ਪਟਿਆਲਾ 'ਚ 15 ਸਾਲਾ ਲੜਕੀ ਨੇ 23 ਸਾਲਾ ਮੁੰਡੇ 'ਤੇ ਲਾਏ ਦੁਸ਼ਕਰਮ ਦੇ ਇਲਜਾਮ..

ਇਸ ਮੌਕੇ ਡੀ ਐਸ ਪੀ ਸੌਰਭ ਜਿੰਦਲ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ।

ਇਸ ਮੌਕੇ ਡੀ ਐਸ ਪੀ ਸੌਰਭ ਜਿੰਦਲ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ।

 • Share this:
  ਪਟਿਆਲਾ ਦੇ ਪਿੰਡ ਅਲੀਪੁਰ ਵਿਚ ਇਕ 15 ਸਾਲ ਦੀ ਲੜਕੀ ਨੇ ਇਲਜਾਮ ਲਗਾਇਆ ਹੈ ਕਿ ਉਸ ਦੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਜਿਸ ਦੀ ਉਮਰ 23 ਸਾਲ ਦੇ ਆਸਪਾਸ ਦੱਸੀ ਜਾ ਰਹੀ ਹੈ। ਉਹ ਪਹਿਲਾ ਉਸ ਨੂੰ ਤੰਗ ਕਰਦਾ ਸੀ। ਜਦੋ ਉਸਦੇ ਮਾਤਾ –ਪਿਤਾ ਕੰਮ ਉਤੇ ਗਏ ਸਨ ਅਤੇ ਨੌਜਵਾਨ ਨੇ ਮੌਕਾ ਪਾ ਕੇ ਉਸ ਨੂੰ ਗੁੰਮਰਾਹ ਕਰਕੇ ਆਪਣੇ ਘਰ ਲੈ ਗਿਆ ਅਤੇ ਉਥੇ ਉਸ ਨੇ ਲੜਕੀ ਨਾਲ ਜਬਰਦਸਤੀ ਕੀਤੀ।

  ਲੜਕੀ ਦੇ ਪਿਤਾ ਨੇ ਦੱਸਿਆ ਕਿ ਰਮਨਦੀਪ ਨਾਮ ਦੇ ਮੁੰਡੇ ਨੇ ਪਿਆਰ ਦੇ ਚੱਕਰ ਵਿਚ ਪਾ ਕੇ ਰੈਪ ਕੀਤਾ ਹੈ। ਲੜਕੀ ਦੇ ਪਿਤਾ ਨੇ ਕਿਹਾ ਕਿ ਪੁਲਿਸ ਵੀ ਕੋਈ ਸੁਣਵਾਈ ਨਹੀ ਕਰ ਰਹੀ ਹੈ। ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ।
  ਪੀੜਤ ਲੜਕੀ ਨੇ ਕਿਹਾ ਕਿ ਉਹ ਮੈਨੂੰ ਆਪਣੇ ਜਾਲ ਵਿਚ ਫਸਾ ਕੇ ਲੈ ਘਰ ਲਿਜਾ ਕੇ ਮੇਰੇ ਨਾਲ ਦੁਸ਼ਕਰਮ ਕੀਤਾ ਹੈ।

  ਪਰਿਵਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਡੀ ਐਸ ਪੀ ਸੌਰਭ ਜਿੰਦਲ ਨੇ ਦੱਸਿਆ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
  Published by:Sukhwinder Singh
  First published: