• Home
  • »
  • News
  • »
  • punjab
  • »
  • MINISTER GURPREET KANGAR WAS CHASED AWAY BY FARMERS IN RAISER VILLAGE OF BARNALA

ਬਰਨਾਲਾ ਦੇ ਪਿੰਡ ਰਾਏਸਰ 'ਚ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਕਿਸਾਨਾਂ ਨੇ ਭਜਾਇਆ

ਕਾਂਗਰਸੀ ਹਲਕਾ ਇੰਚਾਰਜ ਨੂੰ ਘੇਰ ਕੇ ਪੁੱਛੇ ਸਵਾਲ?

ਨਾਹਰੇਬਾਜ਼ੀ ਕਰਦੇ ਹੋਏ ਕਿਸਾਨ

  • Share this:
ਬਰਨਾਲਾ ਦੇ ਪਿੰਡ ਰਾਏਸਰ ਖੇਡ ਮੈਦਾਨ ਦਾ ਉਦਘਾਟਨ ਕਰਨ ਆਏ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਿਸਾਨਾਂ ਨੇ ਵਿਰੋਧ ਕਰਕੇ ਭਜਾ ਦਿੱਤਾ। ਮੰਤਰੀ ਕਾਂਗੜ ਭਾਂਵੇ ਕਿਸਾਨਾਂ ਦੇ ਘਿਰਾਉ ਤੋਂ ਬਚ ਕੇ ਨਿਕਲ ਗਏ, ਪਰ ਕਾਂਗਰਸੀ ਹਲਕਾ ਇੰਚਾਰਜ਼ ਬੀਬੀ ਹਰਚੰਦ ਕੌਰ ਘਨੌਰੀ ਨੂੰ ਕਿਸਾਨਾਂ ਨੇ ਘੇਰ ਲਿਆ। ਕਿਸਾਨ ਜੱਥੇਬੰਦੀਆਂ ਖੇਤੀ ਬਿੱਲਾਂ ਦੇ ਕਾਰਨ ਰੋਸ ਵਿੱਚ ਸਨ।



ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਅਗਵਾਈ ਵਿੱਚ ਕਿਸਾਨ ਸਰਕਾਰੀ ਸਕੂਲ ਦਾ ਘਿਰਾਉ ਕਰਕੇ ਧਰਨਾ ਲਗਾ ਕੇ ਬੈਠ ਗਏ। ਕਿਸਾਨਾਂ ਨੇ ਲੰਮਾ ਸਮਾਂ ਕਾਂਗਰਸੀ ਆਗੂ ਬੀਬੀ ਘਨੌਰੀ ਦਾ ਘਿਰਾਓ ਕਰੀ ਰੱਖਿਆ।

ਕਿਸਾਨਾਂ ਨੇ ਇਸ ਸ਼ਰਤ 'ਤੇ ਧਰਨਾ ਚੁੱਕਿਆ ਕਿ ਬੀਬੀ ਘਨੌਰੀ ਲੋਕ ਇਕੱਠ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਵੇਗੀ।



ਇਸ ਮੌਕੇ ਬੀਕੇਯੂ (ਡਕੌਂਦਾ) ਦੇ ਜਗਰਾਜ ਹਰਦਾਸਪੁਰਾ ਅਤੇ ਬੀਕੇਯੂ (ਲੱਖੋਵਾਲ) ਦੇ ਜਗਸੀਰ ਸਿੰਘ ਛੀਨੀਵਾਲ ਨੇ ਬੀਬੀ ਘਨੌਰੀ ਨੂੰ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ ਕਿ ਇੱਕ ਹਫਤੇ ਵਿੱਚ ਖੇਤੀ ਆਰਡੀਨੈਂਸ ਰੱਦ ਕੀਤੇ ਜਾਣਗੇ ਤਾਂ ਉਸ ਵਾਅਦੇ ਦਾ ਕੀ ਬਣਿਆ ਅਤੇ ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰ ਕਿਉਂ ਨਹੀਂ ਚੜ੍ਹਿਆ ਤਾਂ ਬੀਬੀ ਘਨੌਰੀ ਕਿਸਾਨਾਂ ਦੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦੇ ਸਕੀ।



ਕਿਸਾਨ ਆਗੂਆਂ ਨੇ ਕਿਹਾ ਕਿ ਜਿਨਾ ਸਮਾਂ ਖੇਤੀ ਬਿੱਲ ਰੱਦ ਨਹੀਂ ਹੁੰਦੇ, ਉਨਾ ਸਮਾਂ ਅਕਾਲੀ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਕਿਸੇ ਵੀ ਨੇਤਾ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ।
Published by:Ashish Sharma
First published: