ਜਦੋਂ ਤੁਹਾਡੇ ਸਾਹਮਣੇ ਢੋਲ ਦੀ ਗੱਲ ਹੁੰਦੀ ਹੈ ਤਾਂ ਨਾਲ ਹੀ ਢੋਲ ਵਜਾਉਣ ਵਾਲੇ ਸ਼ਖ਼ਸ ਬਾਰੇ ਵੀ ਸਾਡੇ ਮਨ ਵਿੱਚ ਗੱਲਾਂ ਆ ਜਾਂਦੀਆਂ ਨੇ ਕਿ ਕੋਈ ਪੰਜਾਬੀ ਗੱਭਰੂ, ਮੁੱਛਾਂ ਵਾਲਾ ਤੇ ਕੁੜਤਾ ਚਾਦਰਾ ਪਾਈ ਢੋਲ ਵਜਾ ਰਿਹਾ ਹੋਵੇਗਾ ਪਰ ਕੀ ਤੁਹਾਡੇ ਮਨ ਵਿੱਚ ਕਦੀਂ ਪੰਜਾਬੀ ਸੂਟ ਸਲਵਾਰ ਕਮੀਜ਼ ਪਾਈ ਕਿਸੇ ਕੁੜੀ ਦੀ ਤਸਵੀਰ ਆਈ ਹੈ ਤੇ ਉਹ ਢੋਲ ਵਜਾ ਰਹੀ ਹੋਵੇ ਤੇ ਤੁਸੀਂ ਕਦੀਂ ਸੋਚਿਆ ਹੈ ਕਿ ਇੱਕ ਕੁੜੀ ਵੀ ਮੁੰਡਿਆਂ ਦੇ ਬਰਾਬਰ ਵਧੀਆ ਢੋਲ ਵਜਾ ਸਕਦੀ ਹੈ। ਜੇ ਨਹੀਂ ਸੋਚਿਆ ਤਾਂ ਸੋਚ ਲਓ ਕਿਉਂਕਿ ਨਿਊਜ਼18 ਪੰਜਾਬ ਤੁਹਾਨੂੰ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਕੁੜੀ ਨਾਲ ਮਿਲਵਾ ਰਿਹੈ ਜੋ ਮਹਿਜ਼ 20 ਸਾਲ ਦੀ ਉਮਰ ਵਿੱਚ ਇੰਨਾ ਸ਼ਾਨਦਾਰ ਢੋਲ ਵਜਾਉਂਦੀ ਹੈ ਕਿ ਮੁੰਡਿਆਂ ਨੂੰ ਵੀ ਉਸਨੇ ਪਿੱਛੇ ਛੱਡ ਦਿੱਤਾ ਹੈ।
ਜੀ ਹਾਂ ਚੰਡੀਗੜ੍ਹ ਦੀ ਰਹਿਣ ਵਾਲੀ ਜਹਾਨ ਗੀਤ ਸਿੰਘ ਜਿੰਨੀ ਦੇਖਣ ਵਿੱਚ ਪਿਆਰੀ ਹੈ ਉਨਾਂ ਹੀ ਪਿਆਰਾ ਵਜਾਉਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dhol, Dhol Player, Folk, India's Youngest Dhol Player, Jahan Geet Singh, Punjab