• Home
 • »
 • News
 • »
 • punjab
 • »
 • MANY COUNSELLORS HAVE COME OUT IN FAVOR OF RANA INDER PRATAP LEAVING MLA NAVTEJ CHEEMA

ਰਾਤੀ ਇੱਕ ਵਜੇ ਵਿਧਾਇਕ ਨਵਤੇਜ ਚੀਮਾ ਦਾ ਸਾਥ ਛੱਡ, ਰਾਣਾ ਇਦਰਪ੍ਰਤਾਪ ਨਾਲ ਜੁੜੇ 10 ਐਮਸੀ

Punjab Assembly election 2022-ਰਾਤ ਦੇ ਇੱਕ ਵਜੇ ਸੁਲਤਾਨਪੁਰ ਲੋਧੀ ਵਿੱਚ ਰਾਣਾ ਦਾ ਸਿਆਸੀ ਧਮਾਕਾ ਹੋਇਆ। ਚੀਮਾ ਦੇ 9 ਕੌਂਸਲਰ ਸਮੇਤ ਪ੍ਰਧਾਨ ਤੇ ਹੋਰ ਆਗੂ ਉਸਦਾ ਸਾਥ ਛੱਡ ਕੇ ਰਾਣਾ ਇਦਰਪ੍ਰਤਾਪ ਦੇ ਹੱਕ ਵਿੱਚ ਭੁਗਤ ਗਏ। 

ਰਾਤੀ ਇੱਕ ਵਜੇ ਵਿਧਾਇਕ ਨਵਤੇਜ ਚੀਮਾ ਦਾ ਸਾਥ ਛੱਡ ਰਾਣਾ ਇਦਰਪ੍ਰਤਾਪ ਦੇ ਹੱਕ 'ਚ ਕਈ ਕਾਂਗਰਸੀ..

 • Share this:
  ਜਗਜੀਤ ਧੰਜੂ

  ਕਪੂਰਥਲਾ : ਸ਼ਾਇਦ ਅਜਿਹੀ ਚੋਣ ਨਹੀਂ ਦੇਖੀ ਹੋਣੀ ਜਿੱਥੇ ਮੁਕਾਬਲਾ ਇੱਕ ਪਾਰਟੀ ਦੇ ਹੀ ਦੋ ਆਗੂਆਂ ਵਿੱਚ ਹੋਵੇ ਤੇ ਰਾਤ 1 ਵਜੇ ਅਜਿਹਾ ਝਟਕਾ ਦਿੱਤਾ ਜਾਵੇ ਕਿ ਸ਼ਹਿਰ ਦੀ ਸੱਤਾਧਾਰੀ ਪਾਰਟੀ ਦੀ ਪੁਰੀ ਕਰੀਮ ਹੀ ਦਲ ਬਦਲ ਜਾਵੇ। ਪੰਜਾਬ ਵਿੱਚ ਇਸ ਸਮੇ ਸਭ ਤੋ ਦਿਲਚਸਪ ਚੋਣ ਗੇਮ ਤੇ ਸਭ ਤੋ ਅਹਿਮ ਮੁਕਾਬਲਾ ਸੁਲਤਾਨਪੁਰ ਲੋਧੀ ਵਿੱਚ ਬਣਦਾ ਨਜ਼ਰ ਆ ਰਿਹਾ ਹੈ , ਜਿਸ ਦਿਨ ਤੋ ਰਾਣਾ ਗੁਰਜੀਤ ਸਿੰਘ ਵੱਲੋ ਆਪਣੇ ਪੁੱਤਰ ਰਾਣਾ ਇਦਰਪ੍ਰਤਾਪ ਦੇ ਸੁਲਤਾਨਪੁਰ ਲੋਧੀ ਤੋ ਚੋਣ ਲੜਾਉਣ ਦੇ ਫੈਸਲਾ ਕੀਤਾ ਅਤੇ ਇਦਰਪ੍ਰਤਾਪ ਦੀ ਚੋਣ ਕਮਾਂਡ ਆਪਣੇ ਹੱਥ ਲਈ ਤੇ ਪਹਿਲੇ ਦਿਨ ਵਿਧਾਇਕ ਨਵਤੇਜ ਚੀਮਾ ਦੇ ਪਿੰਡ ਵੱਡਾ ਇਕੱਠ ਕਰਕੇ ਆਪਣੇ ਇਰਾਦੇ ਜਾਹਿਰ ਕੀਤੇ ਤੇ ਉਸ ਤੋ ਬਾਅਦ ਲਗਾਤਾਰ ਨਵਤੇਜ ਚੀਮਾ ਦੇ ਬੰਦੇ ਪੱਟੇ ਜਾ ਰਿਹੇ ਹਨ।

  ਪਹਿਲਾ ਕਈ ਬਲਾਕ ਸੰਪਤੀ ਮੈਂਬਰ ਤੇ ਫਿਰ ਹੋਰ ਆਗੂ , ਬੀਤੇ ਕੱਲ ਸਾਬਕਾ ਪ੍ਰਧਾਨ ਤੇ ਮੌਜੂਦਾ ਐਮ ਸੀ ਅਸ਼ੋਕ ਮੋਗਲਾ ਤੇ ਹੁਣ ਮੌਜੂਦਾ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਤੇ ਇਪਰੂਵਮੈਟ ਟਰੱਸਟ ਦੇ ਚੇਅਰਮੈਨ ਤੇ ਕੋਸਲਰ ਤੇਜਵੰਤ ਸਿੰਘ ਸਮੇਤ ਹੋਰ ਐਮ ਸੀ ਤੇ ਇਵੇਂ ਕਹਿ ਲਉ ਸ਼ਹਿਰ ਦੀ ਸਾਰੀ ਉਹ ਕਰੀਮ ਜਿਸ ਨੂੰ ਇਹ ਕਹਿ ਲਉ ਕਿ ਵਿਧਾਇਕ ਨਵਤੇਜ ਚੀਮਾ ਦੇ ਸੱਜੇ ਖੱਬੇ ਮੌਢੇ ਸਭ ਸਾਥ ਛੱਡ ਰਾਣਾ ਇਦਰਪ੍ਰਤਾਪ ਦੇ ਹੱਕ ਵਿੱਚ ਭੁਗਤ ਗਏ।

