪਹਿਲੀ ਗ੍ਰਿਫ਼ਤਾਰੀ

  ਉੱਤਰਾਖੰਡ ਦੇ ਦੇਹਰਾਦੂਨ ਤੋਂ ਮਨਪ੍ਰੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ। ਮਨਪ੍ਰੀਤ ਫਰੀਦਕੋਟ ਦਾ ਰਹਿਣ ਵਾਲਾ ਹੈ।

  ਪੰਜਾਬ ਪੁਲਿਸ ਨੇ ਸੋਮਵਾਰ ਨੂੰ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਕੱਲ੍ਹ ਉਸਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕਰ ਕੇ 5 ਦਿਨ ਦਾ ਰਿਮਾਂਡ ਲਿਆ ਗਿਆ। ਮਨਪ੍ਰੀਤ ਸਿੰਘ 'ਤੇ ਹਮਲਾਵਰਾਂ ਨੂੰ ਗੱਡੀਆਂ ਤੇ ਹਥਿਆਰ ਮੁਹੱਈਆ ਕਰਵਾਉਣ 'ਚ ਭੂਮਿਕਾ ਦਾ ਇਲਜ਼ਾਮ ਹੈ।

  ਹਮਲਾਵਰਾਂ ਨੂੰ ਗੱਡੀਆਂ 'ਤੇ ਹਥਿਆਰ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਮਾਨਸਾ ਅਦਾਲਤ 'ਚ ਪੇਸ਼ ਕਰ 5 ਦਿਨ ਦਾ ਰਿਮਾਂਡ ਲਿਆ ਹੈ। ਪੁਲਿਸ ਨੇ ਸੋਮਵਾਰ ਨੂੰ ਹਿਰਾਸਤ 'ਚ ਲਿਆ ਸੀ।

  ਗ੍ਰਿਫ਼ਤਾਰ ਮਨਪ੍ਰੀਤ ਭਾਊ ਨੂੰ ਲੈ ਕੇ ਵੱਡੀ ਖ਼ਬਰ

  ਫਰੀਦਕੋਟ ਦਾ ਰਹਿਣ ਵਾਲਾ ਮਨਪ੍ਰੀਤ ਗੈਂਗਸਟਰ ਮੰਨਾ ਦਾ ਰਿਸ਼ਤੇਦਾਰ ਹੈ। ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰ ਮੰਨਾ ਦਾ ਮਾਨਸਾ ਪੁਲਿਸ ਨੇ ਪ੍ਰੋਡਕਸ਼ਨ ਰਿਮਾਂਡ ਲਿਆ ਹੈ। ਗ੍ਰਿਫ਼ਤਾਰੀ ਮੂਸੇਵਾਲਾ ਕਤਲ ਮਾਮਲੇ 'ਚ ਮਨਪ੍ਰੀਤ ਦੀ ਹੋਈ ਹੈ। ਮਨਪ੍ਰੀਤ ਭਾਊ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਿਕ ਮੰਨਾ ਤੇ ਮਨਪ੍ਰੀਤ ਦੀ ਕਾਤਲਾਂ ਨੂੰ ਗੱਡੀਆਂ ਤੇ ਹਥਿਆਰ ਮੁਹੱਈਆ ਕਰਵਾਉਣ 'ਚ ਭੂਮਿਕਾ ਹੈ।

  ਵਾਰਦਾਤ 'ਚ ਇਸਤੇਮਾਲ ਕੋਰੋਲਾ ਕਾਰ ਨੂੰ ਲੈ ਕੇ ਵੱਡਾ ਖੁਲਾਸਾ

  ਪੁਲਿਸ ਸੂਤਰਾਂ ਅਨੁਸਾਰ ਘਟਨਾ ਵਿੱਚ ਜੋ ਕਰੋਲਾ ਕਾਰ ਵਰਤੀ ਗਈ, ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਮੰਨਾ ਦੀ ਹੈ। ਜਿਸ ਨੇ ਆਪਣੇ ਰਿਸ਼ਤੇਦਾਰ ਭਰਾ ਨੂੰ ਹਮਲਾਵਰਾਂ ਨੂੰ ਦੇਣ ਲਈ ਕਿਹਾ ਸੀ। ਜਿਸ ਵਿੱਚ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਜੇਲ੍ਹ 'ਚ ਬੰਦ ਗੈਂਗਸਟਰ ਮਨਪ੍ਰੀਤ ਭਾਊ ਦੇ ਜ਼ਰੀਏ ਕਾਤਲਾਂ ਤੱਕ ਕੋਰੋਲਾ ਕਾਰ ਪਹੁੰਚਾਈ ਸੀ। ਕੋਰੋਲਾ ਕਾਰ 'ਚ ਸਵਾਰ ਕਾਤਲਾਂ ਨੇ ਹੀ ਮੂਸੇਵਾਲਾ ਦਾ ਕਤਲ ਕੀਤਾ ਸੀ।

  ਪੁਲਿਸ ਨੇ 11 ਹਜ਼ਾਰ ਮੋਬਾਇਲਾਂ ਦਾ ਡਾਟਾ ਇਕੱਠਾ ਕੀਤਾ

  ਮੂਸੇਵਾਲਾ ਕਤਲਕਾਂਡ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਆਈ ਹੈ। ਪੁਲਿਸ ਨੇ 11 ਹਜ਼ਾਰ ਮੋਬਾਇਲਾਂ ਦਾ ਡਾਟਾ ਇਕੱਠਾ ਕੀਤਾ। ਪੁਲਿਸ ਦੀ IT ਵਿੰਗ ਨੇ ਡਾਟਾ ਇਕੱਠਾ ਕੀਤਾ। 2 ਮੋਬਾਇਲ ਟਾਵਰਾਂ ਦੇ ਨੰਬਰ ਜੁਟਾਏ। ਕਈ ਸ਼ੱਕੀ ਨੰਬਰਾਂ ਦੀ ਜਾਂਚ ਵੀ ਸ਼ੁਰੂ ਕੀਤੀ।

  ਵਿੱਕੀ ਮਿੱਡੂਖੇੜਾ ਦੇ ਭਰਾ ਨੇ ਖੜਕਾਇਆ HC ਦਾ ਦਰਵਾਜ਼ਾ

  ਵਿੱਕੀ ਮਿੱਡੂਖੇੜਾ ਦੇ ਭਰਾ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ। ਜਾਨ ਨੂੰ ਖਤਰਾ ਦੱਸ  ਵੱਧ ਸੁਰੱਖਿਆ ਮੰਗੀ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰੱਖਿਆ ਮੰਗੀ। ਹਾਈਕੋਰਟ ਨੇ ਮੁਹਾਲੀ ਦੇ ਐਸਐਸਪੀ ਤੋਂ ਰਿਪੋਰਟ ਮੰਗੀ ਹੈ। ਅਗਲੀ ਸੁਣਵਾਈ ਤੱਕ ਰਿਪੋਰਟ ਦਾਖਲ ਕਰਨ ਦੇ ਆਦੇਸ਼ ਹਨ। 18 ਅਗਸਤ ਨੂੰ ਅਗਲੀ ਸੁਣਵਾਈ ਹੋਵੇਗੀ। 7 ਅਗਸਤ 2021 ਨੂੰ ਮੁਹਾਲੀ ਵਿੱਚ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਸੀ।

  ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਮਨਕੀਰਤ ਔਲਖ ਦੀ ਸਫ਼ਾਈ

  ਪੰਜਾਬੀ ਗਾਇਕ ਮਨਕੀਰਤ ਔਲਖ ਨੇ ਕਿਹਾ ਕਿ' ਮੇਰੇ ਖਿਲਾਫ਼ ਕੀਤਾ ਜਾ ਰਿਹਾ ਗਲਤ ਪ੍ਰਚਾਰ ਹੈ। ਮੈਨੂੰ ਮਾਰ ਕੇ ਜੇ ਰਾਂਝਾ ਰਾਜ਼ੀ ਹੁੰਦਾ ਤਾਂ ਕਰ ਲਵੋ। ਗੈਂਗਸਟਰਾਂ ਨਾਲ ਮੇਰਾ ਨਾਂਂਅ ਨਾ ਜੋੜਿਆ ਜਾਵੇ । ਮੇਰਾ ਕੋਈ ਮੈਨੇਜਰ ਕਤਲਕਾਂਡ 'ਚ ਸ਼ਾਮਲ ਨਹੀ ਹੈ। ਅਸੀਂ ਕਲਾਕਾਰ ਕਿਸੇ ਧੜੇਬਾਜ਼ੀ ਦੇ ਨਹੀਂ ਹਾਂ।  ਅੱਜ ਜੋ ਵੀ ਹਾਂ ਆਪਣੀ ਮਿਹਨਤ ਦੇ ਸਿਰ 'ਤੇ ਹਾਂ'। ਮਨਕੀਰਤ ਨੇ ਖੁਦ ਦੀ ਜਾਨ ਨੂੰ ਖ਼ਤਰਾ ਦੱਸਿਆ। ਮਨਕੀਰਤ ਔਲਖ ਨੇ ਪੰਜਾਬ ਪੁਲਿਸ ਤੋਂ ਸੁਰੱਖਿਆ ਮੰਗੀ ਹੈ। ਬੰਬੀਹਾ ਗਰੁੱਪ ਨੇ ਮਨਕੀਰਤ ਨੂੰ ਧਮਕੀ ਦਿੱਤੀ ਹੈ। ਲਾਰੇਂਸ ਬਿਸ਼ਨੋਈ ਦਾ ਕਰੀਬੀ ਹੋਣ ਦੇ ਇਲਜ਼ਾਮ ਲੱਗਦੇ ਹਨ।

  Published by:Sukhwinder Singh
  First published:

  Tags: Crime news, Gangsters, Sidhu Moosewala