ਪੰਜਾਬ ਤੋਂ ਦੁੱਧ, ਅੰਡੇ ਅਤੇ ਮੁਰਗਿਆਂ ਦੀ ਸਪਲਾਈ ਦਿੱਲੀ ਅਤੇ ਜੰਮੂ ਕਸਮੀਰ ਨੂੰ ਸ਼ੁਰੂ: ਤ੍ਰਿਪਤ ਬਾਜਵਾ

News18 Punjabi | News18 Punjab
Updated: April 7, 2020, 7:41 PM IST
share image
ਪੰਜਾਬ ਤੋਂ ਦੁੱਧ, ਅੰਡੇ ਅਤੇ ਮੁਰਗਿਆਂ ਦੀ ਸਪਲਾਈ ਦਿੱਲੀ ਅਤੇ ਜੰਮੂ ਕਸਮੀਰ ਨੂੰ ਸ਼ੁਰੂ: ਤ੍ਰਿਪਤ ਬਾਜਵਾ
ਪੰਜਾਬ ਤੋਂ ਦੁੱਧ, ਅੰਡੇ ਅਤੇ ਮੁਰਗਿਆਂ ਦੀ ਸਪਲਾਈ ਦਿੱਲੀ ਅਤੇ ਜੰਮੂ ਕਸਮੀਰ ਨੂੰ ਸ਼ੁਰੂ: ਤ੍ਰਿਪਤ ਬਾਜਵਾ (File photo)

ਫੀਲਡ ਵਿਚ ਕੰਮ ਕਰ ਰਹੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ, ਇੰਸਪੈਕਟਰਾਂ ਅਤੇ ਫੀਲਡ ਸਟਾਫ ਦਾ 50 ਲੱਖ ਰੁਪਏ ਦਾ ਬੀਮਾ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ, ਮੱਛੀ ਪਾਲਕਾਂ ਲਈ ਪੂੰਗ ਦੀ ਸਪਲਾਈ ਵਿਭਾਗ ਵਲੋਂ ਫਾਰਮਾਂ 'ਤੇ ਹੀ ਕਰਨ ਦਾ ਫੈਸਲਾ, ਪਸ਼ੂ ਦੇ ਇਲਾਜ਼ ਲਈ ਸੇਵਾ ਮੁਕਤ ਡਾਕਟਰਾਂ ਅਤੇ ਇੰਸਪੈਕਟਰਾਂ ਨੂੰ ਕਰਫਿਊ ਪਾਸ ਬਣਵਾ ਕੇ ਦੇਣ ਲਈ ਕਾਰਵਈ ਕਰਨ ਦੇ ਆਦੇਸ਼

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਕਿਹਾ ਕਿ ਸੂਬੇ ਦੇ ਪਸੂ ਪਾਲਕਾਂ ਨੂੰ ਕੋਈ ਦਿੱਕਤ ਨਾ ਆਉਣ ਦੇਣ ਲਈ ਪੰਜਾਬ ਤੋਂ ਦੁੱਧ, ਅੰਡੇ ਅਤੇ ਮੁਰਗੇ¸ਮੁਰਗੀਆਂ ਦੀ ਸਪਲਾਈ ਦਿੱਲੀ ਅਤੇ ਜੰਮੂ ਕਸਮੀਰ ਨੂੰ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਬਾਜਵਾ ਨੇ ਇਹ ਜਾਣਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਇੱਕ ਮੀਟਿੰਗ ਤੋਂ ਬਾਅਦ ਦਿੱਤੀ।

ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਆਪਣੇ ਜਾਨਵਰਾਂ ਲਈ ਖੁਰਾਕ ਅਤੇ ਇਲਾਜ ਪੱਖੋਂ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਪਸ਼ੂ ਹਸਪਤਾਲ ਖੁੱਲੇ ਹਨ ਅਤੇ ਕਿਸੇ ਵੀ ਐਮਰਜੈਂਸੀ ਲਈ ਡਾਕਟਰ 24 ਘੰਟੇ ਸੇਵਾਵਾਂ ਲਈ ਵੀ ਉਲੱਬਧ ਹਨ। ਇਸ ਮੌਕੇ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪਸੂ ਪਾਲਣ ਵਿਭਾਗ ਦੇ ਸੇਵਾ ਮੁਕਤ ਡਾਕਟਰਾਂ ਅਤੇ ਇੰਸਪੈਕਟਰਾਂ ਨੂੰ ਵੀ ਕਰਫਿਊ ਪਾਸ ਬਣਵਾ ਕੇ ਦਿੱਤੇ ਜਾਣ ਤਾਂ ਜੋ ਪਸੂ ਪਾਲਕਾਂ ਦੇ ਦਰ 'ਤੇ ਜਾ ਕੇ ਪਸ਼ੂਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ।

