Home /News /punjab /

ਮਾਨਸਾ ਪੁਲਿਸ ਵੱਲੋਂ ਦੋ ਸਮੱਗਲਰਾਂ ਤੋਂ 130750 ਨਸ਼ੀਲੀਆਂ ਗੋੋਲੀਆਂ ਦੀ ਬਰਾਮਦਗੀ 

ਮਾਨਸਾ ਪੁਲਿਸ ਵੱਲੋਂ ਦੋ ਸਮੱਗਲਰਾਂ ਤੋਂ 130750 ਨਸ਼ੀਲੀਆਂ ਗੋੋਲੀਆਂ ਦੀ ਬਰਾਮਦਗੀ 

ਸਮੱਗਲਰਾਂ ਕੋਲੋਂ 130750 ਨਸ਼ੀਲੀਆਂ ਗੋੋਲੀਆਂ ਦੀ ਬਰਾਮਦਗੀ (ਫੋਟੋ- ਬਲਦੇਵ ਸ਼ਰਮਾ)

ਸਮੱਗਲਰਾਂ ਕੋਲੋਂ 130750 ਨਸ਼ੀਲੀਆਂ ਗੋੋਲੀਆਂ ਦੀ ਬਰਾਮਦਗੀ (ਫੋਟੋ- ਬਲਦੇਵ ਸ਼ਰਮਾ)

  • Share this:
ਬਲਦੇਵ ਸ਼ਰਮਾ 

ਪੁਲਿਸ ਨੇ ਨਸਿ਼ਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 2 ਦੋਸ਼ੀਆਂ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨੰਗਲ ਕਲਾਂ ਅਤੇ ਰਾਕੇਸ਼ ਕੁਮਾਰ ਪੁੱਤਰ ਜਗਦੀਸ਼ ਰਾਏ ਵਾਸੀ ਵਾਰਡ ਨੰ:22 ਮਾਨਸਾ ਨੂੰ ਕਾਬੂ ਕਰਕੇ 1,30,750 ਨਸ਼ੀਲੀਆ ਗੋੋਲੀਆਂ (82800 ਏਟੀਜੋਲਮ O 47950 ਕਲੋੋਵੀਡੋਲ) ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾਂ ਹਾਸਲ ਕੀਤੀ ਗਈ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਪਿੰਡ ਨੰਗਲ ਖੁਰਦ ਮੌੌਜੂਦ ਸੀ ਤਾਂ ਮੋੋਟਰਸਾਈਕਲ ਸਵਾਰ ਵਿਆਕਤੀ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨੰਗਲ ਕਲਾਂ ਨੂੰ ਕਾਬੂ ਕਰਕੇ ਉਸ ਪਾਸੋੋਂ 640 ਨਸ਼ੀਲੀਆਂ ਗੋੋਲੀਆਂ ਮਾਰਕਾ ਕਲੋਵੀਡੋੋਲ ਬਰਾਮਦ ਕੀਤੀਆ। ਗ੍ਰਿਫਤਾਰ ਦੋਸ਼ੀ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਇਹ ਨਸ਼ੀਲੀਆ ਗੋੋਲੀਆ ਰਾਕੇਸ਼ ਕੁਮਾਰ ਪੁੱਤਰ ਜਗਦੀਸ਼ ਰਾਏ ਵਾਸੀ ਮਾਨਸਾ (ਵਿਜੇ ਮੈਡੀਕਲ ਹਾਲ ਮਾਨਸਾ) ਪਾਸੋੋਂ ਖਰੀਦ ਕੀਤੀਆ ਹਨ। ਜਿਸਤੇ ਦੋੋਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 347 ਵੱਖ-ਵੱਖ ਧਰਾਵਾਂ ਤਹਿਤ  ਥਾਣਾ ਸਦਰ ਮਾਨਸਾ ਵਿਖੇ ਦਰਜ ਕਰਵਾਇਆ ਗਿਆ।

ਸ੍ਰੀ ਹਰਜਿੰਦਰ ਸਿੰਘ, ਡੀ.ਐਸ.ਪੀ. ਮਾਨਸਾ ਦੀ ਅਗਵਾਈ ਹੇਠ ਐਸ.ਆਈ. ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਸ੍ਰੀ ਸੀਸ਼ਨ ਕੁਮਾਰ ਜਿਲਾ ਡਰੱਗ ਕੰਟਰੋੋਲ ਅਫਸਰ ਮਾਨਸਾ ਨੂੰ ਨਾਲ ਲੈ ਕੇ ਦੋਸ਼ੀ ਰਾਕੇਸ਼ ਕੁਮਾਰ ਦੀ ਦੁਕਾਨ ਵਿਜੇ ਮੈਡੀਕਲ ਹਾਲ ਦੀ ਕਾਇਦੇ ਅਨੁਸਾਰ ਤਲਾਸ਼ੀ ਕਰਨ ਤੇ ਮੌੌਕਾ ਤੋੋਂ 310 ਨਸ਼ੀਲੀਆ ਗੋੋਲੀਆਂ ਬਰਾਮਦ ਹੋੋਈਆ। ਦੋਸ਼ੀ ਰਾਕੇਸ਼ ਕੁਮਾਰ ਦੀ ਮੁਢਲੀ ਪੁੱਛਗਿੱਛ ਤੇ ਉਸਦੀ ਨਿਸ਼ਾਨਦੇਹੀ ਤੇ ਉਸਦੇ ਗੁਦਾਮ ਵਿੱਚੋੋ 82800 ਨਸ਼ੀਲੀਆ ਗੋੋਲੀਆਂ ਮਾਰਕਾ ਏਟੀਜੋਲਮ ਅਤੇ 47000 ਨਸ਼ੀਲੀਆਂ ਗੋੋਲੀਆਂ ਮਾਰਕਾ ਕਲੋੋਵੀਡੋੋਲ ਬਰਾਮਦ ਕੀਤੀਆ ਗਈਆ। ਇਹ ਦੋਨੋੋ ਦੋੋਸ਼ੀ ਕਰਾਈਮ ਪੇਸ਼ਾ ਹਨ। ਦੋਸ਼ੀ ਰਾਕੇਸ਼ ਕੁਮਾਰ ਉਕਤ ਦੇ ਵਿਰੁੱਧ ਪਹਿਲਾਂ ਵੀ 6300 ਨਸ਼ੀਲੀਆਂ ਬਰਾਮਦਗੀ ਦਾ ਮੁਕੱਦਮਾ ਨੰ: 66   ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ—1 ਮਾਨਸਾ ਦਰਜ਼ ਹੈ ਅਤੇ ਦੂਸਰੇ ਦੋਸ਼ੀ ਗੁਰਦੀਪ ਸਿੰਘ ਦੇ ਵਿਰੁੱਧ ਵੀ ਮੁਕੱਦਮਾ ਨੰਬਰ 13ਕੇਸ  ਰਜਿਸਟਰ ਹੋੋਏ ਸਨ।

ਦੋਸ਼ੀਆਂ ਪਾਸੋੋਂ ਬਰਾਮਦ ਨਸ਼ੀਲੀਆਂ ਗੋੋਲੀਆਂ ਦੀ ਬਜ਼ਾਰੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ। ਗ੍ਰਿਫਤਾਰ ਦੋਨਾਂ ਦੋਸ਼ੀਆਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Published by:Ashish Sharma
First published:

Tags: Mansa, Punjab Police, Smuggler

ਅਗਲੀ ਖਬਰ