ਲਾੜੀ ਨੂੰ ਬੁਲੇਟ 'ਤੇ ਵਿਆਹ ਕੇ ਲਿਆਇਆ ਲਾੜਾ, ਰਸਤੇ 'ਚ ਪੁਲਿਸ ਨੇ ਕੀਤਾ ਸਨਮਾਨ

News18 Punjabi | News18 Punjab
Updated: May 22, 2020, 2:31 PM IST
share image
ਲਾੜੀ ਨੂੰ ਬੁਲੇਟ 'ਤੇ ਵਿਆਹ ਕੇ ਲਿਆਇਆ ਲਾੜਾ, ਰਸਤੇ 'ਚ ਪੁਲਿਸ ਨੇ ਕੀਤਾ ਸਨਮਾਨ
ਲਾੜੀ ਨੂੰ ਬੁਲੇਟ 'ਤੇ ਵਿਆਹ ਕੇ ਲਿਆਇਆ ਲਾੜਾ, ਰਸਤੇ 'ਚ ਪੁਲਿਸ ਨੇ ਕੀਤਾ ਸਨਮਾਨ

  • Share this:
  • Facebook share img
  • Twitter share img
  • Linkedin share img
ਪੰਜਾਬ ਸਰਕਾਰ ਦੇ ਵੱਲੋਂ ਵਿਆਹ ਦੇ ਸਮਾਗਮ ਉਤੇ 50 ਲੋਕਾਂ ਨੂੰ ਸ਼ਾਮਿਲ ਹੋਣ ਆਗਿਆ ਦੇ ਦਿੱਤੀ ਹੈ ਪਰ ਹੁਣ ਲੋਕ ਖੁਦ ਹੀ ਘੱਟ ਤੋਂ ਘੱਟ ਬਰਾਤ ਲੈ ਕੇ ਜਾਦੇ ਹਨ।ਇਸੇ ਤਹਿਤ ਜਲੰਧਰ ਦੇ ਗੋਰਾਇਆ ਵਿਚ ਬੁਲੇਟ ਮੋਟਰਸਾਈਕਲ ਉਤੇ ਵਿਆਹ ਕੇ ਲਾੜੀ ਨੂੰ ਲੈ ਆਇਆ ਅਤੇ ਇਸ ਮੌਕੇ ਪੁਲਿਸ ਨੇ ਉਹਨਾਂ ਦਾ ਭਰਵਾ ਸਵਾਗਤ ਕੀਤਾ । ਇਸ ਮੌਕੇ ਵਿਆਹ ਦੇ ਬੰਧਨ ਵਿਚ ਬੰਨੇ ਲੜਕਾ ਅਤੇ ਲੜਕੀ ਨੇ ਦੱਸਿਆ ਹੈ ਕਿ ਲਾੜਾ ਬਲਾਚੌਰ ਦੇ ਪਿੰਡ ਚੋਲਾਂਗ ਦਾ ਹੈ ਤੇ ਜਲੰਧਰ ਦੇ ਨਕੋਦਰ ਵਿਚ ਬਰਾਤ ਲੈ ਕੇ ਗਿਆ ਸੀ।

ਲੜਕਾ ਪਰਿਵਾਰ ਨੂੰ 50 ਵਿਅਕਤੀ ਲੈ ਕੇ ਜਾਣ ਦੀ ਮਨਜੂਰੀ ਦਿੱਤੀ ਸੀ ਪਰ ਉਹ 6 ਤੋਂ 7 ਮੈਂਬਰ ਹੀ ਲੈ ਕੇ ਗਿਆ ਸੀ। ਉਹਨਾਂ ਨੇ ਕਿਹਾ ਕਿ ਘੱਟ ਬਾਰਾਤ ਹੋਣ ਨਾਲ ਲੜਕੀ ਦੇ ਪਰਿਵਾਰ ਦਾ ਖਰਚ ਘੱਟ ਹੋਵੇਗਾ।ਪੁਲਿਸ ਨੇ ਕੇਕ ਕੱਟ ਜੋੜੇ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸਬ ਇੰਸਪੈਕਟ ਰੰਜਨਾ ਦੇਵੀ ਨੇ ਕਿਹਾ ਕਿ ਸਰਕਾਰ ਦੇ ਵੱਲੋ 50 ਲੋਕਾਂ ਨੂੰ ਵਿਆਹ ਵਿਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਸੀ ਪਰ ਪਰਿਵਾਰ ਨੇ ਆਪਣਾ ਫਰਜ ਬਣਦਾ ਹੈ।
First published: May 22, 2020, 12:38 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading