Home /News /punjab /

ਰੁੱਖ ਬਚਾਉਣ ਲਈ ਰੋਜ਼ਾਨਾ ਕਈ ਘੰਟੇ ਤੱਕ ਪੋਸਟਰ ਫੜ ਲੋਕਾਂ ਨੂੰ ਸੰਦੇਸ਼ ਦਿੰਦਾ ਹੈ ਮਕੈਨੀਕਲ ਇੰਜੀਨੀਅਰ

ਰੁੱਖ ਬਚਾਉਣ ਲਈ ਰੋਜ਼ਾਨਾ ਕਈ ਘੰਟੇ ਤੱਕ ਪੋਸਟਰ ਫੜ ਲੋਕਾਂ ਨੂੰ ਸੰਦੇਸ਼ ਦਿੰਦਾ ਹੈ ਮਕੈਨੀਕਲ ਇੰਜੀਨੀਅਰ

  • Share this:
    Jagjit Dhanju

    'ਰੁੱਖ ਹੀ ਜੀਵਨ ਹੈ, ਇੱਕ ਰੁੱਖ ਸੌ ਸੁੱਖ' ਵਰਗੇ ਸੰਦੇਸ਼ ਤਾਂ ਤੁਸੀਂ ਸੜਕਾਂ ਉਤੇ ਖ਼ੂਬ ਦੇਖੇ ਹੋਣਗੇ ਪਰ ਕਿਸੇ ਨੂੰ ਕਦੇ ਅਜਿਹੇ ਪੋਸਟਰ ਲੈ ਕੇ ਸੜਕਾਂ ਉਤੇ ਖੜ੍ਹੇ ਨਹੀਂ ਦੇਖਿਆ ਹੋਵੇਗਾ। “ਅਗਰ ਰੁੱਖਾਂ ਵਿਚੋਂ ਲਹੂ ਨਿਕਲਦਾ ਤਾ ਸੜਕਾਂ ਉਤੇ ਖ਼ੂਨ ਦੀਆ ਨਦੀਆਂ ਵਗਦੀਆਂ ਹੁੰਦੀਆਂ ਤੇ ਅਗਰ ਰੁੱਖਾਂ ਦੇ ਰੌਣ ਦੀ ਆਵਾਜ਼ ਹੁੰਦੀ ਤਾ ਪੰਜਾਬ ਦੇ ਕੋਨੇ ਕੋਨੇ ਵਿੱਚ ਇਨ੍ਹਾਂ ਦੇ ਕੁਰਲਾਨ ਦੀ ਆਵਾਜ਼ ਸੁਣਦੀ” ਕੁਝ ਅਜਿਹਾ ਸੰਦੇਸ਼ ਦੇ ਰਿਹਾ ਹੈ ਮਕੈਨੀਕਲ ਇੰਜੀਨੀਅਰ ਗੁਰਪ੍ਰੀਤ ਸਿੰਘ।

    ਹਿਊਮਨ ਰਾਇਟਸ ਪ੍ਰੈਸ ਕਲੱਬ ਦੇ ਗੁਰਪ੍ਰੀਤ ਸਿੰਘ ਪਿਛਲੇ ਪੰਦਰਾਂ ਕੁ ਦਿਨ ਤੋਂ ਕਪੂਰਥਲਾ ਜਲੰਧਰ ਮੁੱਖ ਮਾਰਗ ਉਤੇ ਰੁੱਖਾਂ ਦੀ ਚੱਲ ਰਹੀ ਕਟਾਈ ਦੇ ਸਾਹਮਣੇ ਖੜ੍ਹੇ ਹੋ ਕੇ ਪੋਸਟਰ ਦਿਖਾ ਉਹਨਾਂ ਨੂੰ ਬਚਾਉਣ ਦੀ ਅਪੀਲ ਕਰ ਰਿਹਾ ਹੈ।

    ਗੁਰਪ੍ਰੀਤ ਰੋਜ਼ਾਨਾ ਕਈ ਘੰਟੇ ਉੱਥੇ ਖੜ੍ਹਾ ਰਹਿੰਦਾ ਹੈ ਤੇ ਰੁੱਖਾਂ ਬਚਾਉਣ ਦੀ ਅਪੀਲ ਕਰਦਾ ਹੈ। ਗੁਰਪ੍ਰੀਤ ਦੀ ਮਹਿੰਮ ਦੇ ਸੋਸ਼ਲ ਮੀਡੀਆ ਉਤੇ ਆਉਣ ਤੋਂ ਬਾਅਦ ਅੱਜ ਇੱਕ ਹੋਰ ਦਿਨ ਸੀ ਜਿਸ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਹੋਏ।
    Published by:Gurwinder Singh
    First published:

    Tags: Air pollution, Tree

    ਅਗਲੀ ਖਬਰ