Chetan Bhura
ਖੇਤੀ ਹਾਦਸਿਆਂ ਦਾ ਸ਼ਿਕਾਰ ਵਿਅਕਤੀਆਂ ਨੂੰ ਮਾਲੀ ਮਦਦ ਦੇਣ ਲਈ ਮਾਰਕੀਟ ਕਮੇਟੀ ਮਲੋਟ ਵੱਲੋਂ ਇਕ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਖੇਤੀ ਹਾਦਸਿਆਂ ਦੇ ਪਰਿਵਾਰਾਂ ਨੂੰ ਮਦਦ ਲਈ ਚੈੱਕ ਦਿੱਤੇ ਗਏ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੈਅਰਮੈਨ ਰਛਪਾਲ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਸ਼ਮਸ਼ੇਰ ਸਿੰਘ ਕੌਲਧਰ ਨੇ ਉੜਾਂਗ ਪਿੰਡ ਦੇ ਹਰਭੇਜ ਸਿੰਘ ਪੁੱਤਰ ਹਲਵਿੰਦਰ ਸਿੰਘ ਨੂੰ 20 ਹਜਾਰ, ਮਾਹੂਆਣਾ ਦੇ ਗੇਜਾ ਸਿੰਘ ਪੁੱਤਰ ਤਾਰਾ ਸਿੰਘ ਨੂੰ 10 ਹਜਾਰ ਅਤੇ ਮਿੱਡਾ ਦੇ ਸੰਜੀਵ ਕੁਮਾਰ ਪੁੱਤਰ ਜਗਰਾਮ ਦੇ ਪਰਿਵਾਰ ਨੂੰ 10 ਹਜਾਰ ਦੀ ਰਾਸ਼ੀ ਦੇ ਚੈਕ ਭੇਂਟ ਕੀਤੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Indian Agricultural Research Institute, Punjab government