• Home
  • »
  • News
  • »
  • punjab
  • »
  • MINISTER RANA GURJEET SINGH AND KEWAL SINGH DHILLON INAUGURATE ELECTRICITY BILL WAIVER IN BARNALA

ਬਿਜਲੀ ਦੇ ਬਕਾਇਆ ਬਿੱਲ ਮੁਆਫੀ ਦੀ ਬਰਨਾਲਾ ਵਿੱਚ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ

Barnala- ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਬਿਜਲੀ ਦੇ ਬਕਾਇਆ ਬਿੱਲ ਮੁਆਫੀ ਦੀ ਸ਼ੁਰੂਆਤ

  • Share this:
ਬਰਨਾਲਾ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ 2 ਕਿਲੋਵਾਟ ਤੱਕ ਵਾਲੇ ਖਪਤਕਾਰਾਂ ਦੇ ਘਰੇਲੂ ਬਿਜਲੀ ਦੇ ਬਕਾਇਆ ਬਿੱਲ ਮੁਆਫ ਕਰ ਦਿੱਤੇ ਗਏ। ਸਰਕਾਰ ਦੀ ਇਸ ਯੋਜਨਾ ਦੀ ਅੱਜ ਬਰਨਾਲਾ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾ ਕੇ ਸ਼ੁਰੂਆਤ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ।

ਇਸ ਮੌਕੇ ਦੋਵੇਂ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਇਹ ਬਿਜਲੀ ਅਤੇ ਪਾਣੀ ਬਿੱਲ ਮੁਆਫੀ ਦੇ ਫੈਸਲੇ ਕੀਤੇ ਗਏ ਹਨ। ਇਸਦਾ ਹਰ ਵਰਗ ਖਾਸ ਕਰਕੇ ਗਰੀਬ ਪਰਿਵਾਰਾਂ ਨੂੰ ਵੱਡਾ ਲਾਭ ਮਿਲੇਗਾ। ਕਿਉਂਕਿ ਵੱਡੇ ਬਿਜਲੀ ਬਿੱਲ ਨਾ ਭਰਨ ਸਕਣ ਕਾਰਨ ਲੋਕਾਂ ਦੇ ਮੀਟਰ ਕਨੈਕਸ਼ਨ ਤੱਕ ਕੱਟੇ ਗਏ ਸਨ, ਪ੍ਰੰਤੂ ਹੁਣ ਮਿੱਲ ਮੁਆਫੀ ਨਾਲ ਉਹਨਾਂ ਲੋਕਾਂ ਦੇ ਘਰ ਮੁੜ ਬਿਜਲੀ ਦੇ ਚਾਨਣ ਹੋ ਸਕਣਗੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਜਿਹੇ ਹੋਰ ਵੀ ਕਈ ਲੋਕ ਪੱਖੀ ਫੈਸਲੇ ਲੈਣ ਜਾ ਰਹੀ ਹੈ। ਅੱਜ ਇਸ ਕੈਂਪ ਦੌਰਾਨ ਖਪਤਕਾਰਾਂ ਦੇ ਪਾਵਰਕੌਮ ਅਧਿਕਾਰੀਆਂ ਵਲੋਂ ਬਿਨੈ ਪੱਤਰ ਲਏ ਗਏ। ਕੈਂਪ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਲੋਕਾਂ ਨੇ ਵੱਡੀ ਰਾਸ਼ੀ ਵਾਲੇ ਬਿਜਲੀ ਦੇ ਬਕਾਇਆ ਬਿੱਲ ਮੁਆਫ ਕਰਨ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਡੀਸੀ ਕੁਮਾਰ ਸੌਰਭ ਰਾਜ, ਐਸਐਸਪੀ ਮੀਨਾ, ਚੇਅਰਮੈਨ ਮੱਖਣ ਸ਼ਰਮਾ, ਚੇਅਰਮੈਨ ਜੀਵਨ ਬਾਂਸਲ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਨਰਿੰਦਰ ਨੀਟਾ, ਹਰਦੀਪ ਸਿੰਘ ਸੋਢੀ, ਰਜਨੀਸ਼ ਬਾਂਸਲ, ਪ੍ਰਧਾਨ ਅਸ਼ਵਨੀ ਆਸ਼ੂ, ਬੀਬੀ ਸੁਰਿੰਦਰ ਕੌਰ ਵਾਲੀਆ,  ਪਾਵਰਕੌਮ ਅਧਿਕਾਰੀ ਇੰਜ.ਤੇਜ਼ ਬਾਂਸਲ, ਇੰਜ.ਬੇਅੰਤ ਸਿੰਘ, ਇੰਜ.ਸੰਦੀਪ ਕੁਮਾਰ ਗਰਗ, ਇੰਜ.ਗਗਨਦੀਪ ਸਿੰਘ, ਇੰਜ.ਜੱਸਾ ਸਿੰਘ, ਇੰਜ.ਵਿਕਾਸ ਸਿੰਗਲਾ, ਇੰਜ.ਕ੍ਰਿਸ਼ਨ ਗੋਪਾਲ ਤੋਂ ਇਲਾਵਾ ਸਮੂਹ ਕਾਂਗਰਸੀ ਐਮਸੀਜ, ਸਰਪੰਚ, ਪੰਚ ਅਤੇ ਵੱਡੁ ਗਿਣਤੀ ਵਿੱਚ ਕਾਂਗਰਸੀ ਵਰਕਰ ਵੀ ਹਾਜ਼ਰ ਸਨ।
Published by:Ashish Sharma
First published:
Advertisement
Advertisement