ਸ੍ਰੀ ਬਾਜਵਾ ਨੇ ਦੱਸਿਆਂ ਕਿ ਪੋਲਟਰੀ ਫਾਰਮਰਾ ਨੂੰ ਫੀਡ ਬਣਾਉਣ ਲਈ ਖੁਰਾਕ 'ਤੇ ਸਿਵਲ ਸਪਲਾਈ ਵਿਭਾਗ ਵਲੋਂ ਪਹਿਲੀ ਕਿਸ਼ਤ ਦੇ ਤੌਰ 'ਤੇ 3000 ਟਨ ਕਣਕ 1987 ਰੁਪਏ ਪ੍ਰਤੀ ਕਵਿੰਟਲ ਦੀ ਦਰ ਨਾਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਸਪਲਾਈ ਛੇਤੀ ਹੀ ਸੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਫੀਡ ਲਈ ਪੋਲਟਰੀ ਫਾਰਮਰਾਂ ਤੋਂ ਡਿਮਾਂਡ ਪ੍ਰਾਪਤ ਕੀਤੀ ਗਈ ਹੈ, ਜਿਸ ਦੇ ਚਲਦਿਆਂ ਕਣਕ ਦੀ ਪਹਿਲੀ ਕਿਸ਼ਤ ਦੀ ਸਪਲਾਈ ਸ਼ੁਰੂ ਕੀਤੀ ਜਾ ਰਹੀ ਹੈ।
ਪਸ਼ੂ ਪਾਲਣ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਮੱਛੀ ਪਾਲਕਾਂ ਨੂੰ ਲੋੜੀਂਦਾ ਮੱਛੀ ਪੂੰਗ ਸਮੇਂ ਸਿਰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਆਪਣਾ ਧੰਦਾ ਜਾਰੀ ਰੱਖ ਸਕਣ। ਸ੍ਰੀ ਬਾਜਵਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੁੰਗ ਦੀ ਸਪਲਾਈ ਲਈ ਸਬੰਧੀ ਜਿਲਿਆਂ ਦੇ ਡਿਪਟੀ ਕਮਿਸਨਰਾਂ ਨਾਲ ਸੰਪਰਕ ਕੀਤਾ ਜਾਵੇ। ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਮੱਛੀ ਪਾਲਕਾਂ ਨੂੰ ਸਪਲਾਈ ਲਈ ਲੋੜੀਂਦਾ ਪੂੰਗ ਵਿਭਾਗ ਦੇ ਮੱਛੀ ਫਾਰਮਾਂ 'ਤੇ ਉਪਲੱਬਧ ਹੈ, ਜਿਸ ਦੀ ਸਪਲਾਈ ਟ੍ਰਾਸਪੋਰਟ ਦਾ ਪ੍ਰਬੰਧ ਕਰਕੇ ਮੱਛੀ ਪਾਲਕਾਂ ਨੂੰ ਉਨ੍ਹਾਂ ਦੇ ਫਾਰਮਾਂ 'ਤੇ ਹੀ ਕੀਤੀ ਜਾਵੇਗੀ।

ਉਨ੍ਹਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਪਸੂ ਪਾਲਣ ਵਿਭਾਗ ਦੇ ਡਾਕਟਰਾਂ, ਇੰਸਪੈਕਟਰਾਂ ਅਤੇ ਫੀਲਡ ਸਟਾਫ ਲਈ ਸਿਹਤ ਅਤੇ ਪੁਲਿਸ ਵਿਭਾਗ ਦੀ ਤਰਜ ਤੇ 50 ਲੱਖ ਰੁਪਏ ਦਾ ਬੀਮਾ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।

First published: April 7, 2020, 7:41 PM IST
ਹੋਰ ਪੜ੍ਹੋ
ਅਗਲੀ ਖ਼ਬਰ