Mega Job Fairs: ਮੈਗਾ ਰੋਜ਼ਗਾਰ ਮੇਲਿਆਂ ਲਈ 14 ਸਤੰਬਰ ਤੱਕ ਪੋਰਟਲ ’ਤੇ ਨਾਂਅ ਦਰਜ ਕਰਵਾਉ

News18 Punjabi | News18 Punjab
Updated: September 9, 2020, 6:19 PM IST
share image
Mega Job Fairs: ਮੈਗਾ ਰੋਜ਼ਗਾਰ ਮੇਲਿਆਂ ਲਈ 14 ਸਤੰਬਰ ਤੱਕ ਪੋਰਟਲ ’ਤੇ ਨਾਂਅ ਦਰਜ ਕਰਵਾਉ
ਮੈਗਾ ਰੋਜ਼ਗਾਰ ਮੇਲਿਆਂ ਲਈ 14 ਸਤੰਬਰ ਤੱਕ ਪੋਰਟਲ ’ਤੇ ਨਾਂਅ ਦਰਜ ਕਰਵਾਉ

  • Share this:
  • Facebook share img
  • Twitter share img
  • Linkedin share img
Shailesh Kumar

ਨਵਾਂ ਸ਼ਹਿਰ: ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ 24 ਤੋਂ 30 ਸਤੰਬਰ ਤੱਕ ਲਗਾਏ ਜਾਣ ਵਾਲੇ ਮੈਗਾ ਰੋਜ਼ਗਾਰ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਵਿਚ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਬੀ. ਡੀ. ਪੀ. ਓਜ ਅਤੇ ਵੱਖ-ਵੱਖ ਕਾਲਜਾਂ ਦੇ ਮੁਖੀਆਂ ਨੇ ਭਾਗ ਲਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੇ ਸਮੂਹ ਬੀ. ਡੀ. ਪੀ. ਓਜ ਅਤੇ ਕਾਲਜ ਮੁਖੀਆਂ ਨੂੰ ਰੋਜ਼ਗਾਰ ਮੇਲਿਆਂ ਵਿਚ ਵੱਧ ਤੋਂ ਵੱਧ ਪ੍ਰਾਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲਿਆਂ ਵਿਚ ਭਾਗ ਲੈਣ ਲਈ ਬੇਰੁਜ਼ਗਾਰ ਪ੍ਰਾਰਥੀ ਵੱਲੋਂ www.pgrkam.com ਪੋਰਟਲ ’ਤੇ ਆਪਣਾ ਨਾਮ ਦਰਜ ਕਰਨਾ, ਆਪਣੀ ਪ੍ਰੋਫਾਈਲ ਅੱਪਡੇਟ ਕਰਨਾ ਅਤੇ ਆਪਣੀ ਯੋਗਤਾ ਨਾਲ ਸਬੰਧਿਤ ਅਸਾਮੀ ਅਪਲਾਈ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਨਾਮ ਦਰਜ ਕਰਵਾਉਣ ਦੀ ਆਖ਼ਰੀ ਮਿਤੀ 14 ਸਤੰਬਰ 2020 ਹੈ। ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਹਾਸਲ ਕਰਨ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਲਈ ਕੰਮਕਾਜ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਈਨ ਨੰਬਰ 88727-59915 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Published by: Anuradha Shukla
First published: September 9, 2020, 6:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading