ਬਟਾਲਾ : ਸ਼ਹਿਰ ਦੇ ਮੁਰਗੀ ਮੁਹੱਲੇ ਵਿੱਚ ਸੁਹਰੇ ਘਰ ਵਿਚ 29 ਸਾਲਾਂ ਵਿਆਹੁਤਾ ਨਿਸ਼ਾ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ। ਮੌਤ ਤੋਂ ਬਾਅਦ ਲੜਕੀ ਦੇ ਪੇਕੇ ਪਰਿਵਾਰ ਵਲੋਂ ਸਹੁਰਾ ਪਰਿਵਾਰ ਤੇ ਆਰੋਪ ਲਗਾਏ ਗਏ ਕੇ ਨਿਸ਼ਾ ਨੂੰ ਉਸਦੀ ਸੱਸ ਵਲੋਂ ਮਾਰਿਆ ਗਿਆ ਹੈ। ਇਤਲਾਹ ਮਿਲਦੇ ਹੀ ਮੌਕੇ ਤੇ ਪੁਹੰਚੀ ਪੁਲਿਸ ਪਾਰਟੀ ਵਲੋਂ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ।
ਮ੍ਰਿਤਕਾ ਨਿਸ਼ਾ ਦੇ ਪਰਿਵਾਰਿਕ ਮੈਬਰਾਂ ਕਹਿਣਾ ਸੀ ਕਿ 10 ਸਾਲ ਪਹਿਲਾਂ ਨਿਸ਼ਾ ਦਾ ਵਿਆਹ ਬਟਾਲਾ ਵਿਖੇ ਕੀਤਾ ਗਿਆ ਸੀ ਨਿਸ਼ਾ ਦੇ ਦੋ ਬੱਚੇ ਹਨ , ਜਦੋਂ ਤਕ ਤਾਂ ਨਿਸ਼ਾ ਦਾ ਸਹੁਰਾ ਜਿੰਦਾ ਸੀ ਓਦੋਂ ਤਕ ਤਾਂ ਨਿਸ਼ਾ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਕਿਉਕਿ ਸਹੁਰਾ ਸਭ ਕੁਝ ਸੰਭਾਲ ਲੈਂਦਾ ਸੀ ਪਰ ਸਹੁਰੇ ਦੀ ਮੌਤ ਤੋਂ ਬਾਅਦ ਨਿਸ਼ਾ ਦੀ ਸੱਸ ਕੁਲਵਿੰਦਰ ਕੌਰ ਨਿਸ਼ਾ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੀ। ਦਿਉਰ ਦੇ ਵਿਆਹ ਤੋਂ ਬਾਅਦ ਸੱਸ ਦੀਆਂ ਡਿਮਾਂਡ ਵਧਣ ਲੱਗ ਪਈਆਂ। ਨਿਸ਼ਾ ਨੂੰ ਕਾਰ ਲੈਕੇ ਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਨੂੰ ਇਤਲਾਹ ਦੇ ਦਿਤੀ ਗਈ ਕੇ ਨਿਸ਼ਾ ਦੀ ਮੌਤ ਹੋ ਗਈ ਹੈ। ਓਹਨਾ ਨੇ ਆਰੋਪ ਲਗਾਏ ਕੇ ਉਹਨਾਂ ਦੀ ਬੇਟੀ ਨੂੰ ਮਾਰਿਆ ਗਿਆ ਹੈ ਸਾਨੂੰ ਇਨਸਾਫ ਚਾਹੀਦਾ ਹੈ।
ਓਧਰ ਦੂਸਰੇ ਪਾਸੇ ਨਿਸ਼ਾ ਦੀ ਸੱਸ ਕੁਲਵਿੰਦਰ ਕੌਰ ਦਾ ਕਹਿਣਾ ਸੀ ਕਿ ਨਿਸ਼ਾ ਨੂੰ ਬੀ ਪੀ ਦੀ ਪ੍ਰਾਬਲਮ ਸੀ ਉਸਦਾ ਅਤੇ ਉਸਦੀ ਨੂੰਹ ਦਾ ਆਪਸੀ ਬਹੁਤ ਪਿਆਰ ਸੀ ਅੱਜ ਅਚਾਨਕ ਹੀ ਨਿਸ਼ਾ ਦੀ ਮੌਤ ਹੋ ਗਈ। ਓਹਨਾ ਨੂੰ ਵੀ ਨਿਸ਼ਾ ਦੀ ਮੌਤ ਦਾ ਕਾਰਨ ਨਹੀਂ ਪਤਾ ਚਲ ਰਿਹਾ ਹੈ। ਓਹਨਾ ਉਤੇ ਲਗਾਏ ਜਾ ਰਹੇ ਇਲਾਜਮ ਸਰਾਸਰ ਝੂਠੇ ਹਨ।
ਓਧਰ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਘਟਨਾ ਦੀ ਇਤਲਾਹ ਮਿਲੀ ਸੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ। ਤਫਤੀਸ਼ ਦੇ ਵਿੱਚ ਜੋ ਕੁਝ ਸਾਹਮਣੇ ਆਏਗਾ ਉਸਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Dowry, Gurdaspur