Home /News /punjab /

ਫੈਕਟਰੀ 'ਚੋਂ ਘਰ ਪਰਤ ਰਹੇ ਵਪਾਰੀ 'ਤੇ ਨਕਾਬਪੋਸ਼ਾਂ ਵੱਲੋਂ ਜਾਨਲੇਵਾ ਹਮਲਾ

ਫੈਕਟਰੀ 'ਚੋਂ ਘਰ ਪਰਤ ਰਹੇ ਵਪਾਰੀ 'ਤੇ ਨਕਾਬਪੋਸ਼ਾਂ ਵੱਲੋਂ ਜਾਨਲੇਵਾ ਹਮਲਾ

ਫੈਕਟਰੀ 'ਚੋਂ ਘਰ ਪਰਤ ਰਹੇ ਵਪਾਰੀ 'ਤੇ ਨਕਾਬਪੋਸ਼ਾਂ ਵੱਲੋਂ ਜਾਨਲੇਵਾ ਹਮਲਾ

ਫੈਕਟਰੀ 'ਚੋਂ ਘਰ ਪਰਤ ਰਹੇ ਵਪਾਰੀ 'ਤੇ ਨਕਾਬਪੋਸ਼ਾਂ ਵੱਲੋਂ ਜਾਨਲੇਵਾ ਹਮਲਾ

 • Share this:
  Munish Garg

  ਰਾਮਾਂ ਮੰਡੀ ਦੇ ਬੰਗੀ ਤੋਂ ਬਾਘਾ ਰੋਡ ’ਤੇ ਸਥਿਤ ਸੀਡ ਫੈਕਟਰੀ ਵਿੱਚੋਂ ਮੋਟਰਸਾਈਕਲ ਰਾਹੀਂ ਰਾਤ ਕਰੀਬ 9.00 ਵਾਪਸ ਘਰ ਪਰਤ ਰਹੇ ਵਪਾਰੀ ਉਤੇ ਦੋ ਨਕਾਸ਼ਪੋਸ਼ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ।

  ਗੰਭੀਰ ਜਖਮੀ ਹੋਏ ਵਪਾਰੀ ਵਰਿੰਦਰ ਕੁਮਾਰ ਪੁੱਤਰ ਜਗਦੀਸ਼ ਰਾਏ ਮਿੱਤਲ ਸਾਬਕਾ ਪ੍ਰਧਾਨ ਵਪਾਰ ਮੰਡਲ ਨੂੰ ਇਲਾਜ ਲਈ ਬਠਿੰਡਾ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਾਮਾਂ ਮੰਡੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

  ਜਖਮੀ ਵਰਿੰਦਰ ਕੁਮਾਰ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ਰਾਹੀਂ ਜਦ ਰਾਤ ਨੂੰ ਫੈਕਟਰੀ ਵਿੱਚੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਾਹ ਵਿੱਚ ਬੰਗੀ ਰੋਡ ’ਤੇ ਉਸ ਦੇ ਪਿੱਛੇ ਆ ਰਹੇ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ, ਨੇ ਉਸ ਨੂੰ ਰੋਕ ਲਿਆ ਅਤੇ ਪਿੱਛੇ ਬੈਠੇ ਵਿਅਕਤੀ ਨੇ ਉਸ ਉੱਪਰ ਬੇਸਵਾਲ ਨਾਲ ਤਾਬੜਤੋੜ ਹਮਲਾ ਕਰ ਦਿੱਤਾ।

  ਅੱਗੇ ਤੋਂ ਅਚਾਨਕ ਹੋਰ ਵਾਹਨ ਆ ਜਾਣ ’ਤੇ ਉਹ ਦੋਵੇਂ ਵਿਅਕਤੀ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਗਏ। ਰਾਮਾਂ ਪੁਲਿਸ ਨੇ ਜਖਮੀ ਵਰਿੰਦਰ ਕੁਮਾਰ ਦੇ ਬਿਆਨ ’ਤੇ ਦੋ ਨਾਮਲੂਮ ਵਿਅਕਤੀਆਂ ਵਿਰੁੱਧ ਅਧੀਨ ਧਾਰਾ 341\323\34 ਆਈਪੀਸੀ ਐਕਟ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

  ਥਾਣਾ ਮੁਖੀ ਰਾਮਾਂ ਹਰਜੋਤ ਸਿੰਘ ਨੇ ਦੱਸਿਆਂ ਕਿ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
  Published by:Gurwinder Singh
  First published:

  Tags: Crime news

  ਅਗਲੀ ਖਬਰ