ਭਾਰਤ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਸ਼ਹੀਦ ਮੇਜਰ ਅਨੁਜ ਸੂਦ (Major Anuj Sood) ਅਤੇ ਲਾਂਸ ਨਾਇਕ ਸੰਦੀਪ ਸਿੰਘ (Lance Naik Sandeep) ਨਾਲ ਜੁੜੀ ਇੱਕ ਬਹੁਤ ਹੀ ਖਾਸ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਮਰਹੂਮ ਸੂਦ ਦੀ ਪਤਨੀ ਅਤੇ ਮਰਹੂਮ ਸੰਦੀਪ ਸਿੰਘ ਦਾ ਪੁੱਤਰ ਆਪਸ ਵਿੱਚ ਚਰਚਾ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵੀਡੀਓ ਕਦੋਂ ਦੀ ਹੈ ਪਰ ਇਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਭਾਵੁਕ ਹੋ ਰਹੇ ਹਨ।
Wife of Late Major Anuj Sood and son of Late Lance Naik Sandeep Singh at National War memorial @adgpi pic.twitter.com/wiUPQzviCZ
— Junaid Ahmad IAS (@ias_junaid) January 22, 2022
ਇਹ ਵੀਡੀਓ ਆਈਏਐਸ ਅਧਿਕਾਰੀ ਜੁਨੈਦ ਅਹਿਮਦ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਦੋਵਾਂ ਵੀਰ ਸਪੂਤਾਂ ਦੇ ਕਰੀਬੀਆਂ ਵਿੱਚ ਚਰਚਾ ਚੱਲ ਰਹੀ ਹੈ। ਵੀਡੀਓ 'ਚ ਬੱਚਾ ਸੂਦ ਦੇ ਮੈਡਲ ਦੇਖ ਕੇ ਹੈਰਾਨੀ ਪ੍ਰਗਟ ਕਰਦਾ ਨਜ਼ਰ ਆ ਰਿਹਾ ਹੈ।
ਇਸ ਦੇ ਨਾਲ ਹੀ ਮਰਹੂਮ ਮੇਜਰ ਦੀ ਪਤਨੀ ਬੱਚੇ ਨੂੰ ਮੈਡਲ ਬਾਰੇ ਸਮਝਾਉਂਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਇਕ ਹੋਰ ਵਿਅਕਤੀ ਵੀ ਮੈਡਲ ਨੂੰ ਲੈ ਕੇ ਚਰਚਾ ਕਰ ਰਿਹਾ ਹੈ। ਉਨ੍ਹਾਂ ਨੇ ਕੈਪਸ਼ਨ ਲਿਖਿਆ, 'ਨੈਸ਼ਨਲ ਵਾਰ ਮੈਮੋਰੀਅਲ 'ਤੇ ਮਰਹੂਮ ਮੇਜਰ ਅਨੁਜ ਸੂਦ ਦੀ ਪਤਨੀ ਅਤੇ ਮਰਹੂਮ ਲਾਂਸ ਨਾਇਕ ਸੰਦੀਪ ਸਿੰਘ ਦਾ ਪੁੱਤਰ।'
ਸਤੰਬਰ 2018 ਵਿੱਚ, ਲਾਂਸ ਨਾਇਕ ਸੰਦੀਪ ਸਿੰਘ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਵਿੱਚ ਅੱਤਵਾਦੀਆਂ ਨਾਲ ਲੜਦੇ ਹੋਏ ਜ਼ਖਮੀ ਹੋ ਗਏ ਸਨ। ਬਾਅਦ ਵਿਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਸੰਦੀਪ ਸਿੰਘ ਸਾਲ 2007 ਵਿੱਚ ਫੌਜ ਦਾ ਹਿੱਸਾ ਬਣੇ ਸਨ।
ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਵਿੱਚ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ 21 ਰਾਸ਼ਟਰੀ ਰਾਈਫਲਜ਼ ਦੇ ਮੇਜਰ ਅਨੁਜ ਸੂਦ ਵੀ ਮਈ 2020 'ਚ ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਅੱਤਵਾਦੀਆਂ ਖਿਲਾਫ ਜੰਗ 'ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ ਮਰਨ ਉਪਰੰਤ ਪਿਛਲੇ ਸਾਲ 26 ਜਨਵਰੀ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।