ਨਗਰ ਕੌਂਸਲ ਭਵਾਨੀਗੜ੍ਹ ਦੀ ਪ੍ਰਧਾਨਗੀ ਮੌਕੇ ਕੋਰੋਨਾ ਪ੍ਰੋਟੋਕਾਲ ਭੁੱਲੇ ਮੰਤਰੀ ਵਿਜੇਇੰਦਰ ਸਿੰਗਲਾ...

News18 Punjabi | News18 Punjab
Updated: April 12, 2021, 7:49 PM IST
share image
ਨਗਰ ਕੌਂਸਲ ਭਵਾਨੀਗੜ੍ਹ ਦੀ ਪ੍ਰਧਾਨਗੀ ਮੌਕੇ ਕੋਰੋਨਾ ਪ੍ਰੋਟੋਕਾਲ ਭੁੱਲੇ ਮੰਤਰੀ ਵਿਜੇਇੰਦਰ ਸਿੰਗਲਾ...
ਨਗਰ ਕੌਂਸਲ ਭਵਾਨੀਗੜ੍ਹ ਦੀ ਪ੍ਰਧਾਨਗੀ ਮੌਕੇ ਕੋਰੋਨਾ ਪ੍ਰੋਟੋਕਾਲ ਭੁੱਲੇ ਮੰਤਰੀ ਵਿਜੇਇੰਦਰ ਸਿੰਗਲਾ...

  • Share this:
  • Facebook share img
  • Twitter share img
  • Linkedin share img
Ravi Azad

ਕੋਰੋਨਾ ਮਹਾਮਾਰੀ ਦੇ ਚਲਦਿਆਂ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਭਵਾਨੀਗੜ੍ਹ ਵਿਖੇ ਨਗਰ ਕੌਂਸਲ ਭਵਾਨੀਗੜ੍ਹ ਦੀ ਪ੍ਰਧਾਨਗੀ ਦਾ ਚੋਣ ਸਮਾਗਮ ਕਰਵਾਇਆ ਗਿਆ, ਜਿੱਥੇ ਕਿ ਸਰਕਾਰ ਨੇ 20 ਤੋਂ ਜ਼ਿਆਦਾ ਲੋਕਾਂ ਦੀ ਇੱਕ ਜਗ੍ਹਾ ਭੀੜ ਉਤੇ ਮਨਾਹੀ ਕੀਤੀ ਹੋਈ ਹੈ, ਉੱਥੇ ਹੀ ਸੌ ਤੋਂ ਵੱਧ ਲੋਕਾਂ ਦੀ ਭੀੜ ਇਕੱਠੀ ਹੋਈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਸਨ।

ਅੱਜ ਭਵਾਨੀਗੜ੍ਹ ਵਿਖੇ ਨਗਰ ਕੌਂਸਲ ਦੇ ਦਫਤਰ ਵਿਚ ਸ਼ਹਿਰ ਭਵਾਨੀਗੜ੍ਹ ਦੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਇਕ ਸਮਾਗਮ ਰੱਖਿਆ ਗਿਆ ਜਿੱਥੇ ਕਿ ਐੱਸਡੀਐੱਮ ਭਵਾਨੀਗਡ਼੍ਹ ਡਾ. ਕਰਮਜੀਤ ਸਿੰਘ ਅਤੇ ਸ਼ਹਿਰ ਦੇ ਸਮੂਹ ਕੌਂਸਲਰ ਅਤੇ ਕਾਂਗਰਸ ਪਾਰਟੀ ਵਰਕਰ ਅਤੇ ਹੋਰ ਭਵਾਨੀਗਡ਼੍ਹ ਦੇ ਮੋਹਤਬਰ ਲੋਕ  ਪਹੁੰਚੇ।
ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਉਚੇਚੇ ਤੌਰ ਉਤੇ ਪਹੁੰਚੇ। ਸਿੰਗਲਾ ਦੀ ਹਾਜ਼ਰੀ ਵਿਚ ਸਰਬਸੰਮਤੀ ਦੇ ਨਾਲ ਕੌਂਸਲਰ ਸੁਖਜੀਤ ਕੌਰ ਨੂੰ ਨਗਰ ਕੌਂਸਲ ਭਵਾਨੀਗੜ੍ਹ ਦੀ ਪ੍ਰਧਾਨ ਅਤੇ ਮੋਨਿਕਾ ਮਿੱਤਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ।ਇਸੇ ਦੌਰਾਨ ਜਦੋਂ ਪੱਤਰਕਾਰਾਂ ਨੇ ਸਿੱਖਿਆ ਮੰਤਰੀ ਨੂੰ ਸਮਾਗਮ 'ਚ ਕੋਰੋਨਾ ਤੋਂ ਬੇਖੌਫ ਲੱਗ ਰਹੇ ਇਕੱਠ ਬਾਰੇ ਪੁੱਛਿਆ ਤਾਂ ਸਿੰਗਲਾ ਦਾ ਕਹਿਣਾ ਸੀ ਕਿ ਇੱਥੇ ਜਿਆਦਾ ਲੋਕਾਂ ਦੀ ਇਕੱਤਰਤਾ ਨਹੀਂ ਕੀਤੀ ਗਈ। ਪ੍ਰਧਾਨਗੀ ਦੀ ਚੋਣ ਮੌਕੇ ਕੌੰਸਲਰਾਂ ਸਮੇਤ 17 ਲੋਕ ਕਮਰੇ ਵਿੱਚ ਸਨ। ਸਿੰਗਲਾ ਨੇ ਕਿਹਾ ਕਿ ਕੋਰੋਨਾ ਸਬੰਧੀ ਜਾਰੀ ਪ੍ਰੋਟੋਕਾਲ ਨੂੰ ਮੰਨਿਆ ਜਾ ਰਿਹਾ ਹੈ ਤੇ ਇਸੇ ਤਹਿਤ ਮੇਰੇ ਵੱਲੋਂ ਕੋਈ ਵੀ ਜਨਤਕ ਸਮਾਗਮ 'ਚ ਹਿੱਸਾ ਨਹੀੰ ਲਿਆ ਜਾ ਰਿਹਾ।

ਮੌਕੇ 'ਤੇ ਭਾਵੇਂ ਸਿੱਖਿਆ ਮੰਤਰੀ ਵੱਲੋਂ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਗੱਲ ਆਖੀ ਪਰੰਤੂ ਸਮਾਗਮ ਦੌਰਾਨ ਹਾਜ਼ਰ ਵਧੇਰੇ ਲੋਕ ਮੂੰਹ 'ਤੇ ਮਾਸਕ ਪਹਿਨੇ ਬਿਨ੍ਹਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਸਰੇਆਮ ਮਾਸਕ ਅਤੇ ਸ਼ੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦਿੱਤੇ।
Published by: Gurwinder Singh
First published: April 12, 2021, 7:46 PM IST
ਹੋਰ ਪੜ੍ਹੋ
ਅਗਲੀ ਖ਼ਬਰ