ਪੰਜਾਬ CID ਦੇ ਰਾਡਾਰ 'ਤੇ ਸਿੱਧੂ ਧੜੇ ਦੇ ਕਈ ਕਾਂਗਰਸੀ ਵਿਧਾਇਕ, ਕਈਆਂ 'ਤੇ ਲੱਗੇ ਨੇ ਗੰਭੀਰ ਦੋਸ਼

News18 Punjabi | Trending Desk
Updated: July 22, 2021, 1:47 PM IST
share image
ਪੰਜਾਬ CID ਦੇ ਰਾਡਾਰ 'ਤੇ ਸਿੱਧੂ ਧੜੇ ਦੇ ਕਈ ਕਾਂਗਰਸੀ ਵਿਧਾਇਕ, ਕਈਆਂ 'ਤੇ ਲੱਗੇ ਨੇ ਗੰਭੀਰ ਦੋਸ਼
ਪੰਜਾਬ CID ਦੇ ਰਾਡਾਰ 'ਤੇ ਸਿੱਧੂ ਧੜੇ ਦੇ ਕਈ ਕਾਂਗਰਸੀ ਵਿਧਾਇਕ, ਕਈਆਂ 'ਤੇ ਲੱਗੇ ਨੇ ਗੰਭੀਰ ਦੋਸ਼

  • Share this:
  • Facebook share img
  • Twitter share img
  • Linkedin share img
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿਚ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਦੋ ਧੜਿਆਂ ਵਿਚ ਵੰਡੀ ਹੋਈ ਨਜ਼ਰ ਆ ਰਹੀ ਹੈ। ਹੁਣ ਖਬਰ ਮਿਲੀ ਹੈ ਕਿ ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਨਾਲ ਦਰਬਾਰ ਸਾਬਿਹ ਤੇ ਹੋਰ ਧਾਰਮਿਕ ਅਸਥਾਨਾਂ 'ਤੇ ਦਰਸ਼ਨ ਕਰਨ ਗਏ ਕਾਂਗਰਸੀ ਵਿਧਾਇਕਾਂ ਵਿਚੋਂ ਕੁਝ ਪੰਜਾਬ ਸੀਆਈਡੀ ਦੇ ਰਾਡਾਰ 'ਤੇ ਹਨ। ਇਨ੍ਹਾਂ ਵਿਧਾਇਕਾਂ 'ਤੇ ਨਾਜਾਇਜ਼ ਮਾਈਨਿੰਗ ਅਤੇ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਰਗੀਆਂ ਗਤੀਵਿਧੀਆਂ ਦਾ ਦੋਸ਼ ਲਗਾਇਆ ਗਿਆ ਹੈ। ਕੁਝ ਵਿਧਾਇਕ ਵੀ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਤੋਂ ਮਦਦ ਮੰਗੀ ਸੀ, ਪਰ ਸੀਐੱਮ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਵਿਧਾਇਕਾਂ ਨਾਲ ਇਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਵਿਚ ਉਹ ਹਰਿਮੰਦਰ ਸਾਹਿਬ ਵੀ ਗਏ। ਇਸ ਦੌਰੇ ਦੌਰਾਨ ਸਿੱਧੂ ਦੇ ਨਾਲ ਕੁਝ 48 ਵਿਧਾਇਕ (3 ਆਪ ਦੇ ਵਿਧਾਇਕਾਂ ਸਮੇਤ) ਵੀ ਸਨ। ਇਨ੍ਹਾਂ ਵਿੱਚੋਂ ਕੁਝ ਵਿਧਾਇਕ ਪੰਜਾਬ ਸੀਆਈਡੀ ਦੇ ਰਾਡਾਰ 'ਤੇ ਹਨ।

ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਸਾਦੇ ਕੱਪੜਿਆਂ ਵਿੱਚ ਮੌਜੂਦ ਸੀਆਈਡੀ ਅਧਿਕਾਰੀ ਨੇ ਖ਼ੁਦ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਸ ਦੀ ਨਜ਼ਰ ਅੰਮ੍ਰਿਤਸਰ ਵਿੱਚ ਸਿੱਧੂ ਦੇ ਘਰ ਇਕੱਠੇ ਹੋਏ ਇਨ੍ਹਾਂ ਵਿਧਾਇਕਾਂ ‘ਤੇ ਸੀ। ਦੱਸਿਆ ਗਿਆ ਕਿ ਉਹ ਸਿਰਫ ਆਪਣਾ ਫਰਜ਼ ਨਿਭਾ ਰਹੇ ਹਨ। ਸੂਤਰਾਂ ਨੇ ਦੱਸਿਆ ਹੈ ਕਿ ਕੁਝ ਵਿਧਾਇਕਾਂ ਅਤੇ ਉਨ੍ਹਾਂ ਦੇ ਕੁਝ ਸਾਥੀ ਜੋ ਸਿੱਧੂ ਦੇ ਨਾਲ ਸਨ, ਉੱਤੇ ਬਹੁਤ ਸਾਰੇ ਗੰਭੀਰ ਦੋਸ਼ ਹਨ। ਉਹ ਸਿੱਧੇ ਅਤੇ ਅਸਿੱਧੇ ਤੌਰ 'ਤੇ ਇਨ੍ਹਾਂ ਗੈਰਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਏ ਹਨ। ਇਸ ਵਿੱਚ ਗੈਰਕਨੂੰਨੀ ਮਾਈਨਿੰਗ ਅਤੇ ਸ਼ਰਾਬ ਦੇ ਕਾਰੋਬਾਰ ਸ਼ਾਮਲ ਹਨ। ਜਾਣਕਾਰੀ ਮੁਤਾਬਕ, ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਨੇਤਾਵਾਂ ਬਾਰੇ ਤਿੰਨ ਮੈਂਬਰੀ ਪੈਨਲ ਨੂੰ ਵੀ ਦੱਸਿਆ ਸੀ, ਜਿਸ ਨੂੰ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਸੰਕਟ ਨੂੰ ਖਤਮ ਕਰਨ ਲਈ ਗਠਿਤ ਕੀਤਾ ਸੀ। ਇਕ ਵਿਧਾਇਕ ਜਿਸ 'ਤੇ ਸੀਆਈਡੀ ਨਜ਼ਰ ਰੱਖ ਰਹੀ ਹੈ, ਉਹ ਹੁਸ਼ਿਆਰਪੁਰ ਖੇਤਰ ਦਾ ਹੈ। ਉਸ 'ਤੇ ਨਾਜਾਇਜ਼ ਮਾਈਨਿੰਗ ਦਾ ਦੋਸ਼ ਹੈ, ਜਿਸ ਲਈ ਉਸ ਨੂੰ ਦਸੰਬਰ 2020 ਵਿਚ 1.65 ਕਰੋੜ ਦਾ ਨੋਟਿਸ ਭੇਜਿਆ ਗਿਆ ਸੀ। ਵਿਧਾਇਕ ਨੇ ਅਮਰਿੰਦਰ ਨੂੰ 'ਮਦਦ' ਲਈ ਬੇਨਤੀ ਕੀਤੀ ਸੀ ਪਰ ਕੈਪਟਨ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
Published by: Ramanpreet Kaur
First published: July 22, 2021, 1:46 PM IST
ਹੋਰ ਪੜ੍ਹੋ
ਅਗਲੀ ਖ਼ਬਰ