Home /News /punjab /

ਮੰਤਰੀ ਕੁਲਦੀਪ ਧਾਲੀਵਾਲ ਦੀ ਆੜਤੀਆਂ ਨਾਲ ਮੀਟਿੰਗ, ਇਨ੍ਹਾਂ ਮੰਗਾਂ ਉਤੇ ਬਣੀ ਸਹਿਮਤੀ

ਮੰਤਰੀ ਕੁਲਦੀਪ ਧਾਲੀਵਾਲ ਦੀ ਆੜਤੀਆਂ ਨਾਲ ਮੀਟਿੰਗ, ਇਨ੍ਹਾਂ ਮੰਗਾਂ ਉਤੇ ਬਣੀ ਸਹਿਮਤੀ

ਮੰਤਰੀ ਕੁਲਦੀਪ ਧਾਲੀਵਾਲ ਦੀ ਆੜਤੀਆਂ ਨਾਲ ਮੀਟਿੰਗ, ਇਨ੍ਹਾਂ ਮੰਗਾਂ ਉਤੇ ਬਣੀ ਸਹਿਮਤੀ

ਨਰਮੇ ਦੀ ਫ਼ਸਲ 'ਤੇ ਆੜਤੀਆਂ ਦੀ ਆੜਤ ਢਾਈ ਫ਼ੀਸਦੀ ਤੋਂ ਘਟਾ ਕੇ ਇੱਕ ਫੀਸਦੀ ਕੀਤੀ ਗਈ ਸੀ, ਉਸ ਸਬੰਧੀ 9 ਸਤੰਬਰ ਨੂੰ ਕਿਸਾਨ, ਨਰਮਾ ਉਦਯੋਗ ਦੇ ਲੋਕ, ਆੜਤੀਆਂ ਤੇ ਮੰਤਰੀ ਨਾਲ ਬੈਠਕ ਕੀਤੀ ਜਾਵੇਗੀ | ਆੜਤੀਆਂ ਨੇ ਵਾਅਦਾ ਕੀਤਾ ਹੈ ਕਿ ਬੈਠਕ ਤੱਕ ਕਿਸੇ ਕਿਸਮ ਦਾ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ | ਕੇਵਲ 5 ਸਤੰਬਰ ਨੂੰ ਪਹਿਲਾਂ ਉਲੀਕੀ ਗਈ ਰੈਲੀ ਕੀਤੀ ਜਾਵੇਗੀ |

ਹੋਰ ਪੜ੍ਹੋ ...
 • Share this:

  ਚੰਡੀਗੜ੍ਹ- ਅੱਜ ਮੰਤਰੀ ਕੁਲਦੀਪ ਧਾਲੀਵਾਲ ਦੀ ਆੜਤੀਆਂ ਨਾਲ ਬੈਠਕ ਹੋਈ, ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ ਬਿਨ੍ਹਾਂ MSP ਵਾਲੀਆਂ ਫ਼ਸਲਾਂ ਜਿਸ ਵਿੱਚ ਬਾਸਮਤੀ ਦੀ ਫ਼ਸਲ ਦੀ ਆਨਲਾਈਨ ਅਤੇ ਲਾਇਨ ਮੈਪਿੰਗ ਨਹੀਂ ਕਰਵਾਈ ਜਾਵੇਗੀ।

  ਇਸ ਮੌਕੇ ਦੂਸਰਾ ਫ਼ੈਸਲਾ ਇਹ ਹੋਇਆ ਕਿ  ਨਰਮੇ ਦੀ ਫ਼ਸਲ 'ਤੇ ਆੜਤੀਆਂ ਦੀ ਆੜਤ ਢਾਈ ਫ਼ੀਸਦੀ ਤੋਂ ਘਟਾ ਕੇ ਇੱਕ ਫੀਸਦੀ ਕੀਤੀ ਗਈ ਸੀ, ਉਸ ਸਬੰਧੀ 9 ਸਤੰਬਰ ਨੂੰ ਕਿਸਾਨ, ਨਰਮਾ ਉਦਯੋਗ ਦੇ ਲੋਕ, ਆੜਤੀਆਂ ਤੇ ਮੰਤਰੀ ਨਾਲ ਬੈਠਕ ਕੀਤੀ ਜਾਵੇਗੀ | ਆੜਤੀਆਂ ਨੇ ਵਾਅਦਾ ਕੀਤਾ ਹੈ ਕਿ ਬੈਠਕ ਤੱਕ ਕਿਸੇ ਕਿਸਮ ਦਾ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ | ਕੇਵਲ 5 ਸਤੰਬਰ ਨੂੰ ਪਹਿਲਾਂ ਉਲੀਕੀ ਗਈ ਰੈਲੀ ਕੀਤੀ ਜਾਵੇਗੀ |

  ਮੀਟਿੰਗ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੀ ਧਮਕੀ ਬਾਰੇ ਬੋਲਦੇ ਹੋਏ ਮੰਤਰੀ ਧਾਲੀਵਾਲ ਨੇ ਕਿਹਾ ਕੀ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ । ਤਰਨ ਤਾਰਨ ਵਿੱਚ ਕਾਂਗਰਸ ਵੱਲੋਂ ਕੀਤੇ ਜਾ ਰਹੇ ਦੌਰੇ ਬਾਰੇ ਮੰਤਰੀ ਨੇ ਕਿਹਾ ਕੀ ਕਾਂਗਰਸ ਆਪਣੀ ਸਿਆਸੀ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ | ਕਾਂਗਰਸ ਕੋਲ ਕੁੱਝ ਵੀ ਨਹੀਂ ਬਚਿਆ ਤੇ ਕਦੇ ਰਾਜਪਾਲ ਕੋਲ ਜਾਂਦੀ ਹੈ ਤੇ ਕਦੇ ਕਿਸੇ ਹੋਰ ਕੋਲ। ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ |


  ਪਿਛਲੀ ਸਰਕਾਰ ਸਮੇਂ ਸੰਦਾਂ ਸਬੰਧੀ ਹੋਏ ਘੁਟਾਲੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਕਦਮ ਚੁੱਕੇ ਜਾਣਗੇ| ਜਿਸਦੇ ਤਹਿਤ ਇਸ ਵਾਰ ਹਰ ਸੰਦ ਉੱਪਰ ਆਧੁਨਿਕ ਤਕਨੀਕ ਦੀ ਵਰਤੋਂ ਕਰ ਇੱਕ ਵਿਸ਼ੇਸ਼ ਨੰਬਰ ਉਕਰਿਆ ਜਾਵੇਗਾ | ਜਿਸਦੇ ਨਾਲ ਇੱਕ ਮਸ਼ੀਨ ਨੂੰ ਵੱਖ ਵੱਖ ਜਗ੍ਹਾ 'ਤੇ ਨਾ ਵੇਚਿਆ ਜਾ ਸਕੇ ਤੇ ਸਬਸਿਡੀ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਜਾਵੇਗਾ |

  Published by:Ashish Sharma
  First published:

  Tags: AAP Punjab, Kuldeep Dhaliwal, Punjab farmers, Punjab government