Home /News /punjab /

ਮੰਤਰੀ ਰਾਜਾ ਵੜਿੰਗ ਨੇ ਔਰਬਿਟ ਕੰਪਨੀ ਦਾ ਬਠਿੰਡਾ ਬੱਸ ਸਟੈਡ 'ਚੋਂ ਦਫ਼ਤਰ ਕਰਵਾਇਆ ਬੰਦ  

ਨਾਜਾਇਜ਼ ਤੌਰ ਤੇ ਪੀਆਰਟੀਸੀ ਦੀ ਜਗ੍ਹਾ ਤੇ ਔਰਬਿਟ ਕੰਪਨੀ ਨੇ ਖੋਖੇ ਵਿੱਚ ਬਣਾਇਆ ਸੀ ਆਪਣਾ ਦਫ਼ਤਰ  

  • Share this:
ਬਠਿੰਡਾ- ਪੰਜਾਬ ਦੇ ਟਰਾਂਸਪੋਰਟ ਮੰਤਰੀ ਬਣਦੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ  ਐਕਸ਼ਨ ਦੇ ਮੂਡ ਵਿਚ ਨਜ਼ਰ ਆ ਰਹੇ ਹਨ।  ਕਦੇ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਦੇ ਹਨ ਅਤੇ  ਹੁਣ ਉਨ੍ਹਾਂ ਦੇ ਆਦੇਸ਼ਾਂ ਤੇ  ਬਠਿੰਡਾ ਦੇ ਬੱਸ ਸਟੈਂਡ ਵਿਚ  ਪੁਰਾਣੀ ਅਕਾਲੀ ਸਰਕਾਰ  ਦੀ ਆਪਣੀ ਕੰਪਨੀ  ਔਰਬਿਟ ਦਾ ਦਫ਼ਤਰ ਵੀ  ਇਥੋਂ ਪੁੱਟ ਦਿੱਤਾ ਹੈ।   ਪੀਆਰਟੀਸੀ ਦੇ ਅਧਿਕਾਰੀਆਂ ਦੇ ਮੁਤਾਬਿਕ  ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਵੱਲੋਂ ਸਖਤ ਨਿਰਦੇਸ਼ ਹਨ ਕਿ  ਬੱਸ ਸਟੈਂਡ ਦੀ ਜਗ੍ਹਾ ਤੇ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣਾ ਚਾਹੀਦਾ, ਜਿਸ ਦੇ ਚਲਦਿਆਂ  ਪੁਰਾਣੀ ਅਕਾਲੀ ਸਰਕਾਰ ਦੀ ਨਿੱਜੀ ਕੰਪਨੀ  ਔਰਬਿਟ ਦਾ ਦਫ਼ਤਰ ਵੀ ਰਾਤੋ ਰਾਤ ਅਧਿਕਾਰੀਆਂ ਨੇ ਉਥੋਂ ਚੁੱਕ ਦਿੱਤਾ ।

ਨਿਊਜ਼ 18 ਨਾਲ ਖ਼ਾਸ ਗੱਲਬਾਤ ਕਰਦਿਆਂ  ਗੁਰਜੰਟ ਸਿੰਘ ਚੀਫ ਇੰਸਪੈਕਟਰ ਪੀਆਰਟੀਸੀ ਨੇ ਕਿਹਾ ਕਿ  ਜਿੰਨੇ ਵੀ ਸਰਕਾਰੀ ਕਬਜ਼ੇ ਸਨ, ਉਨ੍ਹਾਂ ਨੂੰ ਬੱਸ ਸਟੈਂਡ ਵਿੱਚੋਂ ਹਟਾ ਦਿੱਤਾ ਹੈ। ਪੁਰਾਣੀ ਅਕਾਲੀ ਸਰਕਾਰ  ਦੀ ਕੰਪਨੀ ਔਰਬਿਟ ਦਾ ਵੀ ਇੱਕ ਦਫ਼ਤਰ ਸੀ  ਜਿਸ ਨੂੰ ਵੀ ਇੱਥੋਂ ਰਾਤ ਦੇ ਸਮੇਂ ਹਟਾ ਦਿੱਤਾ ਹੈ  ਹੁਣ ਅਸੀਂ ਬੱਸ ਸਟੈਂਡ ਨੂੰ ਸਾਫ਼ ਸੁਥਰਾ ਬਣਾਉਣ ਵੱਲ ਧਿਆਨ ਦੇ ਰਹੇ ਹਾਂ।
Published by:Ashish Sharma
First published:

Tags: Bathinda, Bus stand

ਅਗਲੀ ਖਬਰ