Home /News /punjab /

Sidhu Moosewala Candle March: 'ਜਿੱਥੇ ਵੀ ਜਾਣੇ ਹਾਂ ਹਜ਼ਾਰਾਂ ਸ਼ੁਭਦੀਪ ਸਾਡੇ ਸਾਹਮਣੇ ਖੜੇ ਹੋ ਜਾਂਦੇ ਨੇ'

Sidhu Moosewala Candle March: 'ਜਿੱਥੇ ਵੀ ਜਾਣੇ ਹਾਂ ਹਜ਼ਾਰਾਂ ਸ਼ੁਭਦੀਪ ਸਾਡੇ ਸਾਹਮਣੇ ਖੜੇ ਹੋ ਜਾਂਦੇ ਨੇ'

Sidhu Moosewala Candle March: 'ਜਿੱਥੇ ਵੀ ਜਾਣੇ ਹਾਂ ਹਜ਼ਾਰਾਂ ਸ਼ੁਭਦੀਪ ਸਾਡੇ ਸਾਹਮਣੇ ਖੜੇ ਹੋ ਜਾਂਦੇ ਨੇ'

Sidhu Moosewala Candle March: 'ਜਿੱਥੇ ਵੀ ਜਾਣੇ ਹਾਂ ਹਜ਼ਾਰਾਂ ਸ਼ੁਭਦੀਪ ਸਾਡੇ ਸਾਹਮਣੇ ਖੜੇ ਹੋ ਜਾਂਦੇ ਨੇ'

Sidhu Moosewala candle March: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਯਾਦ ਵਿੱਚ ਅਤੇ ਇਨਸਾਫ ਦਿਵਾਉਣ ਲਈ ਮਾਨਸਾ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਹਜ਼ਾਰਾ ਦੀ  ਗਿਣਤੀ ਵਿੱਚ ਸਿੱਧੂਮੂਸੇਵਾਲਾ ਦੇ ਪ੍ਰਸ਼ੰਸ਼ਕ ਪਹੁੰਚੇ।

  • Share this:

Sidhu Moosewala candle March: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਯਾਦ ਵਿੱਚ ਅਤੇ ਇਨਸਾਫ ਦਿਵਾਉਣ ਲਈ ਮਾਨਸਾ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਹਜ਼ਾਰਾ ਦੀ  ਗਿਣਤੀ ਵਿੱਚ ਸਿੱਧੂਮੂਸੇਵਾਲਾ ਦੇ ਪ੍ਰਸ਼ੰਸ਼ਕ ਪਹੁੰਚੇ। ਇਸ ਕੈਂਡਲ ਮਾਰਚ ਦੀ ਅਗਵਾਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕੀਤੀ। ਕੈਂਡਲ ਮਾਰਚ ਵਿਚ ਕਈ ਪੰਜਾਬੀ ਗਾਇਕ ਵੀ ਸ਼ਾਮਿਲ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੰਬੋਧਨ ਕਰਦਿਆਂ ਕਿਹਾ ਸ਼ੁਭਦੀਪ ਸਿੰਘ ਸਿੱਧੂ ਨੇ ਛੋਟੀ ਉਮਰੇ ਵੱਡਾ ਨਾਮਣਾ ਖੱਟਿਆ ਹੈ। ਸ਼ੁਭਦੀਪ ਤਾਂ ਸਾਡੇ ਕੋਲੋ ਦੂਰ ਚਲਾ ਗਿਆ ਹੈ ਪਰ ਅੱਜ ਵੀ ਅਸੀਂ ਜਿੱਥੇ ਜਾਂਦੇ ਹਾਂ ਸਾਡੇ ਸਾਹਮਣੇ ਹਜ਼ਾਰਾ ਸ਼ੁਭਦੀਪ ਆ ਕੇ ਖੜ ਜਾਂਦੇ ਹਨ। ਉਨ੍ਹਾਂ ਸਰਕਾਰ ਨੂੰ ਵੀ ਸਵਾਲ ਕੀਤਾ ਹੈ ਇਹ ਦੱਸੋਂ ਕੀ ਸਾਡੇ ਪੁੱਤ ਦੀ ਸਕਿਊਰਿਟੀ ਲੱਗੀ ਕਿਉਂ ਅਤੇ ਹਟਾਈ ਕਿਉਂ ਸੀ। ਤਿੰਨ ਮਹੀਨੇ ਹੋ ਗਏ ਹਾਲੇ ਤੱਕ ਇਸ ਬਾਰੇ ਕੋਈ ਜਵਾਬ ਨਹੀਂ ਮਿਲਿਆ ਹੈ।



ਸ. ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰਾਂ ਕਹਿੰਦੀਆਂ ਨੇ ਲਾਰੈਂਸ ਬਿਸ਼ਨੋਈ ਨੂੰ ਖਤਰਾ ਹੈ, ਜੇਕਰ ਕਿਸੇ ਦਾ ਧੀ-ਪੁੱਤ ਮਾਰੋਂਗੇ ਤਾਂ ਉਨ੍ਹਾਂ ਵੀ  ਖਤਰਾ ਹੋਵੇਗਾ। ਇਸ ਮੌਕੇ ਸਿੱਧੂਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਅਸੀਂ ਸਰਕਾਰਾਂ ਤੋਂ ਸੰਤੁਸ਼ਟ ਨਹੀਂ ਹਾਂ। ਮੈਂ ਉਸ ਨੂੰ ਬਰਾਤ ਚੜ੍ਹਾਉਣੀ ਸੀ ਅਤੇ ਕੀ ਵੇਖਣਾ ਪੈ ਗਿਆ ਹੈ। ਉਨ੍ਹਾਂ ਕਿਹਾ ਪੁੱਤਾਂ ਬਿਨਾਂ ਕੋਈ ਸੰਪਤੀ ਕੰਮ ਨਹੀਂ ਆਉਂਦੀ ਹੈ। ਅਸੀਂ ਸਰਕਾਰ ਨੇ ਇਹੀ ਅਪੀਲ ਕਰਦੇ ਹਾਂ ਜੋ ਸਾਡੇ ਨਾਲ ਹੋਇਆ ਉਹ ਕਿਸੇ ਮਾਪਿਆਂ ਨਾਲ ਹੋਵੇ। ਇਸ ਮੌਕੇ ਲੋਕਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਹਨ। ਸਿੱਧੂ ਅਮਰ ਰਹੇ ਦੇ ਨਾਹਰੇ ਵੀ ਲਗਾਏ।

Published by:Ashish Sharma
First published:

Tags: Mansa, Sidhu Moosewala, Sidhu moosewala murder case