ਮੁੜ ਵਿਗੜੇਗਾ ਮੌਸਮ, ਬਾਰਸ਼ ਤੇ ਗੜੇਮਾਰੀ ਦੀ ਚਿਤਾਵਨੀ

News18 Punjab
Updated: February 12, 2019, 5:19 PM IST
ਮੁੜ ਵਿਗੜੇਗਾ ਮੌਸਮ, ਬਾਰਸ਼ ਤੇ ਗੜੇਮਾਰੀ ਦੀ ਚਿਤਾਵਨੀ
News18 Punjab
Updated: February 12, 2019, 5:19 PM IST
ਮੌਸਮ ਵਿਭਾਗ ਨੇ ਮੁੜ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ 14 ਅਤੇ 15 ਫਰਵਰੀ ਨੂੰ ਮੌਸਮ ਵਿਗੜਨ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਬਾਰਸ਼ ਨਾਲ ਗੜੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸੂਬੇ ਵਿਚ 14 ਅਤੇ 15 ਫਰਵਰੀ ਨੂੰ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਹੈ। ਪਹਾੜਾਂ 'ਤੇ ਬਰਫ਼ਬਾਰੀ ਹੋਣ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਵੀ ਠੰਢ ਦਾ ਕਹਿਰ ਵਰ੍ਹੇਗਾ। ਜਾਣਕਾਰੀ ਮੁਤਾਬਕ 14 ਅਤੇ 15 ਫਰਵਰੀ ਨੂੰ ਸੂਬੇ ਦੇ ਉਚਾਈ ਵਾਲੇ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿਚ ਵੀ ਭਾਰੀ ਬਾਰਸ਼ ਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।

ਮੁੜ ਵਿਗੜੇਗਾ ਮੌਸਮ, ਬਾਰਸ਼ ਤੇ ਗੜੇਮਾਰੀ ਦੀ ਚਿਤਾਵਨੀ


Loading...
ਮੌਸਮ ਵਿਚ ਬਦਲਾਅ ਕਾਰਨ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਅੰਦਰ ਠੰਢ ਦਾ ਪ੍ਰਕੋਪ ਵਧ ਸਕਦਾ ਹੈ। ਮੌਸਮ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਸ਼ਿਮਲਾ ਵਿਚ ਫਰਵਰੀ ਦੇ ਮਹੀਨੇ 2007 ਤੋਂ ਬਾਅਦ ਬੀਤੀ 7 ਫਰਵਰੀ ਵਾਲੇ ਦਿਨ ਸਭ ਤੋਂ ਵੱਧ ਬਰਫ਼ਬਾਰੀ ਹੋਈ। ਆਉਣ ਵਾਲੇ ਦਿਨਾਂ 'ਚ ਵੀ ਬਰਫ਼ਬਾਰੀ ਹੋਵੇਗੀ। ਇਸ ਨੂੰ ਵੇਖ ਕੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ 1990 ਦਾ ਰਿਕਾਰਡ ਟੁੱਟ ਸਕਦਾ ਹੈ।
First published: February 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...