AICC Panel Meet: ਆਉਣ ਵਾਲਿਆਂ ਚੋਣਾਂ ਤੋਂ ਪਹਿਲਾਂ ਪਾਰਟੀ ਨਾਲ ਮੰਥਨ ਲਈ ਮੀਟਿੰਗ ਸੀ: ਕੈਪਟਨ

News18 Punjabi | News18 Punjab
Updated: June 4, 2021, 4:44 PM IST
share image
AICC Panel Meet: ਆਉਣ ਵਾਲਿਆਂ ਚੋਣਾਂ ਤੋਂ ਪਹਿਲਾਂ ਪਾਰਟੀ ਨਾਲ ਮੰਥਨ ਲਈ ਮੀਟਿੰਗ ਸੀ: ਕੈਪਟਨ
ਕੈਪਟਨ ਦੇ ਖੁੱਲ ਕੇ ਨਾ ਬੋਲਣ ਦੇ ਕਈ ਮਤਲਬ ਕੱਢੇ ਜਾ ਰਹੇ ਹਨ

  • Share this:
  • Facebook share img
  • Twitter share img
  • Linkedin share img
ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਨੂੰ ਲੈ ਕੇ 3 ਮੈਂਬਰੀ ਕਮੇਟੀ ਨਾਲ ਵਿਧਾਇਕ ਤੇ ਮੰਤਰੀਆਂ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਨੂੰ ਲੈ ਕੇ ਕੈਪਟਨ ਅਮਰਿੰਦਰ ਦਿੱਲੀ 'ਚ ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਮੀਡੀਆ ਨੂੰ ਜਿਆਦਾ ਕੁੱਝ ਨਹੀਂ ਦੱਸਿਆ, ਪਰ ਉਨ੍ਹਾਂ ਇਸ ਮੀਟਿੰਗ ਪਿੱਛੇ ਇਹ ਕਾਰਨ ਦੱਸ ਕੇ ਅੱਗੇ ਵਧਦਿਆਂ ਕਿਹਾ ਕਿ, 'ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਇਸੇ ਕਰਕੇ ਇਸ ਮੀਟਿੰਗ 'ਚ ਉਨ੍ਹਾਂ ਨੇ ਮੰਥਨ ਕੀਤਾ ਹੈ" ਕੈਪਟਨ ਨੇ ਕਿਹਾ ਕਿ ਹਰ ਗੱਲ ਮੀਡੀਆ ਸਾਹਮਣੇ ਨਹੀਂ ਰੱਖੀ ਜਾ ਸਕਦੀ।

ਕੈਪਟਨ ਤੇ ਤਿੰਨ ਮੈਂਬਰੀ ਕਮੇਟੀ ਵਿਚਾਲੇ ਇਹ ਮੀਟਿੰਗ ਤਕਰੀਬਨ 3 ਘੰਟੇ ਲੰਬੀ ਚੱਲੀ ਹੈ। ਅੱਜ ਇਨ੍ਹਾਂ ਮੀਟਿੰਗਾਂ ਦਾ ਪੰਜਵਾਂ ਦਿਨ ਸੀ। ਹਾਲਾਂਕਿ ਪਹਿਲਾਂ ਇਹ 3 ਦਿਨਾਂ ਦੇ ਅੰਦਰ ਹੀ ਖਤਮ ਹੋਣ ਦੀ ਗੱਲ ਕਹੀ ਜਾ ਰਹੀ ਸੀ, ਪਰ ਫੇਰ ਇਸ ਨੂੰ ਇੱਕ ਦਿਨ ਲਈ ਵਧਾ ਦਿੱਤਾ ਗਿਆ ਤੇ ਬੀਤੇ ਦਿਨ ਰਹਿੰਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਕਮੇਟੀ ਨੇ ਮੀਟਿੰਗ ਕੀਤੀ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਈ।
Published by: Ramanpreet Kaur
First published: June 4, 2021, 4:09 PM IST
ਹੋਰ ਪੜ੍ਹੋ
ਅਗਲੀ ਖ਼ਬਰ