  ਸ਼ਾਮ ਅੱਧੀ ਰਾਤ ਇੱਕ ਵਜੇ ਦਾ ਤੇ ਸਥਾਨ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਦਾ ਘਰ ਇਕ ਇਕੱਠ ਦੌਰਾਨ ਨਗਰ ਕੋਸ਼ਿਲ ਦੇ ਲਗਭਗ ਸਾਰੇ 10 ਕਾਂਗਰਸੀ ਕੌਂਸਲਰ ਨੇ ਚੀਮਾ ਦਾ ਸਾਥ ਛੱਡ ਦਿੱਤਾ ਤੇ ਰਾਣਾ ਦਾ ਸਮਰਥਨ ਕੀਤਾ।  ਕੋਂਸਲਰ ਵੱਲੋ ਹੁਣ ਚੀਮਾ ਦਾ ਸਾਥ ਛੱਡ ਰਾਣਾ ਇਦਰਪ੍ਰਤਾਪ ਦਾ ਸਮਰਥਨ ਨੂੰ ਸਮੇ ਦੇ ਮੰਗ ਤੇ ਇਲਾਕੇ ਵਿੱਚ ਰਾਣਾ ਦੀ ਲਹਿਰ ਦੱਸਿਆ ਤੇ ਹਾਈਕਮਾਨ ਤੋਂ ਟਿਕਟ ਬਦਲਣ ਦੀ ਮੰਗ ਤੱਕ ਕਰ ਦਿੱਤੀ ।

  ਜਿਵੇਂ ਹੀ 10 ਦੇ ਕਰੀਬ ਕੌਂਸਲਰ ਨੇ ਨਵਤੇਜ ਚੀਮਾ ਦਾ ਸਾਥ ਛੱਡ ਰਾਣਾ ਇਦਰਪ੍ਰਤਾਪ ਦਾ ਸਮਰਥਨ ਕੀਤਾ ਨਾਲ ਹੀ ਨਵਤੇਜ ਚੀਮਾ ਤੇ ਗੰਭੀਰ ਇਲਜ਼ਾਮ ਮੜ ਦਿੱਤੇ। ਇਹਨਾਂ ਮੁਤਾਬਕ ਕੌਂਸਲਰ ਚੋਣਾਂ ਤੋ ਪਹਿਲਾ ਵਿਧਾਇਕ ਨਵਤੇਜ ਚੀਮਾ ਵੱਲੋ ਸਾਰੇ ਕੌਂਸਲਰ ਉਮੀਦਵਾਰਾਂ ਤੋ ਖਾਲੀ ਚੈੱਕ ਤੇ ਕੁਝ ਤੋ ਨਾਲ ਖਾਲੀ ਐਫੀਡੇਵਿਟ ਵੀ ਲਏ ਗਏ ਸਨ।

  ਬਾਇਟ ਜੋਗਲ ਕਿਸ਼ੋਰ ਕੋਹਲੀ ਸਾਬਕਾ ਕੋਸਲਰ ਬਾਇਟ ਪਵਨ ਕਨੋਜੀਆ ਕੋਸਲਰ ਚੀਮਾ ਦੇ ਸਾਬਕਾ ਸਾਥੀਆਂ ਤੇ ਕੌਂਸਲਰ ਵੱਲੋ ਲਗਾਏ ਆਰੋਪ ਸਹੀ ਹਨ ਜਾ ਨਹੀਂ ਤੇ ਇਹਨਾਂ ਆਰੋਪਾਂ  ਤੇ ਚੀਮਾ ਦਾ ਪੱਖ ਆਉਣਾ ਬਾਕੀ ਹੈ ਪਰ ਇਸ ਮੋਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਵਤੇਜ ਚੀਮਾ ਹੀ ਇਕ ਅਜਿਹਾ ਵਿਧਾਇਕ ਹੈ ਜਿਸ ਤੇ ਇਹਨੇ ਗੰਭੀਰ ਇਲਜ਼ਾਮ ਲਗਾਤਾਰ ਲੱਗ ਰਿਹੇ ਹਨ ਤੇ ਹੁਣ ਰਾਣਾ ਇੰਦਰ ਦੀ ਐਟਰੀ ਤੋ ਬਾਅਦ ਲੋਕ ਸਾਹਮਣੇ ਵੀ ਆ ਰਹੇ ਹਨ ਤੇ ਚੀਮਾ ਦਾ ਸਾਥ ਵੀ ਛੱਡਦੇ ਜਾ ਰਿਹੇ ਹਨ। ਉਹਨਾਂ ਚੀਮਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹਨਾਂ ਦੇ ਬਲੇਕ ਚੈੱਕ ਤੇ ਐਫੀਡੇਵਟ ਕੱਲ ਸ਼ਾਮ ਤੱਕ ਵਾਪਸ ਕਰ ਦੇਵੇ ਨਹੀਂ ਤਾ ਪਰਸੋਂ ਇਹ ਸਭ ਚੀਮਾ ਖਿਲ਼ਾਫ ਸ਼ਿਕਾਇਤ ਦਰਜ ਕਰਵਾਉਣਗੇ।
  Published by:Sukhwinder Singh
  First published: