Home /News /punjab /

ਪਟਿਆਲਾ 'ਚ ਕਰਵਾ ਚੌਥ ਮੌਕੇ ਬਜਾਰਾਂ ਵਿੱਚ ਲੱਗੀਆਂ ਰੌਣਕਾਂ

ਪਟਿਆਲਾ 'ਚ ਕਰਵਾ ਚੌਥ ਮੌਕੇ ਬਜਾਰਾਂ ਵਿੱਚ ਲੱਗੀਆਂ ਰੌਣਕਾਂ

ਪਟਿਆਲਾ 'ਚ ਕਰਵਾ ਚੌਥ ਮੌਕੇ ਬਜਾਰਾਂ ਵਿੱਚ ਲੱਗੀਆਂ ਰੌਣਕਾਂ

ਪਟਿਆਲਾ 'ਚ ਕਰਵਾ ਚੌਥ ਮੌਕੇ ਬਜਾਰਾਂ ਵਿੱਚ ਲੱਗੀਆਂ ਰੌਣਕਾਂ

  • Share this:

    ਮਨੋਜ ਸ਼ਰਮਾ

    ਪਟਿਆਲਾ- ਕਰਵਾ ਚੌਥ  ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਖ਼ੂਬ ਰੌਣਕਾਂ ਹਨ ਅਤੇ ਸੁਹਾਗਣਾਂ ਕਰਵਾ ਚੌਥ ਦੇ ਮੌਕੇ ਮਹਿੰਦੀ ਅਤੇ ਹੋਰ ਸ਼ਗਨਾ ਕਰਵਾ ਰਹੀਆਂ ਹਨ। ਪਟਿਆਲਾ ਵਿਚ ਬਜਾਰਾਂ ਦੇ ਵਿਚ ਕੋਰੋਨਾ ਕਾਲ ਦੇ ਮਗਰੋਂ ਰੌਣਕਾਂ ਪਰਤ ਆਈਆਂ ਹਨ। ਇਸਨੂੰ ਇੱਕ ਚੰਗਾ ਸੰਦੇਸ਼ ਵੀ ਮੰਨਿਆ ਜਾ ਰਿਹਾ ਹੈ  ਕਿਉਂਕਿ ਕੋਰੋਨਾ ਦੇ ਦੌਰਾਨ ਦੁਕਾਨਦਾਰਾਂ ਨੂੰ ਕਾਰੋਬਾਰ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ ਅਤੇ  ਇਸ ਵਾਰ ਤਿਉਹਾਰਾਂ ਦੇ   ਮੌਕੇ ਲੋਕਾਂ  ਦੇ ਵੱਧਦੇ ਜੋਸ਼ ਕਰਨ ਦੁਕਾਨਦਾਰਾਂ  ਵਿਚ ਵੀ ਖੁਸ਼ੀ ਪਾਈ ਜਾ ਰਹੀ ਹੈ।

    ਔਰਤਾਂ ਦਾ ਕਹਿਣਾ ਹੈ ਕਿ  ਬਹੁਤ ਚੰਗੀ ਗੱਲ ਹੈ ਕਿ ਇਸ ਵਾਰ ਕੋਰੋਨਾ  ਦਾ ਖਤਰਾ   ਲਗਾਤਾਰ ਸਤਾ ਰਿਹਾ ਸੀ ਪਰ ਇਸ ਵਾਰ ਇਹ ਖਤਰਾ ਨਾ ਹੋਣ ਕਾਰਨ ਲੋਕ ਬਾਹਰ ਨਿਕਲੇ ਨੇ ਤੇ ਖ਼ਰੀਦ ਦਾਰੀ ਕਰ ਰਹੇ ਹਨ। ਕਰਵਾ ਚੌਥ ਬਾਰੇ ਕਿਹਾ ਕਿ ਅਸੀਂ ਮਹਿੰਦੀ ਲਗਵਾਉਣ ਦੇ ਲਈ  ਆਈਆਂ ਹਾਂ। ਕਰਵਾ ਚੌਥ ਦੇ ਮੌਕੇ ਅਸੀਂ ਚਾਉਂਦੇ ਹਾਂ ਕਿ ਇਹ ਤਿਉਹਾਰ  ਮਨਾ ਕੇ ਅਸੀਂ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਵੀ ਜਾਗਰੂਕ ਕਰੀਏ ਜੋ ਵਿਦੇਸ਼ਾਂ ਵਿਚ ਜਾ ਰਹੀ ਹੈ ਅਤੇ ਸਾਡੇ  ਸੱਭਿਆਚਾਰ ਤੋਂ ਦੂਰ ਹੀ ਰਹੀ ਹੈ। ਪਰ ਖੁਸ਼ੀ ਦੀ ਗੱਲ ਹੈ ਕਿ   ਦੇਸ਼ ਚ ਰੌਣਕਾਂ ਮੁੜ ਆਈਆਂ ਹਨ ਜਿਹੜੀਆਂ ਕੋਰੋਨਾ ਕਰਕੇ ਖਤਮ ਹੋ ਗਈਆਂ ਸਨ।

    Published by:Ashish Sharma
    First published:

    Tags: Karwa chauth, Patiala