• Home
 • »
 • News
 • »
 • punjab
 • »
 • MANY CONGRESS LEADERS IN BARNALA SUPPORTED KEWAL SINGH DHILLON PUNJAB ELECTION 2022

Punjab Election 2022 : ਕੇਵਲ ਢਿੱਲੋਂ ਦੇ ਹੱਕ 'ਚ ਡਟੇ ਕਾਂਗਰਸੀ ਆਗੂ, ਕਿਹਾ-ਜਿੱਥੇ ਕਹੋਗੇ, ਉਥੇ ਹੀ ਖੜਾਂਗੇ..

Punjab Election 2022 : ਕੇਵਲ ਸਿੰਘ ਢਿੱਲੋਂ ਨਾਲ ਇੱਕ ਮੀਟਿੰਗ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ, ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਪੱਤੀ ਸੇਖਵਾਂ ਦੇ ਸਰਪੰਚ ਸਤਨਾਮ ਸਿੰਘ ਅਤੇ ਜੱਗਾ ਸੰਧੂ ਨੇ ਐਲਾਨ ਕੀਤਾ ਕਿ ਉਹ ਕੇਵਲ ਸਿੰਘ ਢਿੱਲੋਂ ਦੇ ਨਾਲ ਡੱਟ ਕੇ ਖੜੇ ਹਨ। ਮੱਖਣ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ 18 ਸਾਲਾਂ ਤੋਂ ਕੇਵਲ ਸਿੰਘ ਢਿੱਲੋਂ ਦੇ ਨਾਲ ਹਨ।

Punjab Election 2022 : ਕੇਵਲ ਢਿੱਲੋਂ ਦੇ ਹੱਕ 'ਚ ਡਟੇ ਕਾਂਗਰਸੀ ਆਗੂ, ਕਿਹਾ-ਜਿੱਥੇ ਕਹੋਗੇ, ਉਥੇ ਹੀ ਖੜਾਂਗੇ..

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਕੇਵਲ ਸਿੰਘ ਢਿੱਲੋਂ ਦੀ ਚੋਣ ਮੁੁਹਿੰਮ ਜਾਰੀ ਹੈ। ਭਾਵੇਂ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ, ਪ੍ਰੰਤੂ ਬਰਨਾਲਾ ਹਲਕੇ ਵਿੱਚੋਂ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਡਟੇ ਹੋਏ ਹਨ। ਕੇਵਲ ਸਿੰਘ ਢਿੱਲੋਂ ਨਾਲ ਇੱਕ ਮੀਟਿੰਗ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ, ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਪੱਤੀ ਸੇਖਵਾਂ ਦੇ ਸਰਪੰਚ ਸਤਨਾਮ ਸਿੰਘ ਅਤੇ ਜੱਗਾ ਸੰਧੂ ਨੇ ਐਲਾਨ ਕੀਤਾ ਕਿ ਉਹ ਕੇਵਲ ਸਿੰਘ ਢਿੱਲੋਂ ਦੇ ਨਾਲ ਡੱਟ ਕੇ ਖੜੇ ਹਨ। ਮੱਖਣ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ 18 ਸਾਲਾਂ ਤੋਂ ਕੇਵਲ ਸਿੰਘ ਢਿੱਲੋਂ ਦੇ ਨਾਲ ਹਨ।

  ਉਸਨੂੰ ਕਿਸੇ ਤੋਂ ਸਰਟੀਫਿ਼ਕੇਟ ਦੀ ਲੋੜ ਨਹੀਂ ਹੈ। ਉਹ ਆਉਣ ਵਾਲੇ 50 ਸਾਲ ਤੱਕ ਵੀ ਕੇਵਲ ਸਿੰਘ ਢਿੱਲੋਂ ਦੇ ਨਾਲ ਹੀ ਰਹਿਣਗੇ। ਚੇਅਰਮੈਨ ਅਸ਼ੋਕ ਮਿੱਤਲ ਅਤੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਉਹ ਕੇਵਲ ਸਿੰਘ ਢਿੱਲੋਂ ਵਲੋਂ ਕਰਵਾਏ ਵਿਕਾਸ ਨਾਲ ਹਨ। ਢਿੱਲੋਂ ਸਾਬ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ ਰਿਕਾਰਡ ਵਿਕਾਸ ਕਰਵਾਇਆ ਗਿਆ ਹੈ। ਉਹ, ਉਹਨਾਂ ਦੇ ਪਰਿਵਾਰ ਅਤੇ ਸਕੇ ਸੰਬੰਧੀ ਕੇਵਲ ਢਿੱਲੋਂ ਦੇ ਨਾਲ ਹਨ। ਪੂਰਾ ਬਰਨਾਲਾ ਸ਼ਹਿਰ ਕੇਵਲ ਸਿੰਘ ਢਿੱਲੋਂ ਦੇ ਨਾਲ ਹਨ। ਉਥੇ ਪੱਤੀ ਸੇਖਵਾਂ ਦੇ ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਨਾਲ ਖੜੇ ਹੈ। ਜਿੱਥੇ ਢਿੱਲੋਂ ਸਾਾਬ ਦਾ ਹੁਕਮ ਹੋਵੇਗਾ, ਉਥੇ ਹੀ ਖੜਨਗੇ।

  ਉਹਨਾਂ ਕਿਹਾ ਕਿ ਚੋਣ ਮੁਹਿੰਮ ਲਈ ਸਾਡੇ ਕੋਲ ਸਮਾਂ ਬਹੁਤ ਹੈ, ਸਮਾਂ ਉਹਨਾਂ ਲਈ ਘੱਟ ਹੈ, ਜੋ ਨਵੇਂ ਹਨ। ਉਥੇ ਚੇਅਰਮੈਨ ਜੀਵਨ ਬਾਂਸਲ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੇ ਬਰਨਾਲਾ ਹਲਕੇ ਵਿੱਚ ਆਉਣ ਤੋਂ ਬਾਅਦ ਹੀ ਇਲਾਕੇ ਦਾ ਵਿਕਾਸ ਸੰਭਵ ਹੋ ਸਕਿਆ ਹੈ। ਬਰਨਾਲਾ ਸਹਿਰ ਦੇ ਨਾਲ ਨਾਲ ਇਸਦੇ ਪਿੰਡਾਂ ਸਮੇਤ ਸਾਡੇ ਧਨੌਲਾ ਕਸਬੇ ਦੀ ਵਿਕਾਸ ਨਾਲ ਨੁਹਾਰ ਬਦਲੀ ਹੈ।

  ਜਿਸ ਕਰਕੇ ਲੋਕ ਸਿਰਫ਼ ਤੇ ਸਿਰਫ਼ ਕੇਵਲ ਸਿੰਘ ਢਿੱਲੋਂ ਦਾ ਹੀ ਸਾਥ ਦੇਣਗੇ। ਉਥੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਦੀ ਚੋਣ ਮੁਹਿੰਮ ਲਗਾਤਾਰ ਜਾਰੀ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਚੋਣ ਹਾਰਨ ਦੇ ਬਾਵਜੂਦ ਆਪਣੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇ ਹਨ। ਬਰਨਾਲਾ ਹਲਕੇ ਵਿੱਚ ਕੀਤਾ ਗਿਆ ਵਿਕਾਸ ਲੋਕਾਂ ਨੂੰ ਆਪ ਮੁਹਾਰੇ ਦਿਖਾਈ ਦੇ ਰਿਹਾ ਹੈ। ਮੇਰਾ ਇੱਕੋ ਮੁੱਦਾ ਵਿਕਾਸ ਦਾ ਹੈ। ਮੈਨੂੰ ਬਰਨਾਲੇ ਅਤੇ ਇਸਦੇ ਲੋਕਾਂ ਨਾਲ ਪਿਆਰ ਹੈ ਅਤੇ ਲੋਕ ਮੈਨੂੰ ਪਿਆਰ ਕਰਦੇ ਹਨ। ਜਿਸ ਕਰਕੇ ਹਲਕੇ ਦੇ ਲੋਕ ਮੇਰੇ ਵਲੋਂ ਕਰਵਾਏ ਵਿਕਾਸ ਨੂੰ ਮੁੱਖ ਰੱਖ ਕੇ ਮੇਰਾ ਸਾਥ ਦੇ ਰਹੇ ਹਨ।
  Published by:Sukhwinder Singh
  First